28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਤੋਂ ਲੰਗਰ ਵਾਹਨ ਪੀ. ਜੀ. ਆਈ. ਦੇ ਮਰੀਜ਼ਾਂ ਲਈ ਰਵਾਨਾ

ਟੱਪਰੀਆਂ ਖੁਰਦ, 27 ਅਗਸਤ (ਬੂਥਗੜ੍ਹੀਆ) - ਬ੍ਰਹਮ ਸਾਗਰ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਗਰੀਬਦਾਸੀ ਸੰਪਰਦਾਇ ਦੇ ਮੋਢੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲਿਆਂ ਦੇ ਆਗਮਨ ਦਿਵਸ ਨੂੰ ਸਮਰਪਿਤ ਉਨ੍ਹਾਂ ਦੀ ਚਰਨ ਛੋਹ ਤਪ ਸਥਲੀ ਪਵਿੱਤਰ ਧਰਤੀ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਵਿਖੇ ਰੱਖੜ ਪੁੰਨਿਆ ਨੂੰ ਸਮਰਪਿਤ ਸ਼ੁਰੂ ਹੋਏ ਤਿੰਨ ਰੋਜ਼ਾ ਸੰਤ ਸਮਾਗਮ ਦੇ ਮੌਕੇ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵੱਲੋਂ ਰੋਜ਼ਾਨਾ ਪੀ. ਜੀ.

Ad Position 21
No active advertisement
ਅਜੀਤ ਡੈਸਕ 28-08-2026
ਟੱਪਰੀਆਂ ਖੁਰਦ, 27 ਅਗਸਤ (ਬੂਥਗੜ੍ਹੀਆ) - ਬ੍ਰਹਮ ਸਾਗਰ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਗਰੀਬਦਾਸੀ ਸੰਪਰਦਾਇ ਦੇ ਮੋਢੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲਿਆਂ ਦੇ ਆਗਮਨ ਦਿਵਸ ਨੂੰ ਸਮਰਪਿਤ ਉਨ੍ਹਾਂ ਦੀ ਚਰਨ ਛੋਹ ਤਪ ਸਥਲੀ ਪਵਿੱਤਰ ਧਰਤੀ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਵਿਖੇ ਰੱਖੜ ਪੁੰਨਿਆ ਨੂੰ ਸਮਰਪਿਤ ਸ਼ੁਰੂ ਹੋਏ ਤਿੰਨ ਰੋਜ਼ਾ ਸੰਤ ਸਮਾਗਮ ਦੇ ਮੌਕੇ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵੱਲੋਂ ਰੋਜ਼ਾਨਾ ਪੀ. ਜੀ. ਆਈ ਦੇ ਮਰੀਜ਼ਾਂ ਦੇ ਲਈ ਚੰਡੀਗੜ੍ਹ ਨੂੰ ਦੇਸੀ ਘਿਉ ਵਿੱਚ ਤਿਆਰ ਲੰਗਰ ਦਾ ਵਾਹਨ ਮੰਗਲਾ ਚਰਣ ਸ਼ਬਦ ਦੀ ਅਰਦਾਸ ਕਰਨ ਉਪਰੰਤ ਲੰਗਰ ਵਾਹਨ ਨੂੰ ਰਵਾਨਾ ਕਰਦਿਆਂ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੇ ਕਿਹਾ ਕਿ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲਿਆਂ ਤੇ ਸਤਿਗੁਰੂ ਰਕਬੇ ਵਾਲੇ ਤੇ ਸਤਿਗੁਰੂ ਗਊਆਂ ਵਾਲਿਆਂ ਦੀ ਅਪਾਰ ਕ੍ਰਿਪਾ ਦੇ ਸਦਕਾ 2015 ਤੋਂ ਪੀ. ਜੀ. ਆਈ ਚੰਡੀਗੜ੍ਹ ਵਿਖੇ ਪੁੱਜਦੇ ਮਰੀਜ਼ਾਂ ਅਤੇ ਨਾਲ ਆਏ ਰਿਸ਼ਤੇਦਾਰਾਂ ਲਈ ਭੂਰੀਵਾਲੇ ਗੁਰਗੱਦੀ ਪਰੰਪਰਾ ਦੀ ਸਰਬ ਸੰਗਤ ਵੱਲੋਂ ਰੋਜ਼ਾਨਾ ਦੇਸੀ ਘਿਉ ’ਚ ਤਿਆਰ ਲੰਗਰ ਵਾਹਨ ਰੋਜ਼ਾਨਾ ਭੇਜੇ ਜਾਂਦੇ ਹਨ ਇਸ ਮੌਕੇ ਸੰਤ ਮਹਾਂਪੁਰਸ਼ ਤੇ ਸਮਾਜ ਸੇਵੀ ਸੰਗਤਾਂ ਮੌਕੇ ’ਤੇ ਸਮਾਗਮ ਦੌਰਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਏਰੀਆ ਯੂਥ ਅਲਾਇੰਸ ਬਲਾਚੌਰ ਤੇ ਸਮਾਜ ਸੇਵੀ ਕਮਲ ਚੌਹਾਨ ਵੱਲੋਂ ਟਿੱਬਾ ਨੰਗਲ ਵਿਖੇ ਕਰਵਾਏ ਜਾਣਗੇ ਐਥਲੈਟਿਕਸ ਮੁਕਾਬਲੇ ਅਗਲੀ ਖ਼ਬਰ ਸੰਗੀਤਕਾਰ ਬਲਵੀਰ ਬਿੱਟਾ ਨੂੰ ਸ਼ਰਧਾ ਦੇ ਫੁੱਲ ਭੇਟ
Ad Position 24