28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਕੋਹਪੁਰ ’ਚ ‘ਮੁੱਖ ਮੰਤਰੀ ਖੇਡ ਮੈਦਾਨ’ ਦਾ ਉਦਘਾਟਨ

ਸਾਹਲੋਂ, 27 ਅਗਸਤ (ਜਰਨੈਲ ਸਿੰਘ ਨਿੱਘ੍ਹਾ) - ਸੂਬਾ ਸਰਕਾਰ ਵਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਨਿੱਤ ਕੀਤੇ ਜਾ ਉਪਰਾਲਿਆਂ ਹੇਠ ‘ਮੁੱਖ ਮੰਤਰੀ ਖੇਡ ਮੈਦਾਨ’ ਯੋਜਨਾ ਤਹਿਤ ਪਿੰਡ ਸਕੋਹਪੁਰ ਵਿਖੇ ਇਕ ਆਧੁਨਿਕ ਖੇਡ ਦੇ ਮੈਦਾਨ ਦਾ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਵਲੋਂ ਰਸਮੀ ਉਦਘਾਟਨ ਕਰਕੇ ਲੋਕ ਅਰਪਣ ਕੀਤਾ।

Ad Position 21
No active advertisement
ਅਜੀਤ ਡੈਸਕ 28-08-2026
ਸਾਹਲੋਂ, 27 ਅਗਸਤ (ਜਰਨੈਲ ਸਿੰਘ ਨਿੱਘ੍ਹਾ) - ਸੂਬਾ ਸਰਕਾਰ ਵਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਨਿੱਤ ਕੀਤੇ ਜਾ ਉਪਰਾਲਿਆਂ ਹੇਠ ‘ਮੁੱਖ ਮੰਤਰੀ ਖੇਡ ਮੈਦਾਨ’ ਯੋਜਨਾ ਤਹਿਤ ਪਿੰਡ ਸਕੋਹਪੁਰ ਵਿਖੇ ਇਕ ਆਧੁਨਿਕ ਖੇਡ ਦੇ ਮੈਦਾਨ ਦਾ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਵਲੋਂ ਰਸਮੀ ਉਦਘਾਟਨ ਕਰਕੇ ਲੋਕ ਅਰਪਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਬੰਗਾ ਦੇ ਸੰਗਠਨ ਇੰਚਾਰਜ ਪਵਨਦੀਪ ਸਿੱਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਜ਼ਿਲ੍ਹਾ ਐਸ. ਸੀ. ਪ੍ਰਧਾਨ ਆਦਮੀ ਪਾਰਟੀ ਸੋਹਣ ਲਾਲ ਢੰਡਾ ਅਤੇ ਹੋਰ ਪਾਰਟੀ ਆਗੂ ਹਾਜ਼ਰ ਸਨ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਰਮਜੀਤ ਕੌਰ ਢਡਵਾੜ ਤੇ ਸਰਪੰਚ ਪ੍ਰਭਦੀਪ ਸਿੰਘ ਢਡਵਾੜ ਨੇ ਆਪਣੇ ਮੈਂਬਰ ਪੰਚਾਇਤ ਤੇ ਪਿੰਡ ਦੇ ਪਤਵੰਤਿਆਂ ਨਾਲ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦਾ ਭਰਵਾਂ ਸਵਾਗਤ ਕੀਤਾ। ਡਾ. ਸੁੱਖੀ ਵਲੋਂ ਖੇਡ ਮੈਦਾਨ ਦੀ ਉਦਘਾਟਨੀ ਰਸਮ ਅਦਾ ਕਰਨ ਉਪਰੰਤ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਉੱਥੇ ਪਿੰਡ ਵਾਸੀਆਂ ਨੂੰ ਖੇਡ ਮੈਦਾਨ ਦੀ ਵਧਾਈ ਦਿੱਤੀ। ਇਸ ਮੌਕੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੇਵ ਸਿੰਘ ਮੱਲ੍ਹਾ ਬੇਦੀਆਂ, ਦਿਨੇਸ਼ ਕੁਮਾਰ ਮਿੱਤਲ, ਪਵਨ ਕੁਮਾਰ ਰੱਤੂ ਅਗਲੀ ਖ਼ਬਰ ਬੱਬਰ ਕਰਮ ਸਿੰਘ ਟਰੱਸਟ/ਸਕੂਲ ਵਿਖੇ ਸ਼ਹੀਦਾਂ ਨੂੰ ਨਤਮਸਤਕ ਹੋਏ ਪ੍ਰਸਿੱਧ ਦੌੜਾਕ ਰਵਿੰਦਰ ਸਿੰਘ ਕਲੇਰ
Ad Position 24