ਸੰਧਵਾਂ ਦੇ ਇਕ ਘਰ ’ਚੋਂ ਚੋਰ ਲੱਖਾਂ ਦੀ ਨਕਦੀ ਤੇ ਲੱਖਾਂ ਦੇ ਗਹਿਣੇ ਲੈ ਕੇ ਹੋਏ ਫਰਾਰ
ਕਟਾਰੀਆਂ, 11 ਅਗਸਤ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਦੀਆਂ ਮਾਹਿਲਪੁਰ ਮੁੱਖ ਰੋਡ ’ਤੇ ਪੈਂਦੀਆਂ ਹਵੇਲੀਆਂ ਦੇ ਇੱਕ ਘਰ ਵਿਚੋਂ ਚੋਰ ਲੱਖਾਂ ਦੀ ਨਕਦੀ ਤੇ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋਣ ਦੀ ਖਬਰ ਹੈ। ਇਸ ਸਬੰਧੀ ਪੀੜਤ ਸੈਕਟਰੀ ਜਥੇ.
ਸ
ਸੈਕਟਰੀ ਜਥੇ. ਬਲਵੀਰ ਸਿੰਘ ਸੰਧੂ ਚੋਰਾਂ ਵਲੋਂ ਕੀਤੀ ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਲ ਸਰਪੰਚ ਡਾ. ਜਗਨ ਨਾਥ ਹੀਰਾ, ਇਕਬਾਲ ਸਿੰਘ ਅਤੇ ਹੋਰ। ਤਸਵੀਰ : ਪ੍ਰੇਮੀ ਸੰਧਵਾਂ
12-08-2026
ਕਟਾਰੀਆਂ, 11 ਅਗਸਤ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਦੀਆਂ ਮਾਹਿਲਪੁਰ ਮੁੱਖ ਰੋਡ ’ਤੇ ਪੈਂਦੀਆਂ ਹਵੇਲੀਆਂ ਦੇ ਇੱਕ ਘਰ ਵਿਚੋਂ ਚੋਰ ਲੱਖਾਂ ਦੀ ਨਕਦੀ ਤੇ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋਣ ਦੀ ਖਬਰ ਹੈ। ਇਸ ਸਬੰਧੀ ਪੀੜਤ ਸੈਕਟਰੀ ਜਥੇ. ਬਲਵੀਰ ਸਿੰਘ ਸੰਧੂ ਵਾਸੀ ਸੰਧਵਾਂ ਨੇ ਦੱਸਿਆ ਕਿ ਉਹ ਲੰਘੀ ਰਾਤ ਕਰੀਬ 9 ਵਜੇ ਰਾਤ ਆਪਣੇ ਕਮਰੇ ਵਿੱਚ ਦਰਵਾਜੇ ਦੀ ਕੁੰਡੀ ਅੰਦਰੋਂ ਲਗਾ ਕੇ ਸੌਂ ਗਏ ਤੇ ਜਦੋਂ ਸੈਕਟਰੀ ਬਲਵੀਰ ਸਿੰਘ ਸੰਧੂ ਨਿਤਨੇਮ ਵਾਂਗ ਪ੍ਰਮਾਤਮਾ ਦਾ ਜਾਪ ਕਰਨ ਲਈ ਕਰੀਬ ਤੜਕੇ ਦੇ ਤਿੰਨ ਵਜੇ ਉਠਿਆ ਤਾਂ ਉਹ ਅਲਮਾਰੀਆਂ ਦਾ ਖਿਲਰਿਆ ਸਮਾਨ ਤੇ ਦੋ ਸੇਫਾਂ ਦੇ ਟੁੱਟੇ ਤਾਲੇ ਦੇਖ ਕੇ ਹੈਰਾਨ ਹੋ ਗਿਆ ਤੇ ਜਦੋਂ ਉਨ੍ਹਾਂ ਨੇ ਚਾਰੇ ਪਾਸੇ ਆਪਣੇ ਘਰ ਵਿੱਚ ਨਜ਼ਰ ਮਾਰੀ ਤਾਂ ਪਿਛਲੇ ਪਾਸੇ ਘਰ ’ਤੇ ਲੱਗੀ ਟੁੱਟੀ ਖਿੜਕੀ ਨੂੰ ਦੇਖਿਆ ਤਾਂ ਉਸ ਦੇ ਪੈਰਾ ਹੇਠੋਂ ਮਿੱਟੀ ਖਿਸਕ ਗਈ। ਸੈਕਟਰੀ ਬਲਵੀਰ ਸਿੰਘ ਸੰਧੂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਕਮਰਿਆਂ ਦੇ ਟੁੱਟੇ ਤਾਲੇ ਦੇਖੇ ਤੇ ਅੰਦਰ ਜਾ ਕੇ ਦੇਖਿਆ ਕਿ ਚੋਰ ਇਕ ਕਮਰੇ ਦੀ ਸੇਫ ਵਿੱਚ ਪਏ ਕਰੀਬ ਤਿੰਨ ਲੱਖ 25 ਹਜ਼ਾਰ ਦੀ ਨਕਦੀ ਦੇਖੀ ਤਾਂ ਉਹ ਗਾਇਬ ਸੀ, ਜਦ ਉਨ੍ਹਾਂ ਨੇ ਨਾਲ ਦੇ ਕਮਰੇ ਵਿੱਚ ਸੇਫ ਵਿੱਚ ਰੱਖੀ ਕਰੀਬ ਢਾਈ ਤੋਲੇ ਦੀ ਸੋਨੇ ਦੀ ਚੈਨੀ ਦੀ ਗਾਇਬ ਸੀ। ਉਨ੍ਹਾਂ ਤੁਰੰਤ ਇਸ ਸਬੰਧੀ ਥਾਣਾ ਬਹਿਰਾਮ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ ਤੇ ਪੀੜਤ ਪਰਿਵਾਰ ਨੂੰ ਚੋਰਾਂ ਦੀ ਪੈੜ ਜਲਦ ਨੱਪਣ ਦਾ ਭਰੋਸਾ ਦਿੱਤਾ। ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਇੱਕ ਪ੍ਰਵਾਸੀ ਭਾਰਤੀ ਦੀ ਬੰਦ ਕੋਠੀ ਵਿੱਚ ਵੀ ਚੋਰ ਜਾ ਵੜੇ ਸੀ ਤੇ ਉਸ ਤੋਂ ਬਾਅਦ ਸੰਧਵਾਂ ਕੋਆਪ੍ਰੇਟਿਵ ਸੁਸਾਇਟੀ ਵਿਚੋਂ ਚੋਰ ਤਾਲੇ ਤੋੜ ਕੇ ਅੰਦਰ ਪਈ ਤਿਜੋਰੀ ਵੀ ਚੁੱਕ ਕੇ ਲੈ ਗਏ। ਪਰ ਅਫਸੋਸ ਇਹ ਚੋਰ ਅਜੇ ਤੱਕ ਪੁਲਿਸ ਜਾਂ ਲੋਕਾਂ ਦੇ ਧੱਕੇ ਨਹੀਂ ਚੜ੍ਹੇ। ਜਿਸ ਕਾਰਨ ਚੋਰ ਬੇਖੌਫ ਹੋ ਕੇ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਦ ਦੇ ਰਹੇ ਹਨ। ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਤੇ ਰਾਤ ਸਮੇਂ ਪਿੰਡਾਂ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ। ਸਰਪੰਚ ਡਾ. ਜਗਨ ਨਾਥ ਹੀਰਾ, ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ ਸੰਧਵਾਂ, ਜੀਤ ਸਿੰਘ ਸੰਧੂ, ਮਨਜੀਤ ਸਿੰਘ ਟਾਂਡੀ, ਜਸਵੀਰ ਸਿੰਘ ਸੰਧੂ, ਗੁਰਦੀਪ ਸਿੰਘ, ਸੁਰਜੀਤ ਸਿੰਘ ਸੰਧੂ, ਸੇਵਾ ਮੁਕਤ ਥਾਣੇਦਾਰ, ਮਲਕੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ, ਜਿੰਦਰ ਸਿੰਘ ਸੰਧੂ ਆਦਿ ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ। ਇਸ ਮੌਕੇ ਬੱਬੂ ਸੇਖੋਂ, ਡਾ. ਰਵਿੰਦਰ, ਡਾ. ਸੰਦੀਪ ਜੋਸ਼ੀ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।