04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਝਿੰਗੜਾਂ ਵਿਖੇ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾਂ ਧਾਰਮਿਕ ਸਮਾਗਮ ਸਮਾਪਤ

ਔੜ/ਝਿੰਗੜਾਂ, 3 ਸਤੰਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਝਿੰਗੜਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰਾਜਾ ਸਾਹਿਬ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾਂ ਧਾਰਮਿਕ ਸਮਾਗਮ ਸਮਾਪਤ ਹੋ ਗਿਆ। ਧਾਰਮਿਕ ਸਮਾਗਮ ਦੇ ਪਹਿਲੇ ਦਿਨ ਤੀਸਰੀ ਲੜੀ ਦੇ ਪਾਠ ਆਰੰਭ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਔੜ/ਝਿੰਗੜਾਂ, 3 ਸਤੰਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਝਿੰਗੜਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰਾਜਾ ਸਾਹਿਬ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾਂ ਧਾਰਮਿਕ ਸਮਾਗਮ ਸਮਾਪਤ ਹੋ ਗਿਆ। ਧਾਰਮਿਕ ਸਮਾਗਮ ਦੇ ਪਹਿਲੇ ਦਿਨ ਤੀਸਰੀ ਲੜੀ ਦੇ ਪਾਠ ਆਰੰਭ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਦੂਸਰੇ ਦਿਨ ਦੇ ਪੰਡਾਲ ਸਜਾਏ ਗਏ। ਆਖ਼ਰੀ ਦਿਨ 76 ਸ੍ਰੀ ਅਖੰਡ ਪਾਠਾਂ ਦੀ ਤੀਜੀ ਲੜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਤੋਂ ਇਲਾਵਾ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ ਤੇ ਗਾਇਕ ਪੰਮਾ ਡੂਮੇਵਾਲ ਵਲੋਂ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਉਪਮਾ ਸੁਣਾ ਕੇ ਸੰਗਤਾਂ ਨੂੰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਚਰਨਾਂ ਨਾਲ ਜੋੜਿਆ। ਸਮਾਗਮ ਵਿਚ ਕੁਲਜੀਤ ਸਿੰਘ ਸਰਹਾਲ ਚੇਅਰਮੈਨ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਪੰਜਾਬ ਤੇ ਹਲਕਾ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ ਆਮ ਆਦਮੀ ਪਾਰਟੀ ਤੇ ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ ਬੰਗਾ ਵਿਸ਼ੇਸ਼ ਤੌਰ ‘ਤੇ ਪੁੱਜੇ। ਸਟੇਜ ਸਕੱਤਰ ਜਥੇ. ਰਣਜੀਤ ਸਿੰਘ ਝਿੰਗੜ ਨੇ ਧੰਨਵਾਦ ਕਰਦਿਆਂ ਉਨ੍ਹਾਂ ਸਾਥੀ ਪ੍ਰਬੰਧਕਾਂ ਨਾਲ ਗਾਇਕ ਤੇ ਸਹਿਯੋਗੀ ਸੇਵਾਦਾਰਾਂ ਤੇ ਗੁਰੂ ਘਰ ਦੇ ਪ੍ਰੇਮੀ ਸਮਾਜ ਸੇਵੀ ਐਨ .ਆਰ. ਆਈ. ਰੇਸ਼ਮ ਸਿੰਘ ਗੋਸਲ ਯੂ. ਕੇ., ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ. ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਤੇਜਾ, ਅਜੀਤ ਸਿੰਘ ਗੋਸਲ, ਬਲਵਿੰਦਰ ਸਿੰਘ ਝਿੰਗੜ, ਸੰਦੀਪ ਸਿੰਘ ਸ਼ੇਰਗਿੱਲ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਗ੍ਰੰਥੀ ਬੁੱਧ ਸਿੰਘ, ਸੋਢੀ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਬਲਵੀਰ ਹੀਰ ਕੈਨੇਡਾ, ਨਰਿੰਦਰ ਕੌਰ ਹੀਰ ਕੈਨੇਡਾ, ਬਹਾਦਰ ਸਿੰਘ ਸੇ਼ਰਗਿੱਲ ਯੂ.ਕੇ, ਸੁੱਚਾ ਸਿੰਘ ਰਾਏਪੁਰ ਡੱਬਾ ਯੂ. ਐਸ. ਏ., ਰੇਸ਼ਮ ਸਿੰਘ ਗੋਸਲ ਯੂ. ਕੇ., ਕਮਲ ਗੋਸਲ ਯੂ. ਕੇ., ਸਿਮਰਨਜੀਤ ਗੋਸਲ ਯੂ. ਕੇ., ਨਿਰਮਲ ਸਿੰਘ ਮਹਿਮੀ, ਨਿਰਮਲ ਸਿੰਘ ਢੰਡਾ, ਸਕੱਤਰ ਜਸਵਿੰਦਰ ਸਿੰਘ ਢੰਡਾ, ਜਗੀਰ ਸਿੰਘ ਯੂ. ਕੇ., ਸੁਖਵਿੰਦਰ ਸਿੰਘ ਛਿੰਦਾ , ਲਖਵੀਰ ਸਿੰਘ ਪਰਾਗਪੁਰ ਕੈਨੇਡਾ, ਜੋਗਾ ਸਿੰਘ ਸ਼ੇਰਗਿੱਲ ਪਰਾਗਪੁਰ, ਅਮੋਲਕ ਸਿੰਘ ਢਿੱਲੋਂ ਯੂ. ਐਸ. ਏ., ਪ੍ਰਧਾਨ ਸੰਤੋਖ ਸਿੰਘ ਗਰੇਵਾਲ, ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ, ਅਮਰਜੀਤ ਸਿੰਘ ਰੱਲ੍ਹ ਯੂ. ਐਸ. ਏ., ਵਰਿੰਦਰ ਕੁਮਾਰ ਹੀਰਾ, ਰਵਿੰਦਰ ਕੌਰ ਗੋਸਲ ਯੂ. ਕੇ., ਸੁਰਿੰਦਰ ਕੌਰ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ ਝਿੰਗੜ ਐਨ. ਕੇ. ਐਨ., ਹੈਪੀ ਇਟਲੀ, ਦੇਬਾ ਯੂ. ਐਸ. ਏ., ਰਵੀ ਘਟਾਰੋਂ ਯੂ. ਐਸ. ਏ., ਸੁੱਖ ਸੰਧੂ ਸਾਹਲੋਂ ਯੂ. ਐਸ. ਏ., ਮੁਖਤਿਆਰ ਸਿੰਘ, ਸਮਸੇ਼ਰ ਸਿੰਘ ਜੈਕਸਨ, ਅਮਰਜੀਤ ਸਿੰਘ ਲੱਲ੍ਹ ਯੂ. ਐਸ. ਏ., ਚਰਨਜੀਤ ਸਿੰਘ, ਮਲਕੀਤ ਸਿੰਘ, ਭਵਨਪ੍ਰੀਤ ਰੱਲ੍ਹ, ਜਸਵਿੰਦਰ ਸਿੰਘ, ਡਾ. ਪ੍ਰਵੀਨ ਕੁਮਾਰ ਮੱਲਾ ਬੇਦੀਆਂ, ਡਾ. ਪਰਮਜੀਤ ਸੋਢੀਆਂ, ਲੈਕ. ਸੁਰਿੰਦਰ ਸਿੰਘ ਮਜਾਰਾ, ਅਮਰਨਾਥ ਮਹਿਮੀ, ਗੁਰਵਿੰਦਰ ਸਿੰਘ, ਵੈਦ ਗੁਰਮੇਜ ਰਾਮ, ਪ੍ਰਦੀਪ ਸਿੰਘ, ਬਹਾਦਰ ਮਹਿਮੀ, ਦਵਿੰਦਰ ਸਿੰਘ ਏ. ਐਸ. ਆਈ., ਸੋਨਾ ਮਹੇ ਯੂ. ਐਸ. ਏ., ਸੁੱਚਾ ਸਿੰਘ ਝਿੰਗੜ, ਹਰਪ੍ਰੀਤ ਸਿੰਘ ਸ਼ੇਰਗਿੱਲ, ਇੰਦਰਜੀਤ ਸਿੰਘ ਗੋਸਲ, ਜਸਵੀਰ ਸਿੰਘ ਸੀਰਾ, ਨੰਬਰਦਾਰ ਗੁਰਮੀਤ ਸਿੰਘ ਤੇ ਸਰਬਣ ਸਿੰਘ, ਮਾ. ਪਰਮਜੀਤ ਸਿੰਘ ਹੇੜੀਆ, ਗੁਰਜੀਤ ਸਿੰਘ, ਬਿੰਦਰ ਗੁਜਰਾਤ, ਸੋਨੂੰ ਇਟਲੀ, ਗੁਰਮੁੱਖ ਰੱਲ੍ਹ ਯੂ. ਐਸ. ਏ., ਗੁਰਚਰਨ ਸਿੰਘ ਗੁਜਰ ਾਤ, ਤਰਲੋਚਨ ਸਿੰਘ ਲੱਲ੍ਹ, ਲਵਪ੍ਰੀਤ ਸਿੰਘ, ਅਨਿਆਂ ਸਿੰਘ ਯੂ.ਐਸ.ਏ, ਮਾ. ਭੁਪਿੰਦਰ ਸਿੰਘ, ਬਿਸ਼ਨ ਝਿੰਗੜ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਮੁੱਖ ਸਿੰਘ, ਜਤਿੰਦਰ ਸਿੰਘ, ਲੱਖਾ ਸਿੰਘ, ਅਸੋ਼ਕ ਕੁਮਾਰ, ਰੇਸ਼ਮ ਸਿੰਘ, ਰਾਜਵੀਰ ਸਿੰਘ ਰੱਲ੍ਹ, ਗੁਰ ਮੇਲ ਰਾਮ ਇਟਲੀ, ਸੁਖਜੀਤ ਸਿੰਘ, ਤੀਰਥ ਇਟਲੀ, ਮਾ. ਮਲਕੀਤ ਸਿੰਘ ਲੱਲ੍ਹ, ਅਵਤਾਰ ਸਿੰਘ ਤੇ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੋੜ ਮੇਲੇ ’ਤੇ ਵਿਸ਼ੇਸ਼-ਮੰਦਰ ਬਾਬਾ ਨਿਰਮਲ ਸ਼ਾਹ ਨਵਾਂਗਰਾਂ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ’ਚ ਹੋਇਆ ਸ਼ਾਨਦਾਰ ਸਾਹਿਤਕ ਸਮਾਗਮ
Ad Position 24