28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬੱਬਰ ਕਰਮ ਸਿੰਘ ਟਰੱਸਟ/ਸਕੂਲ ਵਿਖੇ ਸ਼ਹੀਦਾਂ ਨੂੰ ਨਤਮਸਤਕ ਹੋਏ ਪ੍ਰਸਿੱਧ ਦੌੜਾਕ ਰਵਿੰਦਰ ਸਿੰਘ ਕਲੇਰ

ਜਾਡਲਾ, 27 ਅਗਸਤ (ਹਰਕੰਵਲ ਸਿੰਘ ਕੌਲਗੜ੍ਹ) - ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ/ਸਕੂਲ ਦੌਲਤਪੁਰ ਵਿਖੇ ਪ੍ਰਸਿੱਧ ਮੈਰਾਥਨ ਅਤੇ ਲੰਬੀ ਦੌੜ ਦੇ ਦੌੜਾਕ ਸਰਦਾਰ ਰਵਿੰਦਰ ਸਿੰਘ ਕਲੇਰ ਸਰਹਾਲ ਕਾਜੀਆਂ ਪਹੁੰਚੇ ਤੇ ਇਤਿਹਾਸਕ ਧਰਤੀ ਨਾਲ ਜੁੜੇ ਸ਼ਹੀਦਾਂ ਨੂੰ ਨਤਮਸਤਕ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਨੇ ਆਪਣੇ ਖੇਡ ਜੀਵਨ ਦੇ 128ਵੇਂ ਸੋਨ ਤਮਗੇ ਦੀ ਖੁਸ਼ੀ ਵੀ ਸਾਂਝੀ ਕੀਤੀ।

Ad Position 21
No active advertisement
ਅਜੀਤ ਡੈਸਕ 28-08-2026
ਜਾਡਲਾ, 27 ਅਗਸਤ (ਹਰਕੰਵਲ ਸਿੰਘ ਕੌਲਗੜ੍ਹ) - ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ/ਸਕੂਲ ਦੌਲਤਪੁਰ ਵਿਖੇ ਪ੍ਰਸਿੱਧ ਮੈਰਾਥਨ ਅਤੇ ਲੰਬੀ ਦੌੜ ਦੇ ਦੌੜਾਕ ਸਰਦਾਰ ਰਵਿੰਦਰ ਸਿੰਘ ਕਲੇਰ ਸਰਹਾਲ ਕਾਜੀਆਂ ਪਹੁੰਚੇ ਤੇ ਇਤਿਹਾਸਕ ਧਰਤੀ ਨਾਲ ਜੁੜੇ ਸ਼ਹੀਦਾਂ ਨੂੰ ਨਤਮਸਤਕ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਨੇ ਆਪਣੇ ਖੇਡ ਜੀਵਨ ਦੇ 128ਵੇਂ ਸੋਨ ਤਮਗੇ ਦੀ ਖੁਸ਼ੀ ਵੀ ਸਾਂਝੀ ਕੀਤੀ। ਇਸ ਮੌਕੇ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਦੇ ਮੀਤ ਪ੍ਰਧਾਨ ਸਰਦਾਰ ਤਰਨਜੀਤ ਸਿੰਘ ਥਾਂਦੀ ਨੇ ਕਿਹਾ ਕਿ 75 ਸਾਲ ਦੀ ਉਮਰ ਵਿੱਚ ਵੀ ਰਵਿੰਦਰ ਸਿੰਘ ਕਲੇਰ ਵੱਲੋਂ ਮੈਰਾਥਨ ਅਤੇ ਲੰਬੀ ਦੂਰੀ ਦੀਆਂ ਦੌੜਾਂ ਵਿੱਚ ਲਗਾਤਾਰ ਸਰਗਰਮ ਰਹਿਣਾ ਨੌਜਵਾਨਾਂ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸੈਂਕੜੇ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਰਵਿੰਦਰ ਸਿੰਘ ਕਲੇਰ ਨੇ ਕਿਸਾਨ ਅੰਦੋਲਨ ਦੌਰਾਨ ਵੀ ਆਪਣੀ ਖੇਡ ਅਤੇ ਜਜ਼ਬੇ ਨੂੰ ਲੋਕ-ਹਿੱਤ ਨਾਲ ਜੋੜਦਿਆਂ ਬੰਗਾ ਤੋਂ ਦਿੱਲੀ ਤੱਕ ਦੌੜ ਕੇ ਕਿਸਾਨੀ ਮੋਰਚੇ ਵਿੱਚ ਆਪਣਾ ਯੋਗਦਾਨ ਪਾਇਆ ਸੀ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕਿਰਪਾਲ ਸਿੰਘ ਖਾਬੜਾ ਵੱਲੋਂ ਉਨ੍ਹਾਂ ਨੂੰ 128ਵਾਂ ਸੋਨ ਤਮਗਾ ਜਿੱਤਣ ’ਤੇ ਵਧਾਈ ਦਿੱਤੀ ਗਈ। ਉਨ੍ਹਾਂ ਕਲੇਰ ਦੀ ਚੰਗੀ ਸਿਹਤ ਤੇ ਭਵਿੱਖ ’ਚ ਵੀ ਇਸੇ ਉਤਸ਼ਾਹ ਨਾਲ ਖੇਡਾਂ ਨਾਲ ਜੁੜੇ ਰਹਿਣ ਦੀ ਕਾਮਨਾ ਕੀਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਮੈਡਮ ਰਮਨ ਭਾਟੀਆ, ਰਣਜੀਤ ਸਿੰਘ ਮਾਨ, ਮੈਡਮ ਅਰਸ਼ਦੀਪ ਕੌਰ, ਮੈਡਮ ਤਾਨੀਆ ਸਮੇਤ ਸਕੂਲ ਦਾ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸਕੋਹਪੁਰ ’ਚ ‘ਮੁੱਖ ਮੰਤਰੀ ਖੇਡ ਮੈਦਾਨ’ ਦਾ ਉਦਘਾਟਨ ਅਗਲੀ ਖ਼ਬਰ ਦਲੀਲ ਨਾਲ ਗੱਲ ਕਰਨ ਦੇ ਸਮਰੱਥ ਬਣਾਉਂਦੀਆਂ ਹਨ ਕਿਤਾਬਾਂ - ਜਸਵੀਰ ਸਿੰਘ ਮੋਰੋਂ
Ad Position 24