15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਲਾਇਨ ਕਲੱਬ ਮੁਕੰਦਪੁਰ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਪਹਿਲ ਦੇ ਅਧਾਰ ’ਤੇ ਵੰਡੇਗਾ : ਲਾਇਨ ਲੈਕ. ਮੰਗਲ ਦੇਵੀ

ਮੁਕੰਦਪੁਰ, 14 ਅਗਸਤ (ਅਮਰੀਕ ਸਿੰਘ ਢੀਂਡਸਾ) - ਲਾਇਨ ਕਲੱਬ ਮੁਕੰਦਪੁਰ ਆਪਣੇ ਸਮਾਜ ਸੇਵੀ ਕਾਰਜਾਂ ਲਈ ਹਮੇਸ਼ਾ ਇਲਾਕੇ ਦੀ ਸਿਰਮੌਰ ਸੰਸਥਾ ਵਜੋਂ ਜਾਣਿਆ ਜਾਂਦਾ ਹੈ। ਕਲੱਬ ਵੱਲੋਂ ਆਪਣੀ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਕਲੱਬ ਪ੍ਰਧਾਨ ਰਾਜ ਕੁਮਾਰ ਕਜਲਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਚੌਨਗਰਾ ਵਿਖੇ ਸਕੂਲ ਦੇ 220 ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ ਇਹ ਪ੍ਰੋਜੈਕਟ ਲਾਈਨ ਲੈਕਚਰਾਰ ਮੰਗਲ ਦੇਵੀ ਅਤੇ ਕਲੱਬ ਸੈਕਟਰੀ ਅਮਰਜੀਤ ਖਟਕੜ ਵੱਲੋਂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 15-08-2026
ਮੁਕੰਦਪੁਰ, 14 ਅਗਸਤ (ਅਮਰੀਕ ਸਿੰਘ ਢੀਂਡਸਾ) - ਲਾਇਨ ਕਲੱਬ ਮੁਕੰਦਪੁਰ ਆਪਣੇ ਸਮਾਜ ਸੇਵੀ ਕਾਰਜਾਂ ਲਈ ਹਮੇਸ਼ਾ ਇਲਾਕੇ ਦੀ ਸਿਰਮੌਰ ਸੰਸਥਾ ਵਜੋਂ ਜਾਣਿਆ ਜਾਂਦਾ ਹੈ। ਕਲੱਬ ਵੱਲੋਂ ਆਪਣੀ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਕਲੱਬ ਪ੍ਰਧਾਨ ਰਾਜ ਕੁਮਾਰ ਕਜਲਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਚੌਨਗਰਾ ਵਿਖੇ ਸਕੂਲ ਦੇ 220 ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ ਇਹ ਪ੍ਰੋਜੈਕਟ ਲਾਈਨ ਲੈਕਚਰਾਰ ਮੰਗਲ ਦੇਵੀ ਅਤੇ ਕਲੱਬ ਸੈਕਟਰੀ ਅਮਰਜੀਤ ਖਟਕੜ ਵੱਲੋਂ ਕੀਤਾ ਗਿਆ। ਇਸ ਸਟੇਸ਼ਨਰੀ ਸਮਾਗਮ ਦੇ ਵਿੱਚ ਜੋਨ ਚੇਅਰਪਰਸਨ ਲਾਇਨ ਮੀਨੂ ਭੁੱਟਾ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ। ਕਲੱਬ ਵੱਲੋਂ ਤੇ ਕਲੱਬ ਪ੍ਰਧਾਨ ਰਾਜਕੁਮਾਰ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ। ਇਸ ਸਮੇਂ ਜ਼ੋਨ ਚੇਅਰਪਰਸਨ ਲਾਇਨ ਮੀਨੂ ਭੁੱਟਾ ਵਲੋਂ ਕਲੱਬ ਦੇ ਕੀਤੇ ਗਏ ਕਾਰਜ ਦੀ ਸ਼ਲਾਘਾ ਕੀਤੀ ਗਈ। ਲੈਕਚਰਲ ਮੰਗਲ ਦੇਵੀ ਵਲੋਂ ਇਹ ਦੱਸਿਆ ਗਿਆ ਕਿ ਕਲੱਬ ਵੱਲੋਂ ਹਮੇਸ਼ਾ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪਹਿਲ ਦੇ ਅਧਾਰ ’ਤੇ ਸਟੇਸ਼ਨਰੀ ਵੰਡੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਉਹ ਬੱਚੇ ਜੋ ਆਪਣੀ ਫੀਸ ਨਹੀਂ ਦੇ ਸਕਦੇ ਉਹਨਾਂ ਦੀ ਫੀਸ ਵੀ ਕਲੱਬ ਵੱਲੋਂ ਪੂਰੇ ਸਾਲ ਦੀ ਦਿੱਤੀ ਜਾਵੇਗੀ। ਇਸ ਸਮੇਂ ਅਮਰਜੀਤ ਖਟਕੜ ਸੈਕਟਰੀ ਕਲੱਬ, ਕੁਲਦੀਪ ਰਾਮ ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਬਿੱਲਾ ਮੀਤ ਪ੍ਰਧਾਨ 2, ਧਰਿੰਦਰ ਬੱਧਣ, ਰਜੀਵ ਸ਼ਰਮਾ ਜੋਨ ਚੈਅਰਮੈਨ, ਗੁਰਪਾਲ ਸਿੰਘ, ਗੁਰਮੁਖ ਸਿੰਘ, ਮਨਜੀਤ ਸਿੰਘ ਪ੍ਰਿੰਸੀਪਲ, ਜਸਬੀਰ ਸਿੰਘ, ਪਰਮਜੀਤ ਰੋਹੇਲਾ, ਹਰੀਸ਼ ਕਟਾਰੀਆ, ਤਰਨ ਕਟਾਰੀਆ, ਗੁਰਪਾਲ ਸਿੰਘ, ਕਿਸ਼ਨ ਖਟਕੜ, ਮਦਨ ਲਾਲ, ਬਲਜੀਤ ਸਿੰਘ ਰਟੈਂਡਾ, ਮੋਹਨ ਬੀਕਾ, ਅਮਨ ਅਨੰਦ, ਜਸਪ੍ਰੀਤ ਸਿੰਘ, ਹਰਦੇਵ ਰਾਮ, ਕਸ਼ਮੀਰ ਸਿੰਘ, ਹਰਵਿੰਦਰ ਮਡੇਰ, ਅਰਜਨ ਦੇਵ, ਹਰਚਰਨਜੀਤ ਸਿੰਘ, ਲੈਕ. ਮੰਗਲ ਦੇਵੀ, ਵਰਿੰਦਰ ਕੌਰ, ਅਜਮੇਰ ਸਿੰਘ ਟੋਨੀ, ਕਮਲਜੀਤ ਮਹਿਮੀ, ਸੂਰਜ ਕੁਮਾਰ, ਸੁਖਵਿੰਦਰ ਸਿੰਘ ਸੰਗਰ ਹਕੀਮਪੁਰ, ਸਕੂਲ ਸਟਾਫ਼ ਦਵਿੰਦਰ ਕੁਮਾਰ ਸਕੂਲ ਇੰਚਾਰਜ, ਰਵੀ ਬਸਰਾ, ਰੇਖਾਬਲੀ, ਮੋਨਿਕਾ ਸ਼ਰਮਾ, ਇੰਦਰਜੀਤ, ਸਤਿੰਦਰਜੀਤ, ਗੁਰਪ੍ਰੀਤ ਕੌਰ, ਅਮਰਜੀਤ ਕੌਰ, ਸਵਿਤਾ ਪਾਲ, ਲੈਕਚਰਾਰ ਪ੍ਰੇਮ ਪਾਲ ਬਨਵੈਤ, ਵਿਸ਼ਾਲ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਚਿਨ ਕੁਮਾਰ ਰਾਜੂ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਦੌਲਤਪੁਰ ਵਿਖੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਜਾਗਰੂਕਤਾ ਕੈਂਪ
Ad Position 24