23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਹੁਜਨ ਸਮਾਜ ਪਾਰਟੀ ਨੇ ਹਲਕਾ ਬਲਾਚੌਰ ’ਚ ਤੇਜ਼ ਕੀਤੀ ਸਿਆਸੀ ਸਰਗਰਮੀ,ਦਰਬਾਰਾ ਸਿੰਘ ਸਿਆਣਾ ਸ਼ਹਿਰੀ ਪ੍ਰਧਾਨ ਨਿਯੁਕਤ

ਬਲਾਚੌਰ, 22 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਚੌਰ ਹਲਕੇ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਡਾ.

Ad Position 21
No active advertisement
ਅਜੀਤ ਡੈਸਕ 23-08-2026
ਬਲਾਚੌਰ, 22 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਚੌਰ ਹਲਕੇ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਡਾ. ਚਰਨਜੀਤ ਸੁਮਨ ਦੀ ਪ੍ਰਧਾਨਗੀ ਹੇਠ ਸਾਹਿਬ ਕਾਂਸ਼ੀ ਰਾਮ ਭਵਨ, ਬਲਾਚੌਰ ਵਿਖੇ ਹੋਈ। ਇਸ ਮੌਕੇ ਡਾ. ਚਰਨਜੀਤ ਸੁਮਨ ਨੇ ਕਿਹਾ ਕਿ ਬਲਾਚੌਰ ਹਲਕੇ ਵਿੱਚ ਬਹੁਜਨ ਸਮਾਜ ਪਾਰਟੀ ਆਪਣਾ ਸੰਗਠਨ ਪਿੰਡ-ਪਿੰਡ ਅਤੇ ਬੂਥ-ਬੂਥ ਪੱਧਰ ’ਤੇ ਮਜ਼ਬੂਤ ਕਰਨ ਲਈ ਲਗਾਤਾਰ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਪੁਰਾਣੇ ਬਹੁਜਨ ਆਗੂਆਂ ਦੇ ਨਾਲ ਨੌਜਵਾਨਾਂ ਦੀ ਵਧ ਰਹੀ ਸ਼ਮੂਲੀਅਤ ਆਉਣ ਵਾਲੇ ਸਮੇਂ ਲਈ ਇੱਕ ਮਜ਼ਬੂਤ ਸਿਆਸੀ ਸੰਕੇਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੁਗਲਕਾਬਾਦ ਤੋਂ ਸ਼ੁਰੂ ਹੋਈ ਗੁਰੂ ਰਵਿਦਾਸ ਜੀ ਦੀ ਸਨਮਾਨ ਸ਼ੋਭਾ ਯਾਤਰਾ ਦੌਰਾਨ ਬਲਾਚੌਰ ਹਲਕੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਮਜ਼ਬੂਤ ਹਾਜ਼ਰੀ ਨੇ ਪਾਰਟੀ ਦੀ ਸਿਆਸੀ ਤਾਕਤ ਤੇ ਜਨ-ਸਰੋਕਾਰਾਂ ਨੂੰ ਸਪੱਸ਼ਟ ਕੀਤਾ ਹੈ। ਮੀਟਿੰਗ ਵਿੱਚ ਸੂਬਾ ਸਕੱਤਰ ਦਿਲਬਾਗ ਚੰਦ ਮਹਿੰਦੀਪੁਰ, ਲੋਕ ਸਭਾ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ ਐਡਵੋਕੇਟ ਨਵਰਾਜ ਸਿੰਘ, ਜ਼ਿਲ੍ਹਾ ਇੰਚਾਰਜ ਭੁਪਿੰਦਰ ਸਿੰਘ ਬੇਗਮਪੁਰੀ ਤੇ ਜ਼ਿਲ੍ਹਾ ਸਕੱਤਰ ਦਵਿੰਦਰ ਸੀਂਹਮਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਬਲਾਚੌਰ ਸ਼ਹਿਰੀ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਦਰਬਾਰਾ ਸਿੰਘ ਸਿਆਣਾ ਨੂੰ ਬਲਾਚੌਰ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਸ਼ਹਿਰੀ ਪ੍ਰਧਾਨ ਦਰਬਾਰਾ ਸਿੰਘ ਸਿਆਣਾ ਨੇ ਪਾਰਟੀ ਦੀ ਵਿਚਾਰਧਾਰਾ ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਤਨ, ਮਨ ਅਤੇ ਧਨ ਨਾਲ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੀਨੀਅਰ ਆਗੂ ਮਾਸਟਰ ਬਖਸ਼ੀ, ਚਮਨ ਲਾਲ ਚਣਕੋਆ, ਰਾਮਜੀ, ਧਰਮਵੀਰ ਸਿੰਘ ਤੂਰ, ਸ਼ਿੰਗਾਰਾ ਜੱਟਪੁਰ, ਰਾਮਜੀ ਦਾਸ ਮਹਿੰਦੀਪੁਰ, ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਡਾ. ਰਜਿੰਦਰ ਲੱਕੀ, ਬੀ.ਬੀ.ਐਫ. ਤਹਿਸੀਲ ਪ੍ਰਧਾਨ ਵਿਜੇ ਮੇਨਕਾ, ਸੁਖਦੇਵ ਮਹਿੰਦੀਪੁਰ, ਪਾਲੀ ਡੀ.ਜੇ, ਮੰਗਤ ਰਾਮ ਜੱਬਾ, ਸ਼ਹਿਰੀ ਜਨਰਲ ਸਕੱਤਰ ਪਵਨ ਹੀਰ, ਨਰਿੰਦਰ ਬੱਬੀ, ਗੌਰਵ ਭਾਟੀਆ ਸਮੇਤ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ। ਮੀਟਿੰਗ ਵਿੱਚ ਪਾਰਟੀ ਨੂੰ ਬਲਾਚੌਰ ਹਲਕੇ ਵਿੱਚ ਇੱਕ ਮਜ਼ਬੂਤ ਸਿਆਸੀ ਤਾਕਤ ਵਜੋਂ ਖੜ੍ਹਾ ਕਰਨ, ਸੰਗਠਨ ਦਾ ਵਿਸਥਾਰ ਕਰਨ ਤੇ ਬਹੁਜਨ ਸਮਾਜ ਦੀ ਆਵਾਜ਼ ਨੂੰ ਸਿਆਸੀ ਮੰਚ ’ਤੇ ਹੋਰ ਬੁਲੰਦ ਕਰਨ ਦਾ ਸੰਕਲਪ ਲਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਬੀ. ਐਲ. ਐਮ. ਕਾਲਜ ਨਵਾਂਸ਼ਹਿਰ ਦਾ ਐਮ. ਏ. ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਸ ਨੇ ਹਸਪਤਾਲਾਂ ਵਲੋਂ ਬਕਾਇਆ ਬਿੱਲਾਂ ਕਾਰਨ ਮ੍ਰਿਤਕ ਦੇਹਾਂ ਨੂੰ ਰੋਕ ਕੇ ਰੱਖਣ ’ਤੇ ਲਾਈ...
Ad Position 24