ਤੀਆਂ ਦਾ ਮੇਲਾ ਧੂਮ ਧਾਮ ਨਾਲ ਮਨਾਇਆ
ਨਵਾਂਸ਼ਹਿਰ, 10 ਅਗਸਤ (ਹਰਮਿੰਦਰ ਸਿੰਘ ਪਿੰਟੂ) - ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ ਸਥਿਤ ਇੱਕ ਨਿਜੀ ਹੋਟਲ ਵਿੱਚ ਤੀਆਂ ਦਾ ਮੇਲਾ ਮਨਾਇਆ ਗਿਆ। ਇਸ ਮੌਕੇ ’ਤੇ ਸਿਮਰਨ ਕੌਰ ਤੇ ਸ਼ਾਕਸ਼ੀ ਜਾਗੜਾ ਨੇ ਦੱਸਿਆ ਕਿ ਇਸ ਤੀਆਂ ਦੇ ਮੇਲੇ ’ਚ ਮੁੱਖ ਮਹਿਮਾਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.
ਨਵਾਂਸ਼ਹਿਰ, 10 ਅਗਸਤ (ਹਰਮਿੰਦਰ ਸਿੰਘ ਪਿੰਟੂ) - ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ ਸਥਿਤ ਇੱਕ ਨਿਜੀ ਹੋਟਲ ਵਿੱਚ ਤੀਆਂ ਦਾ ਮੇਲਾ ਮਨਾਇਆ ਗਿਆ। ਇਸ ਮੌਕੇ ’ਤੇ ਸਿਮਰਨ ਕੌਰ ਤੇ ਸ਼ਾਕਸ਼ੀ ਜਾਗੜਾ ਨੇ ਦੱਸਿਆ ਕਿ ਇਸ ਤੀਆਂ ਦੇ ਮੇਲੇ ’ਚ ਮੁੱਖ ਮਹਿਮਾਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਗੁਰਪ੍ਰੀਤ ਕੌਰ ਥਿਆੜਾ ਨੇ ਸ਼ਿਰਕਤ ਕੀਤੀ ਅਤੇ ਪੰਜਾਬੀ ਫਿਲਮਾਂ ਦੇ ਅਦਾਕਾਰ ਮੈਡਮ ਸਿਮਰ ਸਹਿਜਪਾਲ, ਜੋਤੀ ਅਰੋੜਾ ਨੇ ਵੀ ਸ਼ਿਰਕਤ ਕੀਤੀ। ਇਸ ਤੀਆਂ ਦੇ ਮੇਲੇ ’ਚ ਪੰਜਾਬ ਦੀਆਂ ਧੀਆਂ ਮੁਟਿਆਰਾਂ ਵਲੋਂ ਪੰਜਾਬੀ ਸੋਲਾਂ ਸ਼ਿੰਗਾਰ ਕਰਕੇ ਗਿੱਧਾ, ਬੋਲੀਆਂ, ਭੰਗੜਾ ਪਾਇਆ ਗਿਆ। ਇਸ ਮੌਕੇ ਡਾ.ਗੁਰਪ੍ਰੀਤ ਕੌਰ ਥਿਆੜਾ ਨੇ ਕਿਹਾ ਸਾਨੂੰ ਆਪਣਾ ਸੱਭਿਆਚਾਰ ਕਦੇ ਵੀ ਨਹੀ ਭੁੱਲਣਾ ਚਾਹੀਦਾ ਹੈ। ਇਸੇ ਤਰਾਂ ਫਿਲਮੀ ਅਦਾਕਾਰ ਸਿਮਰ ਸਹਿਜਪਾਲ ਨੇ ਕਿਹਾ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਸਾਡਾ ਸੱਭਿਆਚਾਰ ਕੀ ਹੈ ਸਾਡਾ ਪੰਜਾਬੀ ਪਹਿਰਾਵਾ ਕੀ ਹੈ। ਇਸ ਮੌਕੇ ਹੋਟਲ ਦੇ ਮੈਨਜਰ ਵਲੋ ਵੀ ਇਨਾਮ ਦਿੱਤੇ ਗਏ। ਸਿਮਰਨ ਕੌਰ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਵਿਸ਼ੇਸ਼ ਰੂਪ ’ਚ ਸਨਮਾਨਿਤ ਵੀ ਕੀਤਾ ਗਿਆ।