13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਜੰਗਲਾਤ ਵਿਭਾਗ ਵਲੋਂ ਸੰਧਵਾਂ-ਕਟਾਰੀਆਂ ਸੜਕ ਕੰਢੇ ਡਿੱਗੇ ਦਰੱਖ਼ਤ ਨਾ ਚੁੱਕੇ ਜਾਣ ’ਤੇ ਲੋਕਾਂ ਅੰਦਰ ਭਾਰੀ ਰੋਸ

ਕਟਾਰੀਆਂ, 12 ਅਗਸਤ (ਪ੍ਰੇਮੀ ਸੰਧਵਾਂ)- ਸੰਧਵਾਂ-ਕਟਾਰੀਆਂ ਮੁੱਖ ਸੜਕ ਦੇ ਕੰਢੇ ਕਾਫੀ ਲੰਮੇ ਸਮੇਂ ਤੋਂ ਤੇਜ ਝੱਖੜ ਨਾਲ ਡਿਗੇ ਦਰਖਤਾਂ ਨੂੰ ਜੰਗਲਾਤ ਵਿਭਾਗ ਵਲੋਂ ਨਾ ਚੁੱਕਣ ‘ਤੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਾਤਾਵਰਣ ਪ੍ਰੇਮੀ ਗੋਪਾਲ ਕ੍ਰਿਸ਼ਨ ਬੀਸਲਾ, ਦਿਲਬਾਗ ਸਿੰਘ, ਸੋਮ ਪਾਲ ਸਿੰਘ ਬੰਗਾ, ਸਤਵੀਰ ਸਿੰਘ, ਦਲਜੀਤ ਸਿੰਘ, ਦਲਜੀਤ ਸਿੰਘ ਹੁੰਦਲ, ਮਨਜੀਤ ਸਿੰਘ ਫਰਾਲਾ, ਸਾਬਕਾ ਪੁਲਿਸ ਇੰਸਪੈਕਟਰ ਪ੍ਰੇਮ ਸਿੰਘ ਕਲਸੀ, ਸਦਾ ਰਾਮ ਜੱਖੂ ਆਦਿ ਵਾਤਾਵਰਣ ਪ੍ਰੇਮੀਆਂ ਨੇ ਜੰਗਲਾਤ ਵਿਭਾਗ ਪ੍ਰਤੀ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਜੰਗਲਾਤ ਵਿਭਾਗ ਡਿੱਗੇ ਦਰਖਤਾਂ ਨੂੰ ਚੁੱਕ ਕੇ ਉਨ੍ਹਾ ਦੀ ਥਾਂ ਨਵੇਂ ਬੂਟੇ ਲਗਾਏ ਜਾਣ, ਇੱਕ ਤਾਂ ਜੰਗਲਾਤ ਵਿਭਾਗ ਨੂੰ ਲਾਭ ਮਿਲੇਗਾ, ਦੂਜਾ ਸਾਡੇ ਵਿਗੜ ਰਹੇ ਵਾਤਾਵਰਣ ਵਿੱਚ ਕਾਫੀ ਸੁਧਾਰ ਆਵੇਗਾ ਕਿਉਂਕਿ ਆਏ ਦਿਨ ਮਨੁੱਖ ਵਲੋਂ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਲਈ ਰੁੱਖਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਕਟਾਈ ਕਾਰਨ ਮਨੁੱਖੀ ਜੀਵਨ ਖਤਰੇ ’ਚ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 13-08-2026
ਕਟਾਰੀਆਂ, 12 ਅਗਸਤ (ਪ੍ਰੇਮੀ ਸੰਧਵਾਂ)- ਸੰਧਵਾਂ-ਕਟਾਰੀਆਂ ਮੁੱਖ ਸੜਕ ਦੇ ਕੰਢੇ ਕਾਫੀ ਲੰਮੇ ਸਮੇਂ ਤੋਂ ਤੇਜ ਝੱਖੜ ਨਾਲ ਡਿਗੇ ਦਰਖਤਾਂ ਨੂੰ ਜੰਗਲਾਤ ਵਿਭਾਗ ਵਲੋਂ ਨਾ ਚੁੱਕਣ ‘ਤੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਾਤਾਵਰਣ ਪ੍ਰੇਮੀ ਗੋਪਾਲ ਕ੍ਰਿਸ਼ਨ ਬੀਸਲਾ, ਦਿਲਬਾਗ ਸਿੰਘ, ਸੋਮ ਪਾਲ ਸਿੰਘ ਬੰਗਾ, ਸਤਵੀਰ ਸਿੰਘ, ਦਲਜੀਤ ਸਿੰਘ, ਦਲਜੀਤ ਸਿੰਘ ਹੁੰਦਲ, ਮਨਜੀਤ ਸਿੰਘ ਫਰਾਲਾ, ਸਾਬਕਾ ਪੁਲਿਸ ਇੰਸਪੈਕਟਰ ਪ੍ਰੇਮ ਸਿੰਘ ਕਲਸੀ, ਸਦਾ ਰਾਮ ਜੱਖੂ ਆਦਿ ਵਾਤਾਵਰਣ ਪ੍ਰੇਮੀਆਂ ਨੇ ਜੰਗਲਾਤ ਵਿਭਾਗ ਪ੍ਰਤੀ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਜੰਗਲਾਤ ਵਿਭਾਗ ਡਿੱਗੇ ਦਰਖਤਾਂ ਨੂੰ ਚੁੱਕ ਕੇ ਉਨ੍ਹਾ ਦੀ ਥਾਂ ਨਵੇਂ ਬੂਟੇ ਲਗਾਏ ਜਾਣ, ਇੱਕ ਤਾਂ ਜੰਗਲਾਤ ਵਿਭਾਗ ਨੂੰ ਲਾਭ ਮਿਲੇਗਾ, ਦੂਜਾ ਸਾਡੇ ਵਿਗੜ ਰਹੇ ਵਾਤਾਵਰਣ ਵਿੱਚ ਕਾਫੀ ਸੁਧਾਰ ਆਵੇਗਾ ਕਿਉਂਕਿ ਆਏ ਦਿਨ ਮਨੁੱਖ ਵਲੋਂ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਲਈ ਰੁੱਖਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਕਟਾਈ ਕਾਰਨ ਮਨੁੱਖੀ ਜੀਵਨ ਖਤਰੇ ’ਚ ਪੈ ਰਿਹਾ ਹੈ। ਦਿਲਬਾਗ ਸਿੰਘ ਬਾਗੀ, ਗੋਪਾਲ ਕ੍ਰਿਸ਼ਨ ਬੀਸਲਾ, ਦਲਜੀਤ ਸਿੰਘ ਹੁੰਦਲ, ਬਲਵੀਰ ਸਿੰਘ, ਦਲਜੀਤ ਸਿੰਘ, ਗੁਰਦੇਵ ਰਾਮ ਮਹਿਮੀ ਆਦਿ ਵਾਤਾਵਰਣ ਪ੍ਰੇਮੀਆਂ ਨੇ ਜੰਗਲਾਤ ਵਿਭਾਗ ਨੂੰ ਅਪੀਲ ਕਰਦਿਆਂ ਕਿਹਾ ਕਿ ਸੜਕ ਕੰਢੇ ਡਿੱਗੇ ਦਰਖਤਾਂ ਨੂੰ ਚੁੱਕ ਕੇ ਨਵੇਂ ਬੂਟੇ ਲਗਾਏ ਜਾਣ ਤਾਂ ਜੋ ਸਾਡਾ ਗੰਧਲਾ ਹੋ ਰਿਹਾ ਵਾਤਾਵਰਣ ਸਾਫ-ਸੁਥਰਾ ਰਹਿ ਸਕੇ।
Ad Position 22
No active advertisement
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਬਲਾਚੌਰ ਵਿਖੇ ਖੋਲ੍ਹਿਆ ਹਲਕਾ ਪੱਧਰੀ ਮੁੱਖ ਚੋਣ ਦਫ਼ਤਰ ਅਗਲੀ ਖ਼ਬਰ ਐੱਸ.ਪੀ-ਡੀ. ਚੌਧਰੀ ਪਵਨਜੀਤ ਆਜ਼ਾਦੀ ਦਿਹਾੜੇ ’ਤੇ ਕੀਤੇ ਜਾਣਗੇ ਵਿਸ਼ੇਸ਼ ਤੌਰ ’ਤੇ ਸਨਮਾਨਿਤ
Ad Position 24