ਪਿੰਡ ਬਨਾਂ ਵਿਖੇ ਭੂਰੀ ਵਾਲਿਆਂ ਦੀ ਕੁਟੀਆ ’ਚ ਧਾਰਮਿਕ ਸਮਾਗਮ ਕਰਵਾਇਆ
ਕਾਠਗੜ੍ਹ, 10 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਉਦਯੋਗਿਕ ਖੇਤਰ ਦੇ ਪਿੰਡ ਬਨਾਂ ਵਿਖੇ ਸਥਿਤ ਭੂਰੀ ਵਾਲਿਆਂ ਦੀ ਪਵਿੱਤਰ ਕੁਟੀਆ ਵਿਖੇ ਪਵਿੱਤਰ ਸਾਵਣ ਮਹੀਨੇ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਇੱਥੇ ਪਿਛਲੇ ਤਿੰਨ ਦਿਨਾਂ ਤੋਂ ਰੱਖੇ ਗਏ ਸਤਿਗੁਰੂ ਗਰੀਬਦਾਸ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਦੇ ਭੋਗ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਪਾਏ ਗਏ।
ਕਾਠਗੜ੍ਹ, 10 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਉਦਯੋਗਿਕ ਖੇਤਰ ਦੇ ਪਿੰਡ ਬਨਾਂ ਵਿਖੇ ਸਥਿਤ ਭੂਰੀ ਵਾਲਿਆਂ ਦੀ ਪਵਿੱਤਰ ਕੁਟੀਆ ਵਿਖੇ ਪਵਿੱਤਰ ਸਾਵਣ ਮਹੀਨੇ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਇੱਥੇ ਪਿਛਲੇ ਤਿੰਨ ਦਿਨਾਂ ਤੋਂ ਰੱਖੇ ਗਏ ਸਤਿਗੁਰੂ ਗਰੀਬਦਾਸ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਦੇ ਭੋਗ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਪਾਏ ਗਏ। ਇਸ ਰੂਹਾਨੀ ਸਮਾਗਮ ਵਿੱਚ ਸੈਂਕੜੇ ਸ਼ਿਵ ਕਾਵੜ ਭਗਤਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ, ਜਿਨ੍ਹਾਂ ਦਾ ਪਿੰਡ ਬਨਾਂ ਦੀ ਸਮੂਹ ਸੰਗਤ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਭੂਰੀ ਵਾਲੇ ਸੰਪਰਦਾਇ ਦੇ ਮੁੱਖ ਅਚਾਰੀਆ ਸੁਆਮੀ ਚੇਤਨਾ ਨੰਦ ਨੇ ਵਿਸ਼ੇਸ਼ ਤੌਰ ’ਤੇ ਸ਼ਰਿਕਤ ਕੀਤੀ ਅਤੇ ਸੰਗਤਾਂ ਨੂੰ ਆਪਣੇ ਆਤਮਿਕ ਪ੍ਰਵਚਨਾਂ ਨਾਲ ਨਿਹਾਲ ਕੀਤਾ। ਸਮਾਗਮ ਦੌਰਾਨ ਆਈਆਂ ਸਮੂਹ ਸੰਗਤਾਂ ਤੇ ਸ਼ਿਵ ਕਾਵੜ ਭਗਤਾਂ ਲਈ ਵਿਸ਼ੇਸ਼ ਲੰਗਰ ਲਗਾਏ ਗਏ। ਇਸ ਰੂਹਾਨੀ ਤੇ ਧਾਰਮਿਕ ਸਮਾਗਮ ਵਿੱਚ ਇਲਾਕੇ ਦੀਆਂ ਅਨੇਕਾਂ ਰਾਜਨੀਤਿਕ, ਸਮਾਜਿਕ ਤੇ ਪ੍ਰਸ਼ਾਸਨਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਸ੍ਰੀਆਂਸ਼ ਪੇਪਰ ਮਿਲ੍ਹ ਬਨਾਂ ਤੋਂ ਅਸ਼ੋਕ ਗੋਇਲ (ਯੂਨਿਟ ਹੈੱਡ), ਰਾਜ ਕੁਮਾਰ ਸ਼ਰਮਾ (ਜਨਰਲ ਮੈਨੇਜਰ ਐੱਚ.ਆਰ. ਵਿਭਾਗ) ਤੇ ਅਮਰਜੀਤ ਸਿੰਘ ਸਿੱਧੂ (ਟੈਕਨੀਕਲ ਹੈੱਡ), ਬ੍ਰਿਗੇਡੀਅਰ ਰਾਜ ਕੁਮਾਰ (ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ), ਸੰਜੀਵ ਚੇਚੀ (ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ), ਸਤਨਾਮ ਜਲਾਲਪੁਰ (ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ) ਤੇ ਸੇਠੀ ਉਧਨਵਾਲ (ਚੇਅਰਮੈਨ ਮਾਰਕੀਟ ਕਮੇਟੀ), ਸੰਦੀਪ ਸ਼ਰਮਾ, ਬਲਵਿੰਦਰ ਚੌਧਰੀ, ਮੁਖਤਿਆਰ ਸਿੰਘ (ਪੰਚਾਇਤ ਅਫਸਰ), ਬਲਵਿੰਦਰ ਚੌਧਰੀ, ਸਰਬਜੀਤ ਸਿੰਘ, ਚੌਧਰੀ ਦਵਿੰਦਰ ਬਾਂਠ, ਪ੍ਰਦੀਪ ਕੁਮਾਰ, ਜੀਤ ਰਾਮ ਚੌਧਰੀ, ਮਾਸਟਰ ਕ੍ਰਿਸ਼ਨ ਕੁਮਾਰ, ਪਰਗਟ ਸਿੰਘ, ਸਤਪਾਲ, ਇੰਸਪੈਕਟਰ ਕ੍ਰਿਸ਼ਨ ਕੁਮਾਰ, ਸ਼ਿਵ ਰਾਮ, ਵਨੀਤ ਚੌਧਰੀ, ਅਤੇ ਸੰਦੀਪ ਚੌਧਰੀ ਹਨੀ ਟੌਂਸਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਆਦਿ ਸ਼ਾਮਲ ਸਨ।