ਪ੍ਰਤਿਕਸ਼ਾ ਥੋਪੀਆ ਨੇ ਤਿੰਨ ਤਗਮੇ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਂਅ ਕੀਤਾ ਰੌਸ਼ਨ
ਬਲਾਚੌਰ, 10 ਅਗਸਤ (ਨਰੇਸ਼ ਧੌਲ)- ਸ਼ੌਰਿਆ ਇੰਟਰਨੈਸ਼ਨਲ ਸਕੂਲ ਬਲਾਚੌਰ ਵਿਖੇ ਕਰਵਾਏ ਗਏ ਪੰਜਾਬ ਜ਼ੋਨਲ ਟੂਰਨਾਮੈਂਟ ਦੌਰਾਨ ਮਾਉਂਟ ਕਾਰਮਲ ਸਕੂਲ ਬਲਾਚੌਰ ਵਿਖੇ ਪੜ੍ਹਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਪ੍ਰਤਿਕਸ਼ਾ ਪੁੱਤਰੀ ਹਰੀਸ਼ ਕੁਮਾਰ ਪੋਤਰੀ ਡਾ. ਪ੍ਰਦੀਪ ਕੁਮਾਰ ਪਿੰਕਾ ਪਿੰਡ ਥੋਪੀਆ ਵੱਲੋਂ ਅਥਲੈਟਿਕ ਵਿੱਚ ਚੰਗਾ ਪ੍ਰਦਰਸ਼ਨ ਕਰਦਿਆਂ ਹੋਇਆਂ ਤਿੰਨ ਤਗਮੇ ਜਿੱਤ ਕੇ ਆਪਣਾ, ਆਪਣੇ ਪਰਿਵਾਰ ਅਤੇ ਸਕੂਲ ਦਾ ਨਾਂਅ ਉੱਚਾ ਕੀਤਾ ਗਿਆ।
ਬਲਾਚੌਰ, 10 ਅਗਸਤ (ਨਰੇਸ਼ ਧੌਲ)- ਸ਼ੌਰਿਆ ਇੰਟਰਨੈਸ਼ਨਲ ਸਕੂਲ ਬਲਾਚੌਰ ਵਿਖੇ ਕਰਵਾਏ ਗਏ ਪੰਜਾਬ ਜ਼ੋਨਲ ਟੂਰਨਾਮੈਂਟ ਦੌਰਾਨ ਮਾਉਂਟ ਕਾਰਮਲ ਸਕੂਲ ਬਲਾਚੌਰ ਵਿਖੇ ਪੜ੍ਹਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਪ੍ਰਤਿਕਸ਼ਾ ਪੁੱਤਰੀ ਹਰੀਸ਼ ਕੁਮਾਰ ਪੋਤਰੀ ਡਾ. ਪ੍ਰਦੀਪ ਕੁਮਾਰ ਪਿੰਕਾ ਪਿੰਡ ਥੋਪੀਆ ਵੱਲੋਂ ਅਥਲੈਟਿਕ ਵਿੱਚ ਚੰਗਾ ਪ੍ਰਦਰਸ਼ਨ ਕਰਦਿਆਂ ਹੋਇਆਂ ਤਿੰਨ ਤਗਮੇ ਜਿੱਤ ਕੇ ਆਪਣਾ, ਆਪਣੇ ਪਰਿਵਾਰ ਅਤੇ ਸਕੂਲ ਦਾ ਨਾਂਅ ਉੱਚਾ ਕੀਤਾ ਗਿਆ। ਪ੍ਰਤਿਕਸ਼ਾ ਨੇ ਦੱਸਿਆ ਕਿ 200 ਮੀਟਰ ਵਿੱਚ ਸੋਨੇ ਦਾ ਤਗਮਾ, 400 ਮੀਟਰ ਵਿੱਚ ਚਾਂਦੀ ਦਾ ਤਗਮਾ ਅਤੇ 200 ਮੀਟਰ ਵਿੱਚ ਕਾਂਸ਼ੀ ਦਾ ਤਗਮਾ ਜਿੱਤਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉਸ ਨੇ ਕਿਹਾ ਕਿ ਇਸ ਵੱਡੀ ਉਪਲਬਧੀ ਲਈ ਜਿੱਥੇ ਮੇਰੇ ਵੱਲੋਂ ਕੀਤੀ ਗਈ ਸਖਤ ਮਿਹਨਤ ਕਾਰਗਰ ਸਾਬਤ ਹੋਈ ਹੈ ਉਥੇ ਮੇਰੇ ਸਕੂਲ ਸਟਾਫ, ਪੀ.ਟੀ.ਆਈ ਜਲੰਧਰ ਸਿੰਘ ਅਤੇ ਪਰਿਵਾਰਿਕ ਮੈਂਬਰਾਂ ਦਾ ਵੀ ਪੂਰਾ ਸਹਿਯੋਗ ਰਿਹਾ ਹੈ। ਉੱਘੀ ਸ਼ਖਸ਼ੀਅਤ ਪੰਡਿਤ ਰਾਮ ਪਾਲ, ਬਿੱਲੂ ਪੰਡਿਤ, ਥਾਣੇਦਾਰ ਕਰਮ ਚੰਦ ਅਤੇ ਪਰਿਵਾਰਿਕ ਮੈਂਬਰਾਂ ਨੇ ਫਖਰ ਮਹਿਸੂਸ ਕਰਦਿਆਂ ਹੋਇਆਂ ਦੱਸਿਆ ਕਿ ਪ੍ਰਤਿਕਸ਼ਾ ਦੀ ਇਸ ਵੱਡੀ ਪ੍ਰਾਪਤੀ ਲਈ ਘਰ, ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਬਠਿੰਡਾ ਬਾਦਲ ਵਿਖੇ ਹੋਈਆਂ ਖੇਡਾਂ ਦੌਰਾਨ ਵੀ ਸੋਨੇ ਦਾ ਤਗਮਾ ਆਪਣੇ ਨਾਂਅ ਕੀਤਾ ਸੀ।