ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ
ਨਵਾਂਸ਼ਹਿਰ, 20 ਅਗਸਤ (ਜਸਬੀਰ ਸਿੰਘ ਨੂਰਪੁਰ) - ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਐਸ. ਬੀ.
ਨਵਾਂਸ਼ਹਿਰ, 20 ਅਗਸਤ (ਜਸਬੀਰ ਸਿੰਘ ਨੂਰਪੁਰ) - ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਐਸ.ਬੀ.ਐਸ. ਨਗਰ ਦੇ ਐਸ. ਐਸ. ਪੀ ਤੁਸ਼ਾਰ ਗੁਪਤਾ ਤੇ ਡੀ.ਐਸ.ਪੀ ਪੰਕਜ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਨੂੰ ਠੱਲ੍ਹ ਪਾਉਂਦੇ ਹੋਏ ਬੀਤੇ ਕੱਲ੍ਹ ਸਦਰ ਨਵਾਂਸ਼ਹਿਰ ਦੇ ਐਸ.ਐਚ.ਓ. ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਤੇ ਏ.ਐਸ.ਆਈ. ਸੰਜੀਵ ਕੁਮਾਰ (ਚੌਂਕੀ ਇੰਚਾਰਜ ਜਾਡਲਾ) ਵਲੋਂ 02 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਹਨਾ ਆਖਿਆ ਕਿ ਪੁਲਿਸ ਪਾਰਟੀ ਜਦੋਂ ਚੌਂਕੀ ਜਾਡਲਾ ਤੋਂ ਰਾਹੋਂ ਰੋਡ ’ਤੇ ਜਾ ਰਹੀ ਸੀ ਤਾਂ ਉਹ ਨੇੜੇ ਪਿੰਡ ਸਹਾਬਪੁਰ ਮੋੜ ਮੁੜ ਕੇ ਪਿੰਡ ਸਹਾਬਪੁਰ ਵੱਲ ਨੂੰ 150 ਮੀਟਰ ਅੱਗੇ ਗਏ ਤਾਂ ਸਹਾਬਪੁਰ ਪਿੰਡ ਦੇ ਰਸਤੇ ਵੱਲ੍ਹ ਦੀ ਇੱਕ ਸ਼ੱਕੀ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਸ਼ੱਕ ਦੇ ਆਧਾਰ ’ਤੇ ਉਸ ਤੋਂ ਪੁੱਛ-ਗਿੱਛ ਕਰਨ ਅਤੇ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਪਾਰਟੀ ਵਲੋਂ ਉਸ ਨੂੰ ਮੌਕੇ ’ਤੇ ਕਾਬੂ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਨੇ ਆਖਿਆ ਕਿ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਪਹਿਚਾਣ ਸੁਰਜੀਤ ਕੁਮਾਰ ਉਰਫ ਸੀਤਾ ਪੁੱਤਰ ਅਰਜਨ ਦਾਸ ਵਾਸੀ ਆਰਨਹਾਰੀ ਮੁਹੱਲਾ, ਥਾਣਾ ਰਾਹੋਂ ਜ਼ਿਲ੍ਹਾ ਸ.ਭ.ਸ ਨਗਰ ਵਜੋਂ ਹੋਈ ਹੈ। ਕਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਤਫ਼ਤੀਸ਼ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ।