11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਫਾਂਬੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਬੂਟੇ ਲਗਾ ਰਹੇ ਕੰਪਨੀ ਦੇ ਅਧਿਕਾਰੀ ਅਤੇ ਪਿੰਡ ਵਾਸੀ। ਐਗਰੋਕ੍ਰਿਸਟ ਕੰਪਨੀ ਨੇ ਬੂਟੇ ਲਗਾ ਕੇ ਮਨਾਇਆ ਸਥਾਪਨਾ ਦਿਵਸ

ਉੜਾਪੜ/ਲਸਾੜਾ, 10 ਅਗਸਤ (ਲਖਵੀਰ ਸਿੰਘ ਖੁਰਦ) - ਖੇਤੀਬਾੜੀ ਨਾਲ ਸਬੰਧਤ ਦਵਾਈਆਂ ਬਨਾਉਣ ਵਾਲੀ ਭਾਰਤ ਦੀ ਪ੍ਰਸਿੱਧ ਕੰਪਨੀ ਐਗਰੋਕ੍ਰਿਸਟ ਨੇ ਆਪਣਾ ਸਥਾਪਨਾ ਦਿਵਸ ਪੂਰੇ ਭਾਰਤ ਵਿਚ ਵਾਤਾਵਰਣ ਦਿਵਸ ਵਜੋਂ ਮਨਾਇਆ। ਇਸੇ ਲੜੀ ਤਹਿਤ ਬਲਾਕ ਨਵਾਂਸ਼ਹਿਰ ਦੇ ਪਿੰਡ ਫਾਂਬੜਾ ਵਿਖੇ ਇਹ ਦਿਵਸ ਕੰਪਨੀ ਦੇ ਖੇਤਰੀ ਮੈਨੇਜਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 11-08-2026
ਉੜਾਪੜ/ਲਸਾੜਾ, 10 ਅਗਸਤ (ਲਖਵੀਰ ਸਿੰਘ ਖੁਰਦ) - ਖੇਤੀਬਾੜੀ ਨਾਲ ਸਬੰਧਤ ਦਵਾਈਆਂ ਬਨਾਉਣ ਵਾਲੀ ਭਾਰਤ ਦੀ ਪ੍ਰਸਿੱਧ ਕੰਪਨੀ ਐਗਰੋਕ੍ਰਿਸਟ ਨੇ ਆਪਣਾ ਸਥਾਪਨਾ ਦਿਵਸ ਪੂਰੇ ਭਾਰਤ ਵਿਚ ਵਾਤਾਵਰਣ ਦਿਵਸ ਵਜੋਂ ਮਨਾਇਆ। ਇਸੇ ਲੜੀ ਤਹਿਤ ਬਲਾਕ ਨਵਾਂਸ਼ਹਿਰ ਦੇ ਪਿੰਡ ਫਾਂਬੜਾ ਵਿਖੇ ਇਹ ਦਿਵਸ ਕੰਪਨੀ ਦੇ ਖੇਤਰੀ ਮੈਨੇਜਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਛਾਂਦਾਰ ਅਤੇ ਫਲਾਂ ਵਾਲੇ ਬੂਟੇ ਲਗਾਏ ਗਏ ਤੇ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਆਦਿ ਵੰਡੀ ਗਈ। ਸਕੂਲ ਦੇ ਇੰਚਾਰਜ ਮਾਸਟਰ ਸਤਨਾਮ ਰਾਮ ਨੇ ਕਿਹਾ ਕਿ ਪੰਜਾਬ ਵਿੱਚ ਵਾਤਾਵਰਣ ਨੂੰ ਸਾਫ ਸੁਥਰਾ ਤੇ ਸ਼ੁੱਧ ਬਣਾਈ ਰੱਖਣ ਲਈ ਰੁੱਖਾਂ ਦਾ ਅਹਿਮ ਸਥਾਨ ਹੈ। ਪੰਜਾਬ ਵਿੱਚ ਜਿਸ ਰਫਤਾਰ ਨਾਲ ਰੁੱਖਾਂ ਦੀ ਕਟਾਈ ਹੋ ਰਹੀ ਹੈ ਉਸ ਨਾਲ ਆਉਣ ਵਾਲੇ ਸਮੇਂ ਵਿੱਚ ਵਾਤਾਵਰਣ ਵਿੱਚ ਵੱਡੀਆਂ ਤਬਦਿਲੀਆਂ ਦੇਖਣ ਨੂੰ ਮਿਲਣਗੀਆਂ। ਇਸ ਲਈ ਜਿਹੜੀਆਂ ਵੀ ਸੰਸਥਾਵਾਂ ਪੰਜਾਬ ਵਿੱਚ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਰੁੱਖ ਲਗਾਉਣ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਫਾਂਬੜਾ ਦੇ ਸਾਬਕਾ ਸਰਪੰਚ ਲਖਵੀਰ ਸਿੰਘ ਵਲੋਂ ਆਏ ਹੋਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੇਲ ਅਫਸਰ ਅਨੁਜ ਕੁਮਾਰ, ਲਖਵੀਰ ਸਿੰਘ, ਵਿਰੇਨ ਕੁਮਾਰ, ਇੰਦਰਜੀਤ ਸਿੰਘ ਤੇ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 11.70 ਲੱਖ ਰੁਪਏ ਦੀ ਠੱਗੀ ਦੇ ਦੋਸ਼ ’ਚ 2 ਨਾਮਜ਼ਦ ਅਗਲੀ ਖ਼ਬਰ 108 ਐਂਬੂਲੈਂਸ ਸੇਵਾ ਨੇ ਛੇ ਮਹੀਨਿਆਂ ਦੌਰਾਨ 91,700 ਨੂੰ ਐਮਰਜੈਂਸੀ ਸੇਵਾਵਾਂ ਕੀਤੀਆਂ ਪ੍ਰਦਾਨ
Ad Position 24