ਨਾਜਾਇਜ਼ ਤੌਰ ’ਤੇ ਰੱਖੇ ਖੋਖਿਆਂ ਕਾਰਨ ਨਿੱਤ ਲਗਦੇ ਜਾਮ ਤੋਂ ਆਮ ਲੋਕ ਦੁਖੀ
ਮੁਕੰਦਪੁਰ, 4 ਅਗਸਤ (ਅਮਰੀਕ ਸਿੰਘ ਢੀਂਡਸਾ) - ਸਥਾਨਕ ਮੇਨ ਮਾਰਕੀਟ ਬਸ ਅੱਡਾ ਤੋਂ ਫਗਵਾੜਾ ਚੱਕਦਾਨਾ ਸੜਕ ’ਤੇ ਲੱਗਦੇ ਰੋਜ਼ ਜਾਮ ਕਾਰਨ ਆਮ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਮ ਲੱਗਣ ਦਾ ਕਾਰਨ ਸਿਵਲ ਹਸਪਤਾਲ ਮੁਕੰਦਪੁਰ ਦੇ ਮੁੱਖ ਪ੍ਰਵੇਸ਼ ਦੁਆਰ ਤੋਂ ਮੰਦਰ ਨੂੰ ਜਾਂਦੇ ਰਸਤੇ ਤੀਕ ਫੁੱਟਪਾਥ ਦੀ ਜਗ੍ਹਾ ’ਤੇ ਰੱਖੇ ਸਬਜੀਆਂ ਅਤੇ ਹੋਰ ਸਮਾਨ ਦੇ ਖੋਖੇ ਬਣਦੇ ਹਨ।
ਸ
ਸਰਕਾਰੀ ਥਾਂ ’ਤੇ ਕਬਜ਼ਾ ਕਰਕੇ ਅੱਗੋਂ ਖੋਖੇ ਕਿਰਾਏ ’ਤੇ ਚਾੜ੍ਹਨ ਦੇ ਚਰਚੇ
05-08-2026
ਮੁਕੰਦਪੁਰ, 4 ਅਗਸਤ (ਅਮਰੀਕ ਸਿੰਘ ਢੀਂਡਸਾ) - ਸਥਾਨਕ ਮੇਨ ਮਾਰਕੀਟ ਬਸ ਅੱਡਾ ਤੋਂ ਫਗਵਾੜਾ ਚੱਕਦਾਨਾ ਸੜਕ ’ਤੇ ਲੱਗਦੇ ਰੋਜ਼ ਜਾਮ ਕਾਰਨ ਆਮ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਮ ਲੱਗਣ ਦਾ ਕਾਰਨ ਸਿਵਲ ਹਸਪਤਾਲ ਮੁਕੰਦਪੁਰ ਦੇ ਮੁੱਖ ਪ੍ਰਵੇਸ਼ ਦੁਆਰ ਤੋਂ ਮੰਦਰ ਨੂੰ ਜਾਂਦੇ ਰਸਤੇ ਤੀਕ ਫੁੱਟਪਾਥ ਦੀ ਜਗ੍ਹਾ ’ਤੇ ਰੱਖੇ ਸਬਜੀਆਂ ਅਤੇ ਹੋਰ ਸਮਾਨ ਦੇ ਖੋਖੇ ਬਣਦੇ ਹਨ। ਇਹਨਾਂ ਖੋਖਿਆਂ ਤੋਂ ਸਮਾਨ ਖਰੀਦਣ ਲਈ ਲੋਕਾਂ ਦੇ ਸਕੂਟਰ ਕਾਰਾਂ ਆਦਿ ਟ੍ਰੈਫਿਕ ਵਿੱਚ ਵਿਘਨ ਪਾਉਂਦੇ ਹਨ ਜਿਸ ਨਾਲ ਟ੍ਰੈਫਿਕ ਜਾਮ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਲੋਕਾਂ ਵੱਲੋਂ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਖੁਲਾਸਾ ਕੀਤਾ ਕਿ ਕੁਝ ਲੋਕਾਂ ਵੱਲੋਂ ਇਸ ਥਾਂ ’ਤੇ ਕਬਜ਼ਾ ਕਰਕੇ ਅੱਗੋਂ ਖੋਖਿਆਂ ਨੂੰ ਕਿਰਾਏ ’ਤੇ ਚਾੜ੍ਹਿਆ ਗਿਆ ਹੈ। ਜਿਸ ਦਾ ਕਿਰਾਇਆ ਉਹ ਖੁਦ ਵਸੂਲਦੇ ਹਨ ਅਤੇ ਸਰਕਾਰੀ ਮਹਿਕਮੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਰੋਜੀ ਰੋਟੀ ਕਮਾਉਣ ਲਈ ਲਗਾਏ ਖੋਖਿਆਂ ਦੀ ਗੱਲ ਤਾਂ ਸਮਝ ਵਿੱਚ ਆਉਂਦੀ ਹੈ ਪ੍ਰੰਤੂ ਨਾਜਾਇਜ਼ ਤੌਰ ’ਤੇ ਸਰਕਾਰੀ ਵਿਭਾਗ ਦੀ ਜਗ੍ਹਾ ’ਤੇ ਕਬਜ਼ਾ ਕਰਕੇ ਅੱਗੋਂ ਖੋਖੇ ਕਿਰਾਏ ’ਤੇ ਚਾੜ੍ਹ ਕੇ ਆਪਣਾ ਉੱਲੂ ਸਿੱਧਾ ਕਰਨਾ ਪ੍ਰਸ਼ਾਸਨ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਹੈ। ਵਰਨਯੋਗ ਹੈ ਕਿ ਸਰਕਾਰੀ ਹਸਪਤਾਲ ਦੀ ਦਿੱਖ ਵੀ ਇਹਨਾਂ ਖੋਖਿਆਂ ਕਾਰਨ ਖਰਾਬ ਹੁੰਦੀ ਹੈ ਜਦਕਿ ਬਹੁਤਿਆਂ ਨੂੰ ਹਸਪਤਾਲ ਕਿੱਥੇ ਹੈ ਇਹ ਵੀ ਭੁਲੇਖਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇਨ੍ਹਾਂ ਰੇੜੀਆਂ ਤੇ ਖੋਖਿਆਂ ਵਾਲਿਆਂ ਨੂੰ ਕਿਤੇ ਹੋਰ ਥਾਂ ’ਤੇ ਰੋਜੀ ਕਮਾਉਣ ਲਈ ਜਗ੍ਹਾ ਉਪਲਬਧ ਕਰਾਵੇ ਅਤੇ ਇਸ ਥਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ ਤਾਂ ਕਿ ਲੋਕਾਂ ਨੂੰ ਆਉਣ ਜਾਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।