ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਸੰਬੰਧੀ ਨਵਾਂਗਰਾਂ ਵਿਖੇ ਵਾਤਾਵਰਨ ਪ੍ਰੇਮੀਆਂ ਨੇ ਬੂਟੇ ਲਗਾਏ
ਪੋਜੇਵਾਲ ਸਰਾਂ, 20 ਅਗਸਤ (ਨਵਾਂਗਰਾਈਂ) - ‘ਅਜੀਤ’ ਦੇ ਮੁੱਖ ਸੰਪਾਦਕ, ਪੰਜਾਬ ਤੇ ਪੰਜਾਬੀਅਤ ਦੇ ਰਖਵਾਲੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਨੂੰ ਸਮਰਪਿਤ ਮੰਦਰ ਬਾਬਾ ਨਿਰਮਲ ਸ਼ਾਹ ਨਵਾਂਗਰਾਂ ਵਿਖੇ ਮਹਾਂਦਾਨੀ ਤੇ ਵਾਤਾਵਰਣ ਪ੍ਰੇਮੀ ਰਿਟਾ.
ਪੋਜੇਵਾਲ ਸਰਾਂ, 20 ਅਗਸਤ (ਨਵਾਂਗਰਾਈਂ) - ‘ਅਜੀਤ’ ਦੇ ਮੁੱਖ ਸੰਪਾਦਕ, ਪੰਜਾਬ ਤੇ ਪੰਜਾਬੀਅਤ ਦੇ ਰਖਵਾਲੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਨੂੰ ਸਮਰਪਿਤ ਮੰਦਰ ਬਾਬਾ ਨਿਰਮਲ ਸ਼ਾਹ ਨਵਾਂਗਰਾਂ ਵਿਖੇ ਮਹਾਂਦਾਨੀ ਤੇ ਵਾਤਾਵਰਣ ਪ੍ਰੇਮੀ ਰਿਟਾ. ਡੀ.ਐਸ.ਪੀ. ਰਾਮ ਸਰੂਪ ਭਾਟੀਆ, ਮਨੋਹਰ ਲਾਲ ਸਟੈਨੋ, ਏ.ਅੇਸ.ਆਈ. ਕ੍ਰਿਸ਼ਨ ਲਾਲ ਪੰਚ ਵਲੋਂ ਬੂਟੇ ਲਗਾਏ ਗਏ। ਇਸ ਮੌਕੇ ਇਨ੍ਹਾਂ ਕਿਹਾ ਕਿ ਪ੍ਰਮਾਤਮਾ ਡਾ. ਹਮਦਰਦ ਨੂੰ ਲੰਬੀ ਉਮਰ ਬਖਸ਼ੇ ਤੇ ਉਹ ਇਨਸਾਨੀਅਤ, ਪੰਜਾਬੀਅਤ ਤੇ ਸਮਾਜ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣ। ਉਹਨਾਂ ਕਿਹਾ ਕਿ ਅਦਾਰਾ ‘ਅਜੀਤ’ ਨੇ ਹਮੇਸ਼ਾ ਲੋਕਾਂ ਦੇ ਮਸਲੇ ਚੁੱਕੇ ਹਨ ਤੇ ਸੱਚਾਈ ਲਈ ਕੰਮ ਕੀਤਾ ਹੈ । ਇਸ ਮੌਕੇ ਮਾਸਟਰ ਸਤੀਸ਼ ਕੁਮਾਰ, ਰਾਕੇਸ਼ ਕੁਮਾਰ, ਗਿਰਧਾਰੀ ਲਾਲ ਆਦਿ ਹਾਜ਼ਰ ਸਨ।