ਗ੍ਰਾਮ ਪੰਚਾਇਤ ਰੈਲਮਾਜਰਾ ਨੇ ਸੈਂਟਰੀਐਂਟ ਫਾਰਮਾਸਿਊਟੀਕਲਸ ਦੀ ਮੋਬਾਈਲ ਮੈਡੀਕਲ ਟੀਮ ਦਾ ਕੀਤਾ ਸਨਮਾਨ
ਕਾਠਗੜ੍ਹ, 22 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਸੈਂਟਰੀਐਂਟ ਫਾਰਮਾਸਿਉਟੀਕਲਸ ਉਦਯੋਗ ਟੌਂਸਾ ਅਧੀਨ ਕੰਮ ਕਰ ਰਹੀ ਸਫੇਰੂਲ ਫਾਊਂਡੇਸ਼ਨ ਐੱਨ. ਜੀ.
ਕਾਠਗੜ੍ਹ, 22 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਸੈਂਟਰੀਐਂਟ ਫਾਰਮਾਸਿਉਟੀਕਲਸ ਉਦਯੋਗ ਟੌਂਸਾ ਅਧੀਨ ਕੰਮ ਕਰ ਰਹੀ ਸਫੇਰੂਲ ਫਾਊਂਡੇਸ਼ਨ ਐੱਨ.ਜੀ.ਓ. ਦੀ ਮੋਬਾਈਲ ਮੈਡੀਕਲ ਟੀਮ ਵੱਲੋਂ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਲੜੀਵਾਰ ਮੁਫ਼ਤ ਕੈਂਪ ਲਗਾ ਕੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਗ੍ਰਾਮ ਪੰਚਾਇਤ ਰੈਲਮਾਜਰਾ ਵੱਲੋਂ ਟੀਮ ਨੂੰ ਪ੍ਰਸੰਸਾ ਪੱਤਰ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਮੋਬਾਈਲ ਮੈਡੀਕਲ ਟੀਮ ਪਿੰਡ-ਪਿੰਡ ਜਾ ਕੇ ਮਰੀਜ਼ਾਂ ਦੀ ਜਾਂਚ ਕਰਦੀ ਹੈ, ਉਨ੍ਹਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਉਂਦੀ ਹੈ ਤੇ ਨਾਲ ਹੀ ਸਿਹਤਮੰਦ ਤੇ ਤੰਦਰੁਸਤ ਰਹਿਣ ਸੰਬੰਧੀ ਜਾਗਰੂਕ ਵੀ ਕਰਦੀ ਹੈ। ਪੰਚਾਇਤ ਵੱਲੋਂ ਮੈਡੀਕਲ ਟੀਮ ਦੀ ਇਸ ਬਿਹਤਰੀਨ ਕਾਰਗੁਜ਼ਾਰੀ ਤੇ ਸਮਾਜ ਸੇਵਾ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਮੈਡੀਕਲ ਟੀਮ ਵੱਲੋਂ ਡਾ. ਅਕਸ਼ੇ ਵਿਸ਼ਿਸ਼ਟ, ਡਾ. ਸਾਨੀਆ ਆਹੂਜਾ, ਟੀਮ ਇੰਚਾਰਜ ਅਨਿਲ ਮਿਸ਼ਰਾ, ਹਰਚੰਦ ਸਿੰਘ ਭਟੋਆ, ਸੁਨੇਹਾ, ਪ੍ਰਿਯੰਕਾ ਤੋਂ ਇਲਾਵਾ ਸਰਪੰਚ ਸਿਕੰਦਰ, ਕੁਲਭੂਸ਼ਣ ਸਿੰਘ ਤੇ ਰੈਲਮਾਜਰਾ ਦੇ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਮੈਡੀਕਲ ਟੀਮ ਦੇ ਇੰਚਾਰਜ ਅਨਿਲ ਮਿਸ਼ਰਾ ਨੇ ਗ੍ਰਾਮ ਪੰਚਾਇਤ ਦਾ ਵਿਸ਼ੇਸ਼ ਧੰਨਵਾਦ ਕੀਤਾ।