02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਿਹਤ ਵਿਭਾਗ ਵਲੋਂ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਗਤੀਵਿਧੀਆਂ

ਔੜ, 1 ਅਗਸਤ (ਗੁਰਨਾਮ ਸਿੰਘ ਸੈਣੀ) - ਸਿਹਤ ਵਿਭਾਗ ਮੁਕੰਦਪੁਰ ਦੇ ਐਸ. ਐਮ.

Ad Position 21
No active advertisement
ਅਜੀਤ ਡੈਸਕ 02-08-2026
ਔੜ, 1 ਅਗਸਤ (ਗੁਰਨਾਮ ਸਿੰਘ ਸੈਣੀ) - ਸਿਹਤ ਵਿਭਾਗ ਮੁਕੰਦਪੁਰ ਦੇ ਐਸ. ਐਮ. ਓ ਡਾ. ਨੀਨਾ ਸ਼ਾਂਤ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਔੜ ਸਟਾਫ਼ ਵੱਲੋਂ ਡੇਂਗੂ ਦੀ ਰੋਕਥਾਮ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸਟਾਫ਼ ਨੇ ਔੜ ਅਤੇ ਗਰਚਾ ਵਿਖੇ ਕਬਾੜ ਦੀਆਂ ਦੁਕਾਨਾਂ ’ਤੇ ਜਾ ਕੇ ਟਾਇਰਾਂ ਅਤੇ ਟੁੱਟੇ ਬਰਤਨਾਂ ਵਿੱਚੋ ਪਾਣੀ ਸਾਫ਼ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦੁਕਾਨ ’ਤੇ ਕੰਮ ਕਰ ਰਹੇ ਵਰਕਰਾਂ ਨੂੰ ਬਰਸਾਤੀ ਮੌਸਮ ’ਚ ਸਾਫ-ਸਫਾਈ ਤੇ ਆਪਣੇ ਸਰੀਰ ਨੂੰ ਮੱਛਰਾਂ ਤੋਂ ਬਚਣ ਲਈ ਪੂਰੇ ਕੱਪੜੇ ਪਾਉਣ ਤੇ ਟਾਇਰਾਂ ਨੂੰ ਦੁਕਾਨ ਤੋਂ ਕੱਢਣ ਲਈ ਕਿਹਾ। ਇਸ ਮੌਕੇ ਹੈਲਥ ਇੰਸਪੈਕਟਰ ਬਲਵੰਤ ਰਾਮ ਅਤੇ ਹੈਲਥ ਵਰਕਰ ਸਚਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਡੇਂਗੂ ’ਤੇ ਕਾਬੂ ਪਾਉਣ ਲਈ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਚਲਾਈ ਗਈ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਦਿਨ ਆਪਣਾ ਫ੍ਰਿਜ, ਕੂਲਰ, ਗਮਲੇ, ਛੱਤਾਂ ’ਤੇ ਪਏ ਟੁੱਟੇ ਬਰਤਨ, ਟਾਇਰ ਚੰਗੀ ਤਰ੍ਹਾਂ ਸਾਫ ਕਰਨ ਤਾਂ ਜੋ ਸਾਡੇ ਘਰ ਤੇ ਆਲੇ- ਦੁਆਲੇ ਡੇਂਗੂ ਦਾ ਲਾਰਵਾ ਪੈਦਾ ਨਾ ਹੋ ਸਕੇ। ਡੇਂਗੂ ਦਾ ਮੱਛਰ ਸਾਫ਼ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ। ਡੇਂਗੂ ਹੋ ਜਾਣ ਦੇ ਲੱਛਣ ਜਿਵੇਂ ਕਿ ਤੇਜ਼ ਬੁਖਾਰ, ਸਿਰ ਤੇ ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ’ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਤੇ ਮਸੂੜਿਆਂ ਅਤੇ ਨੱਕ ਵਿੱਚ ਖੂਨ ਦਾ ਵਗਣਾ ਆਦਿ ਹਨ। ਇਸ ਮੌਕੇ ਹੈਲਥ ਇੰਸਪੈਕਟਰ ਬਲਵੰਤ ਰਾਮ, ਹੈਲਥ ਵਰਕਰ ਸਚਦੀਪ ਸਿੰਘ ਤੇ ਦੁਕਾਨਦਾਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪਹਿਲੀ ਤੋਂ 12ਵੀਂ ਜਮਾਤ ਤੱਕ ਲਾਜ਼ਮੀ ਹੋਵੇਗਾ ਏ.ਆਈ. ਦਾ ਵਿਸ਼ਾ - ਕਟਾਰੀਆ ਅਗਲੀ ਖ਼ਬਰ ਜ਼ੋਨ ਪੱਧਰੀ ਖੇਡਾਂ-2026-27 ’ਚ ਦੋਆਬਾ ਸਿੱਖ ਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲ੍ਹਾਂ ਪੰਜਾਬ ਸਰਕਾਰ ਵੱਲੋਂ ਦਿ...
Ad Position 24
No active advertisement