13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਇਨਟੈਂਸੀਫਾਈਡ ਕੈਂਪੇਨ ਨੂੰ ਡਾ. ਬਲਵੀਰ ਕਮਲ ਵਲੋਂ ਹਰੀ ਝੰਡੀ

ਨਵਾਂਸ਼ਹਿਰ, 12 ਅਗਸਤ (ਹਰਮਿੰਦਰ ਸਿੰਘ ਪਿੰਟੂ)- ਸਿਵਲ ਹਸਪਤਾਲ ਨਵਂਸ਼ਹਿਰ ਵਿਖੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਦਿਸ਼ਾ ਕਲੱਸਟਰ ਵਲੋਂ ਇਨਟੈਂਸੀਫਾਈਡ ਕੈਂਪੇਨ ਦੀ ਮੁਹਿੰਮ ਨੂੰ ਡਾ. ਬਲਜੀਤ ਕਮਲ ਸਹਾਇਕ ਸਿਵਲ ਸਰਜਨ ਨਵਾਂਸ਼ਹਿਰ ਅਤੇ ਐਸ.

Ad Position 21
No active advertisement
ਅਜੀਤ ਡੈਸਕ 13-08-2026
ਨਵਾਂਸ਼ਹਿਰ, 12 ਅਗਸਤ (ਹਰਮਿੰਦਰ ਸਿੰਘ ਪਿੰਟੂ)- ਸਿਵਲ ਹਸਪਤਾਲ ਨਵਂਸ਼ਹਿਰ ਵਿਖੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਦਿਸ਼ਾ ਕਲੱਸਟਰ ਵਲੋਂ ਇਨਟੈਂਸੀਫਾਈਡ ਕੈਂਪੇਨ ਦੀ ਮੁਹਿੰਮ ਨੂੰ ਡਾ. ਬਲਜੀਤ ਕਮਲ ਸਹਾਇਕ ਸਿਵਲ ਸਰਜਨ ਨਵਾਂਸ਼ਹਿਰ ਅਤੇ ਐਸ.ਐਮ.ਓ ਡਾ. ਅਜੇ ਬਸਰਾ ਨੇ ਹਰੀ ਝੰਡੀ ਦੇ ਰਵਾਨੀ ਦਿੱਤੀ। ਇਸ ਮੌਕੇ ਡਾ. ਕਿਸ਼ਨ ਰਾਏ ਜ਼ਿਲ੍ਹਾ ਟੀ.ਬੀ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਹਿੰਮ 12 ਅਗਸਤ ਤੋਂ 12 ਅਕਤੂਬਰ ਤੱਕ ਚੱਲੇਗੀ ਜਿਸ ਅਧੀਨ ਐੱਚ.ਆਈ.ਵੀ ਏਡਜ਼ ਬਾਰੇ ਜਾਗਰੂਕਤਾ ਫੈਲਾਈ ਜਾਵੇਗੀ। ਇਸ ਮੁਹਿੰਮ ਵਿੱਚ ਨੁੱਕੜ ਨਾਟਕ, ਸੈਮੀਨਾਰ, ਰੈਲੀ ਰਾਹੀਂ ਐੱਚ.ਆਈ . ਵੀ ਫੈਲਣ ਦੇ ਕਾਰਣ, ਬਚਾਅ ਬਾਰੇ ਦੱਸਿਆ ਜਾਵੇਗਾ। ਮਨਦੀਪ ਕੌਰ ਕੌਸਲਰ ਆਈ.ਸੀ.ਟੀ. ਨਵਾਂਸ਼ਹਿਰ ਨੇ ਜਾਣਕਾਰੀ ਵਿੱਚ ਵਾਧਾ ਕਰਦੇ ਹੋਏ ਦੱਸਿਆ ਕਿ ਇਸ ਮੁਹਿੰਮ ਵਿੱਚ ਐੱਚ.ਆਈ.ਵੀ ਨੂੰ ਮਹਾਂਮਾਰੀ ਦਾ ਰੂਪ ਧਾਰਨ ਕਰਨ ਤੋਂ ਰੋਕਣ ਲਈ ਬਹੁਤ ਵੱਡੇ ਪੱਧਰ ‘ਤੇ ਨੈਸ਼ਨਲ ਏਡਜ਼ ਕੰਟਰੋਲ ਸੰਸਥਾਂ ਵਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਰਾਸ਼ਟਰੀ ਪੱਧਰ ’ਤੇ ਹੈਲਪ ਲਾਈਨ ਨੰਬਰ 1097 ਨੂੰ ਸਾਰਿਆਂ ਤੱਕ ਪਹੁੰਚਾਇਆ ਜਾਵੇਗਾ, ਜਿਸ ਆਈ.ਸੀ.ਟੀ ਸੈਂਟਰ, ਏ.ਆਰ.ਟੀ ਸੈਂਟਰ, ਟੀ.ਆਈ ਸੰਪੂਰਨ ਸੁਰਸ਼ਕਾ ਕੇਂਦਰ ਤੇ ਸਮਾਜ ਸੇਵੀ ਸੰਸਥਾਵਾਂ ਪੂਰਨ ਤੌਰ ‘ਤੇ ਸਾਥ ਦੇ ਰਹੀਆਂ ਹਨ। ਇਸ ਮੌਕੇ ਡਾ. ਮਨਪ੍ਰੀਤ ਕੌਰ, ਪ੍ਰਵੀਨ ਕੁਮਾਰ ਪ੍ਰੋਜੇਕਟ ਮੈਨੇਜਰ ਆਈ.ਸੀ.ਐਸ.ਡਬਲਯੂ ਨਵਾਂਸ਼ਹਿਰ, ਰਾਜਿੰਦਰ ਕੌਰ ਕੌਸਲਰ, ਧਰਮਿੰਦਰ ਸਿੰਘ ਕੌਸਲਰ ਏ.ਆਰ.ਟੀ, ਲਖਵੀਰ ਕੌਰ ਏ.ਆਰ.ਟੀ, ਜਸਪ੍ਰੀਤ ਕੌਰ, ਗੁਰਮੁੱਖ ਸਿੰਘ ਕੌਸਲਰ ਓਟ ਸੈਂਟਰ, ਗੁਰਪ੍ਰੀਤ ਸਿੰਘ ਜੱਬੋਵਾਲ, ਧਰਮਵੀਰ ਸਿੰਘ, ਹਰਦੀਪ ਕੁਮਾਰ, ਅੰਤਿਮਾ ਰਾਜੂ, ਬਬੀਤਾ ਮੈਡਮ, ਕਿਰਨਾਂ ਰਾਣੀ ਏ.ਐਨ.ਐੱਮ, ਮਨਿੰਦਰ ਕੌਰ , ਪ੍ਰੀਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਕੂਲੀ ਬੱਚਿਆਂ ਦੇ ਬੈਗਾਂ ਦਾ ਬੋਝ ਘਟਾਉਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਵਿਅਕਤੀਆਂ ਦੀ ਮੌਤ
Ad Position 24