06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਚਣਕੋਆ ਵਿਖੇ ਰਾਜ ਮਾਰਗ ਦੇ ਕਿਨਾਰੇ ਸੁੱਕੇ ਦਰਖਤਾਂ ਦਾ ਖੜ੍ਹਾ ਝੁੰਡ ਹਣ ਸਕਦਾ ਵੱਡੇ ਹਾਦਸੇ ਦਾ ਕਾਰਨ

ਮਜਾਰੀ/ਸਾਹਿਬਾ, 4 ਅਗਸਤ (ਨਿਰਮਲਜੀਤ ਸਿੰਘ ਚਾਹਲ)-ਪਿੰਡ ਚਣਕੋਆ ਵਿਖੇ ਬੰਦ ਪਏ ਲੱਕੜ ਦੇ ਆਰੇ ਦੇ ਸਾਹਮਣੇ ਇੱਕ ਸਫੈਦੇ ਦੇ ਸੁੱਕੇ ਦਰੱਖਤਾਂ ਦਾ ਝੁੰਡ ਜੋ ਆਪਣੀ ਉਮਰ ਹੰਢਾ ਕੇ ਪੂਰੀ ਤਰਾਂ ਸੁੱਕ ਚੁੱਕਾ ਹੈ ਤੇ ਸੜਕ ਵੱਲ ਨੂੰ ਕਈ ਦਰੱਖਤ ਝੁੱਕੇ ਖੜੇ ਹਨ। ਇਹ ਸਫੈਦੇ ਇੰਨੇ ਲੰਮੇ ਹਨ ਕਿ ਜੇਕਰ ਕੋਈ ਇਹਨਾਂ ਵਿਚੋਂ ਡਿੱਗ ਗਿਆ ਤਾਂ ਇਹ ਸੜਕ ਵਿਚੋਂ ਲੰਘਣ ਵਾਲੇ ਕਿਸੇ ਵੀ ਵਾਹਨ ਨੂੰ ਤਾਂ ਆਪਣੀ ਲਪੇਟ ਵਿਚ ਲਵੇਗਾ ਹੀ ਸਗੋਂ ਸੜਕ ਦੇ ਦੂਸਰੇ ਪਾਸੇ ਬਣੇ ਘਰਾਂ ਦਾ ਵੀ ਭਾਰੀ ਨੁਕਸਾਨ ਕਰ ਸਕਦੇ ਹਨ।

Ad Position 21
No active advertisement
ਅਜੀਤ ਡੈਸਕ 05-08-2026
ਮਜਾਰੀ/ਸਾਹਿਬਾ, 4 ਅਗਸਤ (ਨਿਰਮਲਜੀਤ ਸਿੰਘ ਚਾਹਲ)-ਪਿੰਡ ਚਣਕੋਆ ਵਿਖੇ ਬੰਦ ਪਏ ਲੱਕੜ ਦੇ ਆਰੇ ਦੇ ਸਾਹਮਣੇ ਇੱਕ ਸਫੈਦੇ ਦੇ ਸੁੱਕੇ ਦਰੱਖਤਾਂ ਦਾ ਝੁੰਡ ਜੋ ਆਪਣੀ ਉਮਰ ਹੰਢਾ ਕੇ ਪੂਰੀ ਤਰਾਂ ਸੁੱਕ ਚੁੱਕਾ ਹੈ ਤੇ ਸੜਕ ਵੱਲ ਨੂੰ ਕਈ ਦਰੱਖਤ ਝੁੱਕੇ ਖੜੇ ਹਨ। ਇਹ ਸਫੈਦੇ ਇੰਨੇ ਲੰਮੇ ਹਨ ਕਿ ਜੇਕਰ ਕੋਈ ਇਹਨਾਂ ਵਿਚੋਂ ਡਿੱਗ ਗਿਆ ਤਾਂ ਇਹ ਸੜਕ ਵਿਚੋਂ ਲੰਘਣ ਵਾਲੇ ਕਿਸੇ ਵੀ ਵਾਹਨ ਨੂੰ ਤਾਂ ਆਪਣੀ ਲਪੇਟ ਵਿਚ ਲਵੇਗਾ ਹੀ ਸਗੋਂ ਸੜਕ ਦੇ ਦੂਸਰੇ ਪਾਸੇ ਬਣੇ ਘਰਾਂ ਦਾ ਵੀ ਭਾਰੀ ਨੁਕਸਾਨ ਕਰ ਸਕਦੇ ਹਨ। ਇਹਨਾਂ ਸਫੈਦਿਆਂ ਵੱਲ ਜੰਗਲਾਤ ਵਿਭਾਗ ਵਲੋਂ ਕਦੇ ਵੀ ਧਿਆਨ ਨਹੀ ਦਿੱਤਾ ਜਾ ਰਿਹਾ। ਇਸ ਮਾਰਗ ‘ਤੇ ਹੋਰ ਵੀ ਬਹੁਤ ਸਾਰੇ ਸੁੱਕੇ ਦਰੱਖਤ ਆਪ ਮੁਹਾਰੇ ਕਦੇ ਸੜਕ ‘ਤੇ ਕਦੇ ਖੇਤਾਂ ਵਿਚ ਡਿੱਗ ਕੇ ਲੋਕਾਂ ਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਰਹੇ ਹਨ। ਇਸ ਮਾਰਗ ‘ਤੇ ਦਰੱਖਤਾਂ ਦੇ ਡਿੱਗਣ ਕਾਰਨ ਕਈ ਲੋਕ ਗੰਭੀਰ ਫੱਟੜ ਹੋ ਚੁੱਕੇ ਹਨ ਤੇ ਕਈ ਜਾਨ ਵੀ ਗੁਆ ਚੁੱਕੇ ਹਨ। ਪਿੰਡ ਚਣਕੋਆ ਵਾਸੀ ਅਜੀਤ ਕੁਮਾਰ, ਦੀਪਕ ਕੁਮਾਰ, ਰਾਮ ਤੀਰਥ, ਪਾਖਰ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਇਨਾਂ ਦਰੱਖਤਾਂ ਦੇ ਝੁੰਡ ਨੂੰ ਸੜਕ ਦੇ ਕਿਨਾਰੇ ਤੋਂ ਹਟਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕਰਵਾਇਆ ਕੈਰੀਅਰ ਕਾਊਂਸਲਿੰਗ ਸੈਮੀਨਾਰ ਅਗਲੀ ਖ਼ਬਰ ਸਹਿਯੋਗ ਸੇਵਾ ਸੁਸਾਇਟੀ ਵਲੋਂ ਸਮਾਜ ਭਲਾਈ ਦੇ ਕਾਰਜਾਂ ਦਾ ਇਕ ਸਾਲ ਹੋਇਆ ਪੂਰਾ
Ad Position 24
No active advertisement