11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸੇਵਾ ਟਰੱਸਟ ਯੂ.ਕੇ. ਕੋਰੋਨਾ ਮਹਾਂਮਾਰੀ ਵੇਲੇ ਤੋਂ ਹੀ ਬੇਘਰੇ ਲੋਕਾਂ ਦੀ ਕਰ ਰਹੇ ਮਦਦ

ਬੰਗਾ, 10 ਅਗਸਤ (ਕਰਮ ਲਧਾਣਾ) - ਬੇਘਰੇ ਲੋਕਾਂ ਲਈ ਕੰਮ ਕਰਨ ਵਾਲੀ ਬੈੱਡਫੋਰਡ ਸਥਿਤ ਚੈਰਿਟੀ ਦਾ ਸਮਰਥਨ ਕਰਦੇ ਹੋਏ ਸੇਵਾ ਟਰੱਸਟ ਯੂ. ਕੇ-ਭਾਰਤ ਹਰ ਦੋ ਹਫ਼ਤਿਆਂ ਬਾਅਦ 50 ਬੇਘਰੇ ਲੋਕਾਂ ਨੂੰ ਭੋਜਨ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਂਦਾ ਹੈ।

Ad Position 21
No active advertisement
ਸੇਵਾ ਪ੍ਰੋਜੈਕਟ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਮਿੰਦਰ ਸਿੰਘ ਗਰਚਾ ਤੇ ਹੋਰ। 11-08-2026
ਬੰਗਾ, 10 ਅਗਸਤ (ਕਰਮ ਲਧਾਣਾ) - ਬੇਘਰੇ ਲੋਕਾਂ ਲਈ ਕੰਮ ਕਰਨ ਵਾਲੀ ਬੈੱਡਫੋਰਡ ਸਥਿਤ ਚੈਰਿਟੀ ਦਾ ਸਮਰਥਨ ਕਰਦੇ ਹੋਏ ਸੇਵਾ ਟਰੱਸਟ ਯੂ. ਕੇ-ਭਾਰਤ ਹਰ ਦੋ ਹਫ਼ਤਿਆਂ ਬਾਅਦ 50 ਬੇਘਰੇ ਲੋਕਾਂ ਨੂੰ ਭੋਜਨ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਂਦਾ ਹੈ। ਸੇਵਾ ਟਰੱਸਟ ਯੂ.ਕੇ. ਵੱਲੋਂ ਇਹ ਜਾਣਕਾਰੀ ਦਿੰਦਿਆਂ ਸ: ਚਰਨ ਕੰਵਲ ਸਿੰਘ ਸੇਖੋਂ ਅਤੇ ਸ਼ਮਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਸਾਡੇ ਕੋਲ ਵਲੰਟੀਅਰਾਂ ਅਤੇ ਟਰੱਸਟੀਆਂ ਦੀ ਇੱਕ ਮਜ਼ਬੂਤ ਟੀਮ ਹੈ, ਜੋ ਲੋੜਵੰਦ ਲੋਕਾਂ ਦੀ ਮਦਦ ਕਰਨ ਤੇ ਸਿੱਖਿਆ, ਸਿਹਤ, ਵਾਤਾਵਰਣ ਤੇ ਸਮਾਜ ਭਲਾਈ ਨਾਲ ਜੁੜੇ ਕਈ ਹੋਰ ਪ੍ਰੋਜੈਕਟਾਂ ’ਤੇ ਕੰਮ ਕਰਨ ਲਈ ਮਿਲ ਕੇ ਉਪਰਾਲੇ ਕਰਦੀ ਹੈ। 2016 ਤੋਂ ਸੇਵਾ ਟਰੱਸਟ ਯੂ.ਕੇ. ਨੇ ਇੰਗਲੈਂਡ ਤੇ ਭਾਰਤ ਵਿੱਚ ਸਮਾਜ ਸੇਵੀ ਕਾਰਜ ਸ਼ੁਰੂ ਕੀਤੇ ਹੋਏ ਹਨ। ਸਾਡੀਆਂ ਟੀਮਾਂ ਨੇ ਕਈ ਵੱਡੇ ਪ੍ਰੋਜੈਕਟ ਨੇਪਰੇ ਚਾੜ੍ਹੇ ਹਨ। ਸੇਵਾ ਟਰੱਸਟ ਦੇ ਕੰਮ ਨੂੰ ਸਥਾਨਕ ਤੇ ਰਾਸ਼ਟਰੀ ਪੱਧਰ ’ਤੇ ਮਾਨਤਾ ਮਿਲੀ ਹੈ। ਉਹਨਾਂ ਟੀਮ ਦੇ ਸਾਰੇ ਮੈਂਬਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਨਾਂ ਵਿਖੇ ਭੂਰੀ ਵਾਲਿਆਂ ਦੀ ਕੁਟੀਆ ’ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸਮਾਜਿਕ ਬੁਰਾਈਆਂ ਦਾ ਖਾਤਮਾ ਜ਼ਰੂਰੀ - ਦਲਜੀਤ ਸਿੰਘ ਹੁੰਦਲ
Ad Position 24