12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਭੋਲੇ ਨਾਥ ਦੇ ਜੈਕਾਰਿਆਂ ਨਾਲ ਗੂੰਜਿਆ ਰੈਲਮਾਜਰਾ

ਕਾਠਗੜ੍ਹ, 11 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਤਿੰਨ ਪੰਚਾਇਤਾਂ ਵਾਲੇ ਪਿੰਡ ਰੈਲਮਾਜਰਾ ਤੋਂ ਸ਼ਿਵ ਕਾਵੜ ਮਹਾਂ ਮਿੱਤਰ ਮੰਡਲੀ ਦਾ ਇੱਕ ਵਿਸ਼ੇਸ਼ ਜਥਾ ਪਵਿੱਤਰ ਗੰਗਾ ਜਲ ਲਿਆਉਣ ਲਈ ਹਰਿਦਵਾਰ ਵਾਸਤੇ ਰਵਾਨਾ ਹੋਇਆ। ਸ਼ਿਵ ਭਗਤੀ ਦੇ ਰੰਗ ਵਿੱਚ ਰੰਗੇ ਇਸ ਜੱਥੇ ਨੂੰ ਪਿੰਡ ਵਾਸੀਆਂ ਅਤੇ ਇਲਾਕੇ ਦੇ ਪਤਵੰਤਿਆਂ ਵੱਲੋਂ ਸ਼ੁਭਕਾਮਨਾਵਾਂ ਦਿੰਦਿਆਂ ਹਰਿਦੁਆਰ ਲਈ ਰਵਾਨਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 12-08-2026
ਕਾਠਗੜ੍ਹ, 11 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਤਿੰਨ ਪੰਚਾਇਤਾਂ ਵਾਲੇ ਪਿੰਡ ਰੈਲਮਾਜਰਾ ਤੋਂ ਸ਼ਿਵ ਕਾਵੜ ਮਹਾਂ ਮਿੱਤਰ ਮੰਡਲੀ ਦਾ ਇੱਕ ਵਿਸ਼ੇਸ਼ ਜਥਾ ਪਵਿੱਤਰ ਗੰਗਾ ਜਲ ਲਿਆਉਣ ਲਈ ਹਰਿਦਵਾਰ ਵਾਸਤੇ ਰਵਾਨਾ ਹੋਇਆ। ਸ਼ਿਵ ਭਗਤੀ ਦੇ ਰੰਗ ਵਿੱਚ ਰੰਗੇ ਇਸ ਜੱਥੇ ਨੂੰ ਪਿੰਡ ਵਾਸੀਆਂ ਅਤੇ ਇਲਾਕੇ ਦੇ ਪਤਵੰਤਿਆਂ ਵੱਲੋਂ ਸ਼ੁਭਕਾਮਨਾਵਾਂ ਦਿੰਦਿਆਂ ਹਰਿਦੁਆਰ ਲਈ ਰਵਾਨਾ ਕੀਤਾ ਗਿਆ। ਮੰਡਲੀ ਦੇ ਮੁੱਖ ਪ੍ਰਬੰਧਕ ਧਰਮਪਾਲ ਨੇ ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮੁੱਚਾ ਜੱਥਾ ਲਗਪਗ 350 ਕਿਲੋਮੀਟਰ ਦੀ ਬੇਹੱਦ ਕਠਿਨ ਯਾਤਰਾ ਪੈਦਲ ਤੈਅ ਕਰੇਗਾ। ਸ਼ਿਵ ਭਗਤ ਹਰਿਦਵਾਰ ਤੋਂ ਪਵਿੱਤਰ ਗੰਗਾ ਜਲ ਕਾਵੜ ਵਿੱਚ ਭਰ ਕੇ ਛੇ ਦਿਨਾਂ ਦੇ ਅੰਦਰ-ਅੰਦਰ ਵਾਪਸ ਰੈਲਮਾਜਰਾ ਪਹੁੰਚਣਗੇ। ਪਿੰਡ ਵਾਪਸ ਪਰਤ ਕੇ ਸਮੂਹ ਕਾਵੜੀਆਂ ਵੱਲੋਂ ਰੈਲਮਾਜਰਾ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਪੂਰੀ ਰੀਤੀ-ਰਿਵਾਜਾਂ ਨਾਲ ਭਗਵਾਨ ਭੋਲੇਨਾਥ ਦਾ ਜਲ ਅਭਿਸ਼ੇਕ ਕੀਤਾ ਜਾਵੇਗਾ ਅਤੇ ਇਲਾਕੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ। ਇਸ ਰੂਹਾਨੀ ਅਤੇ ਧਾਰਮਿਕ ਯਾਤਰਾ ਵਿੱਚ ਲਗਪਗ 30 ਦੇ ਕਰੀਬ ਉਤਸ਼ਾਹੀ ਸ਼ਿਵ ਭਗਤ ਸ਼ਾਮਲ ਹਨ। ਇਸ ਪਵਿੱਤਰ ਕਾਵੜ ਯਾਤਰਾ ’ਚ ਮੰਡਲੀ ਦੇ ਪ੍ਰਧਾਨ ਸੁਰਿੰਦਰ ਛਿੰਦਾ, ਮਨੋਹਰ ਲਾਲ, ਦੀਪੂ ਗੁੱਜਰ, ਬਲਦੇਵ ਭੋਲੇਵਾਲ, ਸੰਨੀ ਬਾਬਾ, ਸ਼ਸ਼ੀ ਕੁਮਾਰ, ਬਲਵਿੰਦਰ ਕੁਮਾਰ, ਜਸ਼ਨ ਚੌਧਰੀ, ਕਮਲ ਕਿਸ਼ੋਰ, ਸਤਪਾਲ ਸਿੰਘ, ਅਸ਼ਵਨੀ ਕੁਮਾਰ, ਕੁਲਵਿੰਦਰ, ਧਰਮਪਾਲ ਅਤੇ ਰਵੀ ਕੁਮਾਰ ਸਮੇਤ ਹੋਰ ਵੀ ਅਨੇਕਾਂ ਸ਼ਿਵ ਭਗਤ ਸ਼ਾਮਲ ਹਨ। ਇਸ ਮੌਕੇ ਪਿੰਡ ਦੀਆਂ ਤਿੰਨਾਂ ਪੰਚਾਇਤਾਂ ਦੇ ਨੁਮਾਇੰਦਿਆਂ ਅਤੇ ਸੰਗਤਾਂ ਵੱਲੋਂ ਜਥੇ ਦੇ ਮੈਂਬਰਾਂ ਦਾ ਮੂੰਹ ਮਿੱਠਾ ਕਰਵਾ ਕੇ ਅਤੇ ਫੁੱਲਾਂ ਦੇ ਹਾਰ ਪਾ ਕੇ ਹਰਿਦਵਾਰ ਲਈ ਸਫਲ ਯਾਤਰਾ ਦੀਆਂ ਅਸੀਸਾਂ ਦਿੱਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੰਗਣਾ ਬੇਟ ਵਿਖੇ ਵਿਸ਼ਾਲ ਭਗਵਤੀ ਜਾਗਰਣ 14 ਨੂੰ ਅਗਲੀ ਖ਼ਬਰ ਜੰਡਿਆਲੀ ’ਚ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ
Ad Position 24