22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਐਡਵੋਕੇਟ ਲਲਿਤ ਚੌਧਰੀ ਦੇ ਅਕਾਲ ਚਲਾਣੇ ’ਤੇ ਸਤਿਗੁਰੂ ਓਂਕਾਰਾ ਨੰਦ ਅਨੁਭਵਾ ਨੰਦ ਭੂਰੀ ਵਾਲੇ ਪ੍ਰਬੰਧਕ ਕਮੇਟੀ ਵਲੋਂ ਦੁੱਖ ਦਾ ਪ੍ਰਗਟਾਵਾ

ਬਲਾਚੌਰ, 22 ਅਗਸਤ (ਨਰੇਸ਼ ਧੌਲ) - ਬਲਾਚੌਰ ਕੋਰਟ ਦੇ ਨਾਮਵਰ ਵਕੀਲ ਲਲਿਤ ਚੌਧਰੀ ਦੇ ਬੇਵਕਤ ਅਕਾਲ ਚਲਾਣੇ ’ਤੇ ਜਿੱਥੇ ਸਮੁੱਚੇ ਇਲਾਕਾ ਵਾਸੀਆਂ ਵੱਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੱਡਾ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਉੱਥੇ ਸਤਿਗੁਰ ਓਂਕਾਰਾ ਨੰਦ ਅਨੁਭਵ ਨੰਦ ਭੂਰੀਵਾਲੇ ਪ੍ਰਬੰਧਕ ਕਮੇਟੀ ਦੇ ਸਮੁੱਚੇ ਅਹੁਦੇਦਾਰਾਂ ਮੈਂਬਰਾਂ ਅਤੇ ਮੌਜੂਦਾ ਗੱਦੀਨਸ਼ੀਨ ਅਚਾਰਿਆ ਨਮਰਤਾ ਨੰਦ ਵੱਲੋਂ ਵੀ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐਡਵੋਕੇਟ ਲਲਿਤ ਚੌਧਰੀ ਸਤਿਗੁਰ ਓਂਕਾਰਾ ਨੰਦ ਅਨੁਭਵਾ ਨੰਦ ਭੂਰੀ ਵਾਲੇ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਸਲਾਹਕਾਰ ਸਨ ਤੇ ਉਹ ਸਤਿਗੁਰ ਅਨੁਭਵਾ ਨੰਦ ਤੇ ਸਤਿਗੁਰ ਦਾਸਾ ਨੰਦ ਪ੍ਰਤੀ ਕਾਫੀ ਸ਼ਰਧਾ ਅਤੇ ਸਤਿਕਾਰ ਰੱਖਦੇ ਸਨ।

Ad Position 21
No active advertisement
ਐਡਵੋਕੇਟ ਲਲਿਤ ਚੌਧਰੀ ਦੀ ਪੁਰਾਣੀ ਤਸਵੀਰ। 23-08-2026
ਬਲਾਚੌਰ, 22 ਅਗਸਤ (ਨਰੇਸ਼ ਧੌਲ) - ਬਲਾਚੌਰ ਕੋਰਟ ਦੇ ਨਾਮਵਰ ਵਕੀਲ ਲਲਿਤ ਚੌਧਰੀ ਦੇ ਬੇਵਕਤ ਅਕਾਲ ਚਲਾਣੇ ’ਤੇ ਜਿੱਥੇ ਸਮੁੱਚੇ ਇਲਾਕਾ ਵਾਸੀਆਂ ਵੱਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੱਡਾ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਉੱਥੇ ਸਤਿਗੁਰ ਓਂਕਾਰਾ ਨੰਦ ਅਨੁਭਵ ਨੰਦ ਭੂਰੀਵਾਲੇ ਪ੍ਰਬੰਧਕ ਕਮੇਟੀ ਦੇ ਸਮੁੱਚੇ ਅਹੁਦੇਦਾਰਾਂ ਮੈਂਬਰਾਂ ਅਤੇ ਮੌਜੂਦਾ ਗੱਦੀਨਸ਼ੀਨ ਅਚਾਰਿਆ ਨਮਰਤਾ ਨੰਦ ਵੱਲੋਂ ਵੀ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐਡਵੋਕੇਟ ਲਲਿਤ ਚੌਧਰੀ ਸਤਿਗੁਰ ਓਂਕਾਰਾ ਨੰਦ ਅਨੁਭਵਾ ਨੰਦ ਭੂਰੀ ਵਾਲੇ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਸਲਾਹਕਾਰ ਸਨ ਤੇ ਉਹ ਸਤਿਗੁਰ ਅਨੁਭਵਾ ਨੰਦ ਤੇ ਸਤਿਗੁਰ ਦਾਸਾ ਨੰਦ ਪ੍ਰਤੀ ਕਾਫੀ ਸ਼ਰਧਾ ਅਤੇ ਸਤਿਕਾਰ ਰੱਖਦੇ ਸਨ। ਉਨ੍ਹਾਂ ਕਿਹਾ ਕਿ ਐਡਵੋਕੇਟ ਲਲਿਤ ਚੌਧਰੀ ਦੇ ਅਕਾਲ ਚਲਾਣੇ ਨਾਲ ਜਿੱਥੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਸਮੁੱਚਾ ਸਮਾਜ ਤੇ ਇਲਾਕਾ ਵੀ ਇੱਕ ਬਹੁਤ ਹੀ ਕਾਬਿਲ ਅਤੇ ਸੂਝਵਾਨ ਸ਼ਖਸੀਅਤ ਤੋਂ ਵਾਂਝਾ ਹੋ ਗਿਆ ਹੈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਮ ਸਰੂਪ ਥੋਪੀਆ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਮਹੈਸ਼ੀ ਆਦੋਆਣਾ, ਵਿੱਤ ਸਕੱਤਰ ਠੇਕੇਦਾਰ ਚਰਨਜੀਤ ਕਟਾਰੀਆ, ਜਨਰਲ ਸਕੱਤਰ ਗੁਰਦੀਪ ਕਟਾਰੀਆ ਡੱਲੇਵਾਲ, ਸਕੱਤਰ ਦਲੀਪ ਸਿੰਘ ਗੁੱਡੂ, ਮੀਤ ਪ੍ਰਧਾਨ ਸੰਦੀਪ ਟੁੰਡੇਵਾਲ, ਚੌਧਰੀ ਹੁਸਨ ਚੌਹਾਨ ਨੂਰਪੁਰ, ਬਿੰਦਰ ਕੁਮਾਰ ਸਾਬਕਾ ਸਰਪੰਚ ਚਾਂਦਪੁਰ ਰੁੜਕੀ, ਮਾਸਟਰ ਸ਼ਾਮ ਲਾਲ ਜੀਤਪੁਰ, ਚਰਨ ਦਾਸ ਭਾਟੀਆ ਚੰਨੀ ਧਕਤਾਣਾ ਅਤੇ ਡਾਕਟਰ ਨੀਰਜ ਚੌਹਾਨ ਨਾਨੋਵਾਲ ਆਦਿ ਨੇ ਐਡਵੋਕੇਟ ਲਲਿਤ ਚੌਧਰੀ ਦੀ ਆਤਮਿਕ ਸ਼ਾਂਤੀ ਲਈ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮੋਗਾ ਜ਼ਿਲ੍ਹੇ ਦੀ ਰੱਤੀਆਂ ਕੋਆਪ੍ਰੇਟਿਵ ਸੁਸਾਇਟੀ ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ, ਗੁਰਦੀਪ ਸਿੰਘ ਬਣੇ ਪ੍ਰਧਾਨ... ਅਗਲੀ ਖ਼ਬਰ ਬਲਾਚੌਰ ਵਿਖੇ 12 ਸਤੰਬਰ ਨੂੰ ਹੋਣ ਵਾਲੀ ‘ਪੰਜਾਬ ਬਚਾਓ’ ਰੈਲੀ ਸੰਬੰਧੀ ਪਿੰਡ ਮੋਹਰ ਵਿਖੇ ਵਿਸ਼ੇਸ਼ ਮੀਟਿੰਗ
Ad Position 24