02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਜ਼ੋਨ ਪੱਧਰੀ ਖੇਡਾਂ-2026-27 ’ਚ ਦੋਆਬਾ ਸਿੱਖ ਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲ੍ਹਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਘਰ-ਘਰ ਤੱਕ ਪਹੁੰਚਾਈਆਂ ਜਾਣਗੀਆਂ - ਕਰਨਵੀਰ ਕਟਾਰੀਆ

ਨਵਾਂਸ਼ਹਿਰ, 1 ਅਗਸਤ (ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਸਿੰਘ ਪਿੰਟੂ) - ਹਾਈ ਸਕੂਲਾਂ ਦੀਆਂ ਹੋਈਆਂ ਜ਼ੋਨ ਪੱਧਰੀ ਖੇਡਾਂ 2026-27 ਵਿੱਚ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਸਲੋਹ ਰੋਡ ਨਵਾਂਸ਼ਹਿਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਖੇਡਾਂ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੀ ਕਬੱਡੀ ਨੈਸ਼ਨਲ ਅੰਡਰ-19 ਮੁੰਡਿਆਂ ਦੀ ਟੀਮ ਅਤੇ ਕ੍ਰਿਕਟ ਅੰਡਰ-14 ਮੁੰਡਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮੇ ਜਿੱਤੇ।

Ad Position 21
No active advertisement
ਅਜੀਤ ਡੈਸਕ 02-08-2026
ਨਵਾਂਸ਼ਹਿਰ, 1 ਅਗਸਤ (ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਸਿੰਘ ਪਿੰਟੂ) - ਹਾਈ ਸਕੂਲਾਂ ਦੀਆਂ ਹੋਈਆਂ ਜ਼ੋਨ ਪੱਧਰੀ ਖੇਡਾਂ 2026-27 ਵਿੱਚ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਸਲੋਹ ਰੋਡ ਨਵਾਂਸ਼ਹਿਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਖੇਡਾਂ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੀ ਕਬੱਡੀ ਨੈਸ਼ਨਲ ਅੰਡਰ-19 ਮੁੰਡਿਆਂ ਦੀ ਟੀਮ ਅਤੇ ਕ੍ਰਿਕਟ ਅੰਡਰ-14 ਮੁੰਡਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮੇ ਜਿੱਤੇ। ਇਸ ਤੋਂ ਇਲਾਵਾ ਟੇਬਲ ਟੈਨਿਸ ਅੰਡਰ-19 ਮੁੰਡੇ, ਕ੍ਰਿਕਟ ਅੰਡਰ-17 ਮੁੰਡੇ ਅਤੇ ਬੈਡਮਿੰਟਨ ਅੰਡਰ-14 ਮੁੰਡਿਆਂ ਦੀਆਂ ਟੀਮਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ ਅੰਡਰ-14 ਮੁੰਡਿਆਂ ਤੇ ਕੁੜੀਆਂ ਦੀਆਂ ਟੀਮਾਂ ਨੇ ਵੀ ਜ਼ੋਨ ਪੱਧਰ ’ਤੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਸ. ਪਰਵਿੰਦਰ ਸਿੰਘ ਜੱਸੋਮਜਾਰਾ ਨੇ ਦੱਸਿਆ ਕਿ ਜੇਤੂ ਟੀਮਾਂ ਹੁਣ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਕੂਲ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨਗੀਆਂ। ਸਮੁੱਚੇ ਸਟਾਫ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਣਾ ਵਰਿੰਦਰ ਸਿੰਘ, ਮੀਤ ਪ੍ਰਧਾਨ ਹਰਨਿੰਦਰ ਸਿੰਘ ਅਟਵਾਲ ਤੇ ਮੈਨੇਜਰ ਲਖਬੀਰ ਸਿੰਘ ਕਿਸ਼ਨਪੁਰਾ ਨੇ ਜੇਤੂ ਖਿਡਾਰੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕਮੇਟੀ ਮੈਂਬਰ ਬਲਬੀਰ ਸਿੰਘ ਸੰਧਾ, ਸ. ਮਹਿੰਦਰ ਸਿੰਘ ਅਟਵਾਲ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਸਟਾਫ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਗਤੀਵਿਧੀਆਂ ਅਗਲੀ ਖ਼ਬਰ ਪਿੰਡ ਕਿਸ਼ਨਪੁਰ (ਭਰਥਲਾ) ਤੋਂ ਤੀਰਥ ਯਾਤਰਾ ਸਕੀਮ ਤਹਿਤ ਯਾਤਰਾ ਰਵਾਨਾ
Ad Position 24
No active advertisement