23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਾਇਓ ਗੈਸ ਪਲਾਂਟ ਲਗਾਏ ਜਾਣ ਦੇ ਵਿਰੋਧ ’ਚ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਮਜਾਰਾ ਕਲਾਂ ਵਿਖੇ ਭਰਵਾਂ ਇਕੱਠ

ਉਸਮਾਨਪੁਰ/ਜਾਡਲਾ, 22 ਅਗਸਤ (ਸੰਦੀਪ ਮਝੂਰ, ਹਰਕੰਵਲ ਸਿੰਘ ਕੌਲਗੜ੍ਹ) - ਪਿੰਡ ਮਜਾਰਾ ਕਲਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਇਕਾਈ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਭਾਰੀ ਗਿਣਤੀ ਵਿੱਚ ਕਿਸਾਨਾਂ ਅਤੇ ਮੋਹਤਵਰਾਂ ਦਾ ਭਰਵਾਂ ਇਕੱਠ ਕਰਕੇ ਕਸਬਾ ਜਾਡਲਾ ਵਿਖੇ ਲਗਾਏ ਜਾ ਬਾਇਓ ਗੈਸ ਪਲਾਂਟ ਨੂੰ ਕਿਸੇ ਵੀ ਕੀਮਤ ’ਤੇ ਨਾ ਲਗਾਏ ਜਾਣ ਸਬੰਧੀ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਅਜਿਹੇ ਪਲਾਂਟ ਜਿੱਥੇ ਵੀ ਲੱਗੇ ਹਨ ਉੱਥੇ ਦੇ ਲੋਕਾਂ ਵਲੋਂ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਵਿਚੋਂ ਨਿਕਲਦੀ ਰਹਿੰਦ ਖੂਹੰਦ ਨਾਲ ਗੰਦਗੀ ਵਧਦੀ ਹੈ।

Ad Position 21
No active advertisement
ਅਜੀਤ ਡੈਸਕ 23-08-2026
ਉਸਮਾਨਪੁਰ/ਜਾਡਲਾ, 22 ਅਗਸਤ (ਸੰਦੀਪ ਮਝੂਰ, ਹਰਕੰਵਲ ਸਿੰਘ ਕੌਲਗੜ੍ਹ) - ਪਿੰਡ ਮਜਾਰਾ ਕਲਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਇਕਾਈ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਭਾਰੀ ਗਿਣਤੀ ਵਿੱਚ ਕਿਸਾਨਾਂ ਅਤੇ ਮੋਹਤਵਰਾਂ ਦਾ ਭਰਵਾਂ ਇਕੱਠ ਕਰਕੇ ਕਸਬਾ ਜਾਡਲਾ ਵਿਖੇ ਲਗਾਏ ਜਾ ਬਾਇਓ ਗੈਸ ਪਲਾਂਟ ਨੂੰ ਕਿਸੇ ਵੀ ਕੀਮਤ ’ਤੇ ਨਾ ਲਗਾਏ ਜਾਣ ਸਬੰਧੀ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਅਜਿਹੇ ਪਲਾਂਟ ਜਿੱਥੇ ਵੀ ਲੱਗੇ ਹਨ ਉੱਥੇ ਦੇ ਲੋਕਾਂ ਵਲੋਂ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਵਿਚੋਂ ਨਿਕਲਦੀ ਰਹਿੰਦ ਖੂਹੰਦ ਨਾਲ ਗੰਦਗੀ ਵਧਦੀ ਹੈ। ਇਸ ਤੋਂ ਇਲਾਵਾ ਤੋਂ ਇਲਾਵਾ ਮੱਛਰ ਮੱਖੀਆਂ ਦੀ ਭਰਮਾਰ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਹੀ। ਇਸ ਦੇ ਨਾਲ ਹੀ ਵਾਤਾਵਰਣ ਵੀ ਪ੍ਰਦੂਸ਼ਿਤ ਹੋਵੇਗਾ। ਉਨ੍ਹਾਂ ਕਿਹਾ ਕਿ ਬਾਈਓ ਗੈਸ ਪਲਾਂਟ ਲੱਗਣ ਉਪਰੰਤ ਭਵਿੱਖ ਵਿਚ ਪੈਦਾ ਹੋਣ ਵਾਲੇ ਉਕਤ ਖ਼ਦਸ਼ਿਆਂ ਨੂੰ ਧਿਆਨ ਵਿਚ ਰੱਖਦਿਆਂ ਗੰਭੀਰ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਇਲਾਕੇ ਭਰ ਤੋਂ ਆਏ ਹੋਏ ਲੋਕਾਂ ਵਲੋਂ 15 ਮੈਂਬਰੀ ਕਮੇਟੀ ਸੁਰਿੰਦਰ ਸਿੰਘ ਬੈਂਸ, ਸੁਰਿੰਦਰ ਸਿੰਘ ਸੋਇਤਾ, ਬਲਵਿੰਦਰ ਸਿੰਘ ਰਾਣੇਵਾਲ, ਮੇਜਰ ਸਿੰਘ, ਮਨਜੀਤ ਰਾਮ, ਦੇਸ ਰਾਜ, ਬਖਸ਼ੀਸ਼ ਸਿੰਘ ਜਗਤਪੁਰ, ਸੁਖਜੋਤ ਸਿੰਘ ਮਜਾਰਾ ਖੁਰਦ, ਰਛਪਾਲ ਸਿੰਘ ਦੌਲਤਪੁਰ, ਸਤਨਾਮ ਸਿੰਘ ਕਿਸ਼ਨਪੁਰਾ, ਕੁਲਦੀਪ ਸਿੰਘ ਸਹਾਬਪੁਰ, ਕੁਲਵੰਤ ਸਿੰਘ ਸ਼ਹਾਬਪੁਰ, ਸ਼ਿੰਦਰਪਾਲ ਸਿੰਘ, ਕਸ਼ਮੀਰ ਸਿੰਘ ਬੀਰੋਵਾਲ ਆਦਿ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਬਾਬਤ ਡਿਪਟੀ ਕਮਿਸ਼ਨਰ ਸ. ਭ. ਸ. ਨਗਰ ਨਾਲ ਉਕਤ ਕਮੇਟੀ ਮੈਬਰਾਂ ਵਲੋਂ 24 ਅਗਸਤ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ ਇਕ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਕੁਲਵਿੰਦਰ ਸਿੰਘ ਰਾਣਾ, ਬਲਵਿੰਦਰ ਸਿੰਘ ਬੈਂਸ, ਅਮਰੀਕ ਸਿੰਘ ਨੰਬਰਦਾਰ, ਮਨਜੀਤ ਸਿੰਘ, ਰਘੁਵੀਰ ਸਿੰਘ ਉਸਮਾਨਪੁਰ, ਜਸਵੰਤ ਸਿੰਘ, ਹਰਮਿੰਦਰ ਸਿੰਘ ਉਸਮਾਨਪੁਰ, ਕੁਲਦੀਪ ਸਿੰਘ ਮਾਨ, ਹਰਦੇਵ ਸਿੰਘ ਮਾਨ, ਤਰਸੇਮ ਲਾਲ, ਸੁਰਿੰਦਰ ਸਿੰਘ ਪੰਚ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਵਾਜਾਈ ਦੇ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਨੂੰਨੀ ਕਾਰਵਾਈ -ਟ੍ਰੈਫਿਕ ਇੰਚਾਰਜ ਜੋਗਿੰਦਰ ਪਾਲ ਅਗਲੀ ਖ਼ਬਰ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਸ਼ੇਸ਼ ਮੁਲਾਕਾਤ
Ad Position 24