12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਫਿਲੌਰ-ਰਾਹੋਂ ਸੜਕ ਕਿਨਾਰੇ ਜੰਮਿਆ ਘਾਹ ਫੂਸ ਤੇ ਜੰਗਲੀ ਬੂਟੀ ਤੋਂ ਲੋਕਾਂ ਨੂੰ ਅਜੇ ਨਹੀਂ ਮਿਲੀ ਰਾਹਤ

ਔੜ, 11 ਅਗਸਤ (ਗੁਰਨਾਮ ਸਿੰਘ ਸੈਣੀ) - ਫਿਲੌਰ ਤੋਂ ਰਾਹੋਂ ਨੂੰ ਜਾਂਦੀ ਮੇਨ ਸੜਕ ਸਮੇਤ ਨਹਿਰਾਂ ਦੀਆਂ ਪਟੜੀਆਂ ਪਿੰਡਾਂ ਦੇ ਛੱਪੜਾਂ ਅਤੇ ਸਰਕਾਰੀ ਡਰੇਨਾਂ ਦੇ ਕਿਨਾਰਿਆ ’ਤੇ ਜੰਮੇ ਕਈ-ਕਈ ਫੁੱਟ ਉੱਚੇ ਜੰਗਲੀ ਘਾਹ ਫੂਸ ਸਮੇਤ ਹੋਰ ਅਨੇਕਾਂ ਪ੍ਰਕਾਰ ਦੀਆਂ ਜੰਗਲੀ ਜੜੀ ਬੂਟੀਆਂ ਰਾਹਗੀਰ ਲੋਕਾਂ ਲਈ ਹਰ ਰੋਜ਼ ਨਵੀਆਂ ਮੁਸੀਬਤਾਂ ਪੈਦਾ ਕਰ ਰਹੀਆਂ ਹਨ। ਪਿੰਡਾਂ ਦੇ ਅਨੇਕਾਂ ਸਮਾਜ ਸੇਵੀ ਵਿਅਕਤੀਆਂ ਨੇ ਦੱਸਿਆ ਕਿ ਘਾਹ ਫੂਸ ਇਸ ਮੇਨ ਸੜਕ ਦੇ ਕਿਨਾਰਿਆਂ ਦੇ ਆਲੇ ਦੁਆਲੇ ਐਨੀ ਉੱਚੀ ਤੇ ਸੰਘਣੀ ਹੋ ਚੁੱਕੀ ਹੈ ਕਿ ਦੂਰੋਂ ਆਉਦੇ ਵਾਹਨ ਵੀ ਨਜ਼ਰ ਨਹੀ ਆਉਦੇਂ।

Ad Position 21
No active advertisement
ਅਜੀਤ ਡੈਸਕ 12-08-2026
ਔੜ, 11 ਅਗਸਤ (ਗੁਰਨਾਮ ਸਿੰਘ ਸੈਣੀ) - ਫਿਲੌਰ ਤੋਂ ਰਾਹੋਂ ਨੂੰ ਜਾਂਦੀ ਮੇਨ ਸੜਕ ਸਮੇਤ ਨਹਿਰਾਂ ਦੀਆਂ ਪਟੜੀਆਂ ਪਿੰਡਾਂ ਦੇ ਛੱਪੜਾਂ ਅਤੇ ਸਰਕਾਰੀ ਡਰੇਨਾਂ ਦੇ ਕਿਨਾਰਿਆ ’ਤੇ ਜੰਮੇ ਕਈ-ਕਈ ਫੁੱਟ ਉੱਚੇ ਜੰਗਲੀ ਘਾਹ ਫੂਸ ਸਮੇਤ ਹੋਰ ਅਨੇਕਾਂ ਪ੍ਰਕਾਰ ਦੀਆਂ ਜੰਗਲੀ ਜੜੀ ਬੂਟੀਆਂ ਰਾਹਗੀਰ ਲੋਕਾਂ ਲਈ ਹਰ ਰੋਜ਼ ਨਵੀਆਂ ਮੁਸੀਬਤਾਂ ਪੈਦਾ ਕਰ ਰਹੀਆਂ ਹਨ। ਪਿੰਡਾਂ ਦੇ ਅਨੇਕਾਂ ਸਮਾਜ ਸੇਵੀ ਵਿਅਕਤੀਆਂ ਨੇ ਦੱਸਿਆ ਕਿ ਘਾਹ ਫੂਸ ਇਸ ਮੇਨ ਸੜਕ ਦੇ ਕਿਨਾਰਿਆਂ ਦੇ ਆਲੇ ਦੁਆਲੇ ਐਨੀ ਉੱਚੀ ਤੇ ਸੰਘਣੀ ਹੋ ਚੁੱਕੀ ਹੈ ਕਿ ਦੂਰੋਂ ਆਉਦੇ ਵਾਹਨ ਵੀ ਨਜ਼ਰ ਨਹੀ ਆਉਦੇਂ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਜ ਵਿਰੋਧੀ ਅਨਸਰ ਵੀ ਅਕਸਰ ਇਸ ਵਿੱਚ ਲੁੱਕ ਛਿੱਪ ਕਿ ਲੁੱਟ ਖੋਹ ਦੀਆਂ ਜਾਂ ਡਰਾਉਣ ਧਮਕਾਉਣ ਵਰਗੀਆਂ ਘਿਨਾਉਣੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਸਿਰ ਇਸ ਮੇਨ ਸੜਕ ਦਾ ਘਾਹ ਫੂੁਸ, ਅਤੇ ਹੋਰ ਜੰਗਲੀ ਜੜੀਆਂ ਬੂਟੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰੀ ਵਿਭਾਗਾਂ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ-ਆਪਣੇ ਇਲਾਕੇ ’ਚ ਤੁਰੰਤ ਕਟਵਾਉਣ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਹਨ। ਪਰ ਫਿਲੌਰ ਤੋਂ ਰਾਹੋਂ ਨੂੰ ਜਾਂਦੀ ਇਸ ਮੇਨ ਸੜਕ ਕਿਨਾਰੇ ਜੰਮਿਆ ਘਾਹ ਫੂਸ ਤੇ ਹੋਰ ਜੜੀ ਬੂਟੀਆਂ ਜਿਥੇ ਜਹਿਰੀਲੇ ਜਾਨਵਰਾਂ ਦੀ ਪਨਾਹਗਾਹ ਬਣਦੀ ਹੈ ਉੱਥੇ ਇਹ ਹਰ ਵਿਅਕਤੀ ਲਈ ਸਾਹ, ਅਲੈਰਜੀ ਵਰਗੀਆਂ ਗੰਭੀਰ ਬਿਮਾਰੀਆਂ ਵੀ ਪੈਦਾ ਕਰਦੀਆਂ ਹਨ। ਡਾਕਟਰਾਂ ਨੇ ਇਨ੍ਹਾਂ ਜੜੀ ਬੂਟੀਆਂ ਨੂੰ ਮਨੁੱਖਤਾਂ ਲਈ ਨੁਕਸਾਨ ਦੇਹ ਘੋਸ਼ਿਤ ਕੀਤਾ ਹੋਇਆ ਹੈ। ਇਸ ਦੀ ਪੈਦਾਵਾਰ ਵਧਣ ਕਰਕੇ ਮੱਛਰ ਵੀ ਵੱਧ ਫੈਲ ਰਿਹਾ ਹੈ। ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਆਪਣੇ-ਆਪਣੇ ਪਿੰਡਾਂ ਦੇ ਇਲਾਕੇ ਵਿੱਚੋਂ ਲੰਘਦੀ ਇਸ ਮੇਨ ਸੜਕ ਦੇ ਕਿਨਾਰਿਆ, ਸਰਕਾਰੀ ਡਰੇਨਾਂ ਤੇ ਨਹਿਰਾਂ ਦੇ ਕਿਨਾਰਿਆਂ ’ਤੇ ਜੰਮੀਆਂ ਉਕਤ ਜੜੀ ਬੂਟੀਆਂ ਤੇ ਘਾਹ ਫੂਸ ਨੂੰ ਕੱਟਣ ਲਈ ਨਰੇਗਾ ਸਕੀਮ ਅਧੀਨ ਤੁਰੰਤ ਸਾਫ ਕਰਵਾਇਆ ਜਾਵੇ, ਤਾਂ ਜੋ ਲੋਕਾਂ ਨੂੰ ਇਨ੍ਹਾਂ ਮਾਰੂ ਜੜੀ ਬੂਟੀਆਂ ਤੋਂ ਰਾਹਤ ਮਿਲ ਸਕੇ। ਜਿਸ ਨਾਲ ਆ ਜਾ ਰਹੇ ਵਾਹਨਾਂ ’ਤੇ ਆਮ ਰਾਹਗੀਰਾਂ ਲਈ ਸੋਖ ਹੋ ਸਕੇ ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨ ਐਸੋਸੀਏਸ਼ਨ ਮੰਡਲ ਬੰਗਾ ਵਲੋਂ ਹੱਕੀ ਮੰਗਾਂ ਸੰਬੰਧੀ ਕੀਤੀ ਰੋਸ ਰੈਲੀ ਅਗਲੀ ਖ਼ਬਰ ਐੱਮ.ਐੱਸ.ਪੀ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਨਗੇ ਕਿਸਾਨ -ਸਾਹਦੜਾ ਕਿਹਾ, ਚੰਡੀਗੜ੍ਹ ਧਰਨੇ ’ਚ ਟਰੈਕਟਰ-ਟਰਾਲੀਆਂ ਦੇ ਕਾਫ...
Ad Position 24