12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਗਾਇਕ ਤੇ ਲੇਖਕ ਰੇਸ਼ਮ ਸਿੰਘ ਰੇਸ਼ਮ ਦਾ ਧਾਰਮਿਕ ਟਰੈਕ ਕੱਲ੍ਹ ਹੋਵੇਗਾ ਰਿਲੀਜ਼

ਬੰਗਾ, 12 ਅਗਸਤ (ਧਰਮਵੀਰ ਪਾਲ) - ਗਾਇਕ ਤੇ ਲੇਖਕ ਰੇਸ਼ਮ ਸਿੰਘ ਰੇਸ਼ਮ ਵੱਲੋਂ ਰਾਜਾ ਸਾਹਿਬ ਜੀ ਦੀ ਮਹਿਮਾ ਨੂੰ ਸਮਰਪਿਤ ਧਾਰਮਿਕ ਟਰੈਕ ‘ਧੰਨ ਰਾਜਾ ਸਾਹਿਬ ਜੀ’ 14 ਅਗਸਤ ਨੂੰ ਜਾਰੀ ਕੀਤਾ ਜਾ ਰਿਹਾ ਹੈ। ਇਹ ਧਾਰਮਿਕ ਟਰੈਕ ਸਟੈੱਮ ਮਿਊਜ਼ਿਕ ਕੰਪਨੀ ਵੱਲੋਂ ਪੇਸ਼ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 13-08-2026
ਬੰਗਾ, 12 ਅਗਸਤ (ਧਰਮਵੀਰ ਪਾਲ) - ਗਾਇਕ ਤੇ ਲੇਖਕ ਰੇਸ਼ਮ ਸਿੰਘ ਰੇਸ਼ਮ ਵੱਲੋਂ ਰਾਜਾ ਸਾਹਿਬ ਜੀ ਦੀ ਮਹਿਮਾ ਨੂੰ ਸਮਰਪਿਤ ਧਾਰਮਿਕ ਟਰੈਕ ‘ਧੰਨ ਰਾਜਾ ਸਾਹਿਬ ਜੀ’ 14 ਅਗਸਤ ਨੂੰ ਜਾਰੀ ਕੀਤਾ ਜਾ ਰਿਹਾ ਹੈ। ਇਹ ਧਾਰਮਿਕ ਟਰੈਕ ਸਟੈੱਮ ਮਿਊਜ਼ਿਕ ਕੰਪਨੀ ਵੱਲੋਂ ਪੇਸ਼ ਕੀਤਾ ਗਿਆ। ਇਸ ਧਾਰਮਿਕ ਟਰੈਕ ਦਾ ਵੀਡੀਓ ਨਾਮ ਜਪ ਧੰਨ ਧੰਨ ਰਾਜਾ ਸਾਹਿਬ, ਰਸੋਖਾਨਾ ਮਜਾਰਾ ਦੀਆਂ ਵੱਖ-ਵੱਖ ਲੋਕੇਸ਼ਨਾਂ ’ਤੇ ਸ਼ੂਟ ਕੀਤਾ ਗਿਆ ਹੈ। ਵੀਡੀਓ ਦੀ ਡਾਇਰੈਕਸ਼ਨ ਰਜੇਸ਼ ਕਲਸੀ ਨੇ ਕੀਤੀ, ਜਦਕਿ ਐਡਿਟਿੰਗ ਕ੍ਰਿਸ਼ਨ ਕਲਸੀ ਅਤੇ ਡੀ.ਓ.ਪੀ ਰਮਨ ਰਜਕ ਵੱਲੋਂ ਕੀਤੀ ਗਈ ਹੈ। ਟਰੈਕ ਦੀ ਰਿਲੀਜ਼ ਸਬੰਧੀ ਹੋਏ ਸਮਾਗਮ ਮੌਕੇ ਰਜੇਸ਼ ਕਲਸੀ, ਮਾਸਟਰ ਸ਼ੰਕਰ ਦਾਸ, ਕੁਲਵੰਤ ਬੱਬਰ, ਸਰਬਜੀਤ ਮੱਲਪੁਰੀ, ਡਾ. ਹਰੀ ਕ੍ਰਿਸ਼ਨ, ਸੁਰਿੰਦਰ ਸਿੰਘ ਖਾਲਸਾ, ਬਿੱਟੂ ਭੱਟੀ, ਮਨਜਿੰਦਰ ਸਿੰਘ ਅਤੇ ਨਰਿੰਦਰ ਮਾਹੀ ਸਮੇਤ ਹੋਰ ਪਤਵੰਤਿਆਂ ਵੱਲੋਂ ਟਰੈਕ ਰਿਲੀਜ਼ ਕਰਨ ਤੇ ਵਧਾਈਆਂ ਅਤੇ ਸ਼ੁਭ ਇਛਾਵਾਂ ਦਿੱਤੀਆਂ ਗਈਆਂ। ਗਾਇਕ ਤੇ ਲੇਖਕ ਰੇਸ਼ਮ ਸਿੰਘ ਰੇਸ਼ਮ ਇਸ ਸਮੇਂ ਅਮਰੀਕਾ ਵਿਖੇ ਹਨ ਅਤੇ ਜਲਦ ਹੀ ਭਾਰਤ ਪਰਤ ਰਹੇ ਹਨ। ਉਨ੍ਹਾਂ ਨੇ ਅਮਰੀਕਾ ਤੋਂ ਭੇਜੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਧੰਨ ਰਾਜਾ ਸਾਹਿਬ ਜੀ ਧਾਰਮਿਕ ਟਰੈਕ ਨੂੰ ਸੰਗਤ ਦੀ ਸੇਵਾ ਵਿੱਚ ਸਮਰਪਿਤ ਕਰਨਾ ਉਨ੍ਹਾਂ ਲਈ ਸ਼ਰਧਾ ਅਤੇ ਆਤਮਿਕ ਖੁਸ਼ੀ ਦਾ ਵਿਸ਼ਾ ਹੈ। ਰੇਸ਼ਮ ਸਿੰਘ ਰੇਸ਼ਮ ਨੇ ਇਸ ਟਰੈਕ ਨੂੰ ਤਿਆਰ ਕਰਨ ਵਾਲੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਅਮਰੀਕਾ ਤੋਂ ਭਾਰਤ ਪਰਤ ਕੇ ਸੰਗਤ ਨਾਲ ਰੂ-ਬ-ਰੂ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਏ.ਆਈ. ਜਾਗਰੂਕਤਾ ਕੋਰਸ ਕਰਵਾਇਆ ਅਗਲੀ ਖ਼ਬਰ ਢਾਡੀ ਵਾਰ ਦਾ ਕੀਤਾ ਗਿਆ ਫਿਲਮਾਂਕਣ
Ad Position 24