ਖਟਕੜ ਕਲਾਂ ’ਚ ਕਿਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਇਜਲਾਸ ਹੋਇਆ
ਬੰਗਾ, 9 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਬੀਬੀ ਅਮਰ ਕੌਰ ਯਾਦਗਾਰੀ ਭਵਨ ਖਟਕੜ ਕਲਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਡੈਲੀਗੇਟ ਇਜਲਾਸ ਹੋਇਆ। ਭੂਪਿੰਦਰ ਸਿੰਘ ਵੜੈਚ ਨੇ ਜਥੇਬੰਦੀ ਦੀ ਸਰਗਰਮੀਆਂ ਦੀ ਰੀਵੀਊ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਉਹਨਾਂ ਦੀ ਜਥੇਬੰਦੀ ਨੇ ਸੰਯੁਕਤ ਕਿਸਾਨ ਮੋਰਚੇੇ ਦੇ ਦੇਸ਼ ਵਿਆਪੀ ਫੈਸਲਿਆਂ ਨੂੰ ਪੰਜਾਬ ਪੱਧਰ ’ਤੇ ਲਾਗੂ ਕਰਨ ਲਈ ਵੱਖਰਾ ਸੰਘਰਸ਼ ਕੀਤਾ ਹੈ ਜਿਸ ਤਹਿਤ ਟਰੈਕਟਰ ਮਾਰਚ, ਧਰਨੇ, ਮੁਜਾਹਰੇ ਰੈਲੀਆਂ ਕਰਨੇ ਸ਼ਾਮਲ ਹਨ।
ਇ
ਇਜਲਾਸ ਦੌਰਾਨ ਹਾਜ਼ਰ ਇਕੱਠ।
10-08-2026
ਬੰਗਾ, 9 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਬੀਬੀ ਅਮਰ ਕੌਰ ਯਾਦਗਾਰੀ ਭਵਨ ਖਟਕੜ ਕਲਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਡੈਲੀਗੇਟ ਇਜਲਾਸ ਹੋਇਆ। ਭੂਪਿੰਦਰ ਸਿੰਘ ਵੜੈਚ ਨੇ ਜਥੇਬੰਦੀ ਦੀ ਸਰਗਰਮੀਆਂ ਦੀ ਰੀਵੀਊ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਉਹਨਾਂ ਦੀ ਜਥੇਬੰਦੀ ਨੇ ਸੰਯੁਕਤ ਕਿਸਾਨ ਮੋਰਚੇੇ ਦੇ ਦੇਸ਼ ਵਿਆਪੀ ਫੈਸਲਿਆਂ ਨੂੰ ਪੰਜਾਬ ਪੱਧਰ ’ਤੇ ਲਾਗੂ ਕਰਨ ਲਈ ਵੱਖਰਾ ਸੰਘਰਸ਼ ਕੀਤਾ ਹੈ ਜਿਸ ਤਹਿਤ ਟਰੈਕਟਰ ਮਾਰਚ, ਧਰਨੇ, ਮੁਜਾਹਰੇ ਰੈਲੀਆਂ ਕਰਨੇ ਸ਼ਾਮਲ ਹਨ। ਇਸ ਤੋਂ ਇਲਾਵਾ ਜਥੇਬੰਦੀ ਨੇ ਸਥਾਨਕ ਪੱਧਰ ’ਤੇ ਵੀ ਕਈ ਸੰਘਰਸ਼ ਲੜੇ। ਇਸ ਸਮੇਂ ਜਿੱਥੇ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਜਥੇਬੰਦੀ ਦੀਆਂ ਇਕਾਈਆਂ ਹਨ ਉਥੇ 8 ਪਿੰਡਾਂ ਵਿੱਚ ਯੂਨੀਅਨ ਦੇ ਇਸਤਰੀ ਵਿੰਗ ਦੀਆਂ ਵੀ ਇਕਾਈਆਂ ਵੀ ਹਨ ਜਿਸ ’ਤੇ ਡੈਲੀਗੇਟਾਂ ਨੇ ਬਹਿਸ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਆਬਜ਼ਰਬਰ ਚਮਕੌਰ ਸਿੰਘ ਰੋਡੇ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਅਤੇ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਖੇਤੀਬਾੜੀ ’ਤੇ ਦੇਸੀ ਵਿਦੇਸ਼ੀ ਕਾਰਪੋਰੇਟ ਦੇ ਹਵਾਲੇ ਕਰਨ ਜਾ ਰਹੀ ਹੈ। ਇਸਦੀ ਤਾਜ਼ਾ ਉਦਾਹਰਣ ਭਾਰਤ ਅਮਰੀਕਾ ਵਪਾਰ ਸਮਝੌਤਾ ਹੈ ਜਿਸ ਦੇ ਅਮਲ ਵਿੱਚ ਆਉਂਦਿਆਂ ਨਾ ਸਿਰਫ ਖੇਤੀਬਾੜੀ ਪੱਖੋਂ ਕਿਸਾਨ ਰੁਲ ਜਾਵੇਗਾ ਸਗੋਂ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ ਆਦਿ ਸਹਾਇਕ ਧੰਦੇ ਵੀ ਬਰਬਾਦ ਹੋ ਜਾਣਗੇ। ਇਸ ਲਈ ਕਿਰਤੀ ਕਿਸਾਨ ਯੂਨੀਅਨ ਇਸ ਸਮਝੌਤੇ ਦੀ ਸਖ਼ਤ ਵਿਰੋਧੀ ਹੈ। ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਕਮੀਂ ਵੱਡੇ ਪੱਧਰ ’ਤੇ ਹੈ, ਪਾਣੀ ਬੜੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਪੰਜਾਬ ਦੇ ਦਰਿਆਈ ਪਾਣੀਆਂ ’ਤੇ ਕੇਂਦਰ ਸਰਕਾਰ ਦਾ ਕੰਟਰੋਲ ਹੈ। ਇਹ ਸਰਕਾਰ ਇਹ ਪਾਣੀ ਲੁੱਟ ਰਹੀ ਹੈ। ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚੋਂ ਪੰਜਾਬ ਦੀ ਮੈਂਬਰੀ ਖ਼ਤਮ ਕਰ ਦਿੱਤੀ ਗਈ ਹੈ। ਫ਼ਸਲਾਂ ਦੇ ਉਤਪਾਦਨ ਦਾ ਖਰਚਾ ਵੱਧ ਰਿਹਾ ਹੈ ਜਦਕਿ ਉਸ ਹਿਸਾਬ ਨਾਲ ਕਿਸਾਨ ਨੂੰ ਫ਼ਸਲਾਂ ਦਾ ਮੁੱਲ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਦੇਸ਼ ਦੇ ਹਾਕਮਾਂ ਦਾ ਖਾਸਾ ਫਾਸ਼ੀਵਾਦੀ ਹੈ। ਜੋ ਕਿ ਲੋਕ ਘੋਲ ਨੂੰ ਜਬਰ ਨਾਲ ਦਬਾਉਣਾ ਚਾਹੁੰਦੀ ਹੈ। ਕਿਸਾਨੀ ਮੰਗਾਂ ਮਨਵਾਉਣ ਲਈ ਦਿੱਲੀ ਦੇ ਕਿਸਾਨੀ ਘੋਲ ਵਰਗਾ ਤਿੱਖਾ ਘੋਲ ਲੜਨਾ ਪਵੇਗਾ। ਇਸਦੇ ਲਈ ਜਥੇਬੰਦੀ ਨੂੰ ਮਜ਼ਬੂਤ ਅਤੇ ਜੁਝਾਰੂ ਬਣਾਉਣਾ ਪਾਵੇਗਾ। ਇਸ ਮੌਕੇ ਇਫਟੂ ਦੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਪੇਂਡੂ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਹਰੀ ਰਾਮ ਰਸੂਲਪੁਰੀ, ਕਮਲਜੀਤ ਸਨਾਵਾ ਨੇ ਭਰਾਤਰੀ ਜਥੇਬੰਦੀਆਂ ਦੇ ਸੰਦੇਸ਼ ਦਿੱਤੇ। ਮੰਚ ਸੰਚਾਲਨਾ ਤਰਸੇਮ ਸਿੰਘ ਬੈਂਸ ਨੇ ਕੀਤੀ। ਇਸ ਮੌਕੇ 15 ਮੈਂਬਰੀ ਜ਼ਿਲ੍ਹਾ ਕਮੇਟੀ ਚੁਣੀ ਗਈ। ਕਮੇਟੀ ਨੇ ਸੁਰਿੰਦਰ ਸਿੰਘ ਬੈਂਸ ਨੂੰ ਜ਼ਿਲ੍ਹਾ ਪ੍ਰਧਾਨ, ਬਿੱਕਰ ਸਿੰਘ ਸ਼ੇਖੂਪੁਰ ਬਾਗ਼ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਤਰਸੇਮ ਸਿੰਘ ਬੈਂਸ ਨੂੰ ਜ਼ਿਲ੍ਹਾ ਸਕੱਤਰ ਤੇ ਬਲਵੀਰ ਸਿੰਘ ਸਕੋਹਪੁਰ ਨੂੰ ਵਿੱਤ ਸਕੱਤਰ ਚੁਣਿਆ। ਅੰਤ ਵਿੱਚ ਭਾਰਤ ਅਮਰੀਕਾ ਵਪਾਰ ਸਮਝੌਤਾ ਰੱਦ ਕਰਨ, ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚ ਪੰਜਾਬ ਦੀ ਸਥਾਈ ਮੈਂਬਰੀ ਬਹਾਲ ਕਰਨ, ਯੂ. ਏ. ਪੀ. ਏ., ਐਨ. ਐਸ. ਏ., ਏਸਮਾ ਆਦਿ ਕਾਲੇ ਕਾਨੂੰਨ ਰੱਦ ਕਰਨ, ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨ ਤੇ ਪੰਜਾਬ ਵਿਧਾਨ ਸਭਾ ਵਿਚ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚ ਪੰਜਾਬ ਦੀ ਸਥਾਈ ਮੈਂਬਰੀ ਲਈ ਮਤਾ ਪਾਸ ਕਰਨ ਦੇ ਮਤੇ ਇਜਲਾਸ ਵਿੱਚ ਪਾਸ ਕੀਤੇ ਗਏ।