ਸਮਾਜ ਲਈ ਕੁਝ ਕਰਨ ਵਾਲਿਆਂ ਦਾ ਨਾਂਅ ਹਮੇਸ਼ਾ ਅਮਰ ਰਹਿੰਦਾ ਹੈ - ਭਾਈ ਕਮਲਰਾਜ ਸਿੰਘ
ਸੜੋਆ, 10 ਅਗਸਤ (ਬਲਵਿੰਦਰ ਨਾਨੋਵਾਲੀਆ) - ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਦੀ ਯੋਗ ਅਗਵਾਈ ’ਚ ਸਰਬੱਤ ਦੇ ਭਲੇ ਲਈ ਸਮਾਗਮ ਕਰਵਾੲਆ ਗਿਆ। ਸਮਾਗਮ ਦੌਰਾਨ ਸੰਗਤਾਂ ਨਾਲ ਭਾਈ ਕਮਲਰਾਜ ਸਿੰਘ ਗਡੂ ਦੇ ਜਥੇ ਨੇ ਪ੍ਰਵਚਨ ਸਾਂਝੇ ਕੀਤੇ।
ਸੜੋਆ, 10 ਅਗਸਤ (ਬਲਵਿੰਦਰ ਨਾਨੋਵਾਲੀਆ) - ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਦੀ ਯੋਗ ਅਗਵਾਈ ’ਚ ਸਰਬੱਤ ਦੇ ਭਲੇ ਲਈ ਸਮਾਗਮ ਕਰਵਾੲਆ ਗਿਆ। ਸਮਾਗਮ ਦੌਰਾਨ ਸੰਗਤਾਂ ਨਾਲ ਭਾਈ ਕਮਲਰਾਜ ਸਿੰਘ ਗਡੂ ਦੇ ਜਥੇ ਨੇ ਪ੍ਰਵਚਨ ਸਾਂਝੇ ਕੀਤੇ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਸੰਤ ਗਿਰਧਾਰੀ ਲਾਲ ਮੁਖ ਪਾਠੀ ਗੁਰੂ ਘਰ ਨੇ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਸਮੇਤ ਅਨੇਕਾਂ ਅਸਥਾਨਾਂ ਦੀ ਖੋਜ ਕਰਨ ਵਾਲੇ ਮਹਾਨ ਰਹਿਬਰ ਬਾਬਾ ਬੰਤਾ ਰਾਮ ਘੇੜਾ ਅਤੇ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਜਨ-ਜਨ ਤਕ ਪਹੁੰਚਾਉਣ ਵਾਲੇ ਸੁਵਾਮੀ ਸੁੰਮਨ ਦਾਸ ਦੀ ਯਾਦ ’ਚ 28 ਅਗਸਤ ਨੂੰ ਗੁਰੂ ਘਰ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਬਾਰੇ ਸੰਗਤਾਂ ਨੂੰ ਪਰਿਵਾਰਾਂ ਸਮੇਤ ਸ਼ਿਰਕਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨਾਜਰ ਰਾਮ ਮਾਨ ਚੇਅਰਮੈਨ, ਪੀ.ਐਲ.ਸੂਦ ਗੜ੍ਹਸ਼ੰਕਰ, ਸੁਰਜੀਤ ਸਿੰਘ ਖਾਨਪੁਰੀ, ਰਾਜ ਕੁਮਾਰ ਰਾਜੂ, ਮਨਜੀਤ ਮੁਗੋਵਾਲ, ਸੰਤ ਦਿਆਲ ਚੰਦ ਬੰਗਾ, ਮੇਜਰ ਸਿੰਘ ਘਟਾਰੋਂ, ਸੰਤ ਨਰੰਜਣ ਸਿੰਘ ਦੁਰਾਹਾ, ਸੰਤ ਕਰਮ ਚੰਦ ਨਰ ਸਾਬਕਾ ਬੀ.ਪੀ.ਓ., ਸੰਤ ਹਰਬੰਸ ਸਿੰਘ ਲੁਧਿਆਣਾ, ਰਮੇਸ਼ ਚੰਦ ਸਹੋਤਾ ਪ੍ਰਧਾਨ ਆਦਿ ਧਰਮ ਮਿਸ਼ਨ ਹਿਮਾਚਲ ਪ੍ਰਦੇਸ਼, ਮਾ: ਰਾਮ ਦਾਸ ਅਤੇ ਜਗਦੀਸ਼ ਕੁਮਾਰ ਆਦਿ ਹਾਜ਼ਰ ਸਨ।