06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਹਿਯੋਗ ਸੇਵਾ ਸੁਸਾਇਟੀ ਵਲੋਂ ਸਮਾਜ ਭਲਾਈ ਦੇ ਕਾਰਜਾਂ ਦਾ ਇਕ ਸਾਲ ਹੋਇਆ ਪੂਰਾ

ਨਵਾਂਸ਼ਹਿਰ, 4 ਅਗਸਤ (ਹਰਮਿੰਦਰ ਸਿੰਘ ਪਿੰਟੂ) - ਸਹਿਯੋਗ ਸੇਵਾ ਸੁਸਾਇਟੀ ਵਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦਾ ਇਕ ਸਾਲ ਪੂਰਾ ਹੋਣ ’ਤੇ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸ਼ਹਿਰ ਵਾਸੀਆਂ ਅਤੇ ਦਾਨੀ ਸੱਜਣਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।

Ad Position 21
No active advertisement
ਸਹਿਯੋਗ ਸੇਵਾ ਸੁਸਾਇਟੀ ਨਵਾਂਸ਼ਹਿਰ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ। ਤਸਵੀਰ : ਹਰਮਿੰਦਰ ਸਿੰਘ ਪਿੰਟੂ 05-08-2026
ਨਵਾਂਸ਼ਹਿਰ, 4 ਅਗਸਤ (ਹਰਮਿੰਦਰ ਸਿੰਘ ਪਿੰਟੂ) - ਸਹਿਯੋਗ ਸੇਵਾ ਸੁਸਾਇਟੀ ਵਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦਾ ਇਕ ਸਾਲ ਪੂਰਾ ਹੋਣ ’ਤੇ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸ਼ਹਿਰ ਵਾਸੀਆਂ ਅਤੇ ਦਾਨੀ ਸੱਜਣਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਢੀਂਗਰਾ ਅਤੇ ਵਾਈਸ ਪ੍ਰਧਾਨ ਚੇਤਨ ਸ਼ਰਮਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹੁਣ ਤੱਕ 210 ਲੋੜਵੰਦ ਪਰਿਵਾਰਾਂ ਨੂੰ ਰਾਸ਼ਣ ਕਿੱਟਾਂ, 60 ਬੱਚਿਆਂ ਨੂੰ ਗਰਮ ਸਵੈਟਰ, 50 ਸਕੂਲੀ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਅਤੇ 25 ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਲੰਘੀ ਦੀਵਾਲੀ ਵਾਲੇ ਦਿਨ ਸ਼ਹਿਰ ਦੇ ਸਲੱਮ ਏਰੀਏ ਵਿੱਚ ਝੁੱਗੀ ਝੌਂਪੜੀ ਵਿੱਚ ਰਹਿਣ ਵਾਲੇ ਲੋਕਾਂ ਵਿਚ 90 ਕਿੱਲੋ ਮਠਿਆਈ ਅਤੇ ਫਲ ਵੰਡੇ ਗਏ। ਸੁਸਾਇਟੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਕ ਵਿਸ਼ਾਲ ਖੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਜਾਂਚ ਦਾ ਕੈਂਪ ਵੀ ਲਗਵਾਇਆ ਗਿਆ। ਜਿਸ ਵਿੱਚ 52 ਯੂਨਿਟ ਖੂਨ ਇਕੱਠਾ ਕੀਤਾ ਗਿਆ ਅਤੇ 150 ਲੋੜਵੰਦ ਮਰੀਜ਼ਾਂ ਦੀ ਮਾਹਿਰ ਡਾਕਟਰਾਂ ਵਲੋਂ ਮੈਡੀਕਲ ਜਾਂਚ ਕਰਨ ਤੋਂ ਬਾਅਦ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸੇ ਤਰ੍ਹਾਂ ਇੱਕ ਨਿੱਜੀ ਸੰਸਥਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਸੁਸਾਇਟੀ ਦੇ ਮੈਂਬਰਾਂ ਵਲੋਂ 14 ਯੂਨਿਟ ਖੂਨਦਾਨ ਕੀਤਾ ਗਿਆ। ਪ੍ਰਧਾਨ ਪ੍ਰਦੀਪ ਢੀਂਗਰਾ ਅਤੇ ਚੇਅਰਮੈਨ ਪ੍ਰਦੀਪ ਜੋਸ਼ੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਸਾਲ ਭਰ ਸਹਿਯੋਗ ਕਰਨ ਵਾਲੇ ਮੈਂਬਰਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਵਾਈਸ ਪ੍ਰਧਾਨ ਚੇਤਨ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸੁਸਾਇਟੀ ਧਾਰਮਿਕ ਕਾਰਜਾਂ ਦੇ ਨਾਲ-ਨਾਲ ਸਿਹਤ, ਸਿੱਖਿਆ ਅਤੇ ਲੋੜਵੰਦਾਂ ਦੀ ਮਦਦ ਕਰਦੀ ਰਹੇਗੀ। ਇਸ ਮੌਕੇ ਮਨੀਸ਼ ਖੋਸਲਾ, ਦੀਪਕ ਵਰਮਾ, ਤਰਸੇਮ ਲਾਲ, ਮੁਕਲ ਕਪੂਰ, ਸੁਰੇਸ਼ ਸ਼ਰਮਾ, ਮਨੀਸ਼ ਸ਼ਾਰਦਾ, ਕਰਨ ਕਾਲਰਾ, ਰਵੀਸ਼ੰਕਰ, ਚੰਦਰ ਮੋਹਨ ਹਾਂਡਾ, ਗੌਰਵ ਜੋਸ਼ੀ, ਅਮਿਤ ਸ਼ਰਮਾ, ਨਵੀਨ ਵਰਮਾ, ਸਾਹਿਲ ਬੱਸੀ ਅਤੇ ਵਿਨੋਦ ਹਾਂਡਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚਣਕੋਆ ਵਿਖੇ ਰਾਜ ਮਾਰਗ ਦੇ ਕਿਨਾਰੇ ਸੁੱਕੇ ਦਰਖਤਾਂ ਦਾ ਖੜ੍ਹਾ ਝੁੰਡ ਹਣ ਸਕਦਾ ਵੱਡੇ ਹਾਦਸੇ ਦਾ ਕਾਰਨ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਧੌਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24
No active advertisement