04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸੰਧਵਾਂ ਤੇ ਆਸ-ਪਾਸ ਦੇ ਪਿੰਡਾਂ ’ਚ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ

ਕਟਾਰੀਆਂ, 3 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਤੇ ਹੋਰ ਪਿੰਡਾਂ ਵਿਚ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਕਾਰਨ ਲੋਕਾਂ ਅੰਦਰ ਦਹਿਸ਼ਤ ਦਾ ਮਹੌਲ ਬਣ ਚੁੱਕਾ ਹੈ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਦੀ ਰਾਖੀ ਲਈ ਸਾਰੀ-ਸਾਰੀ ਰਾਤ ਬਹਿ ਕੇ ਕੱਟਣੀ ਪੈਂਦੀ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਸੈਕਟਰੀ ਜਥੇ. ਬਲਵੀਰ ਸਿੰਘ ਸੰਧੂ ਪੁੱਤਰ ਸਵ: ਜੀਵਨ ਸਿੰਘ ਸੰਧੂ ਵਾਸੀ ਸੰਧਵਾਂ ਦੇ ਘਰ ’ਚ ਚੋਰਾਂ ਨੇ ਮਕਾਨ ਦੇ ਪਿਛਲੇ ਪਾਸੇ ਲਗਾਈ ਗਰਿਲ ਪੁੱਟ ਕੇ ਕਰੀਬ ਸਵਾ ਤਿੰਨ ਲੱਖ ਦੀ ਤਿਜੋਰੀ ਵਿਚ ਪਈ ਨਕਦੀ ਅਤੇ ਦੂਸਰੀ ਤਿਜੋਰੀ ਵਿਚ ਲੱਖਾਂ ਦੇ ਪਏ ਸੋਨੇ ਦੇ ਗਹਿਣੇ ਚੋਰੀ ਕਰ ਲਏ ਸਨ, ਜਿਸ ਬਾਰੇ ਪੁਲਿਸ ਚੋਰਾਂ ਦੀ ਭਾਲ ਵਿਚ ਜੁਟੀ ਹੋਈ ਹੈ।

Ad Position 21
repet_subhas-goyals [Copy P29]
ਸਰਪੰਚ ਡਾ. ਜਗਨ ਨਾਥ ਹੀਰਾ, ਗੁਰਦੀਪ ਸਿੰਘ ਬਸਰਾ ਤੇ ਹੋਰ ਪਤਵੰਤੇ। 04-09-2026
ਕਟਾਰੀਆਂ, 3 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਤੇ ਹੋਰ ਪਿੰਡਾਂ ਵਿਚ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਕਾਰਨ ਲੋਕਾਂ ਅੰਦਰ ਦਹਿਸ਼ਤ ਦਾ ਮਹੌਲ ਬਣ ਚੁੱਕਾ ਹੈ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਦੀ ਰਾਖੀ ਲਈ ਸਾਰੀ-ਸਾਰੀ ਰਾਤ ਬਹਿ ਕੇ ਕੱਟਣੀ ਪੈਂਦੀ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਸੈਕਟਰੀ ਜਥੇ. ਬਲਵੀਰ ਸਿੰਘ ਸੰਧੂ ਪੁੱਤਰ ਸਵ: ਜੀਵਨ ਸਿੰਘ ਸੰਧੂ ਵਾਸੀ ਸੰਧਵਾਂ ਦੇ ਘਰ ’ਚ ਚੋਰਾਂ ਨੇ ਮਕਾਨ ਦੇ ਪਿਛਲੇ ਪਾਸੇ ਲਗਾਈ ਗਰਿਲ ਪੁੱਟ ਕੇ ਕਰੀਬ ਸਵਾ ਤਿੰਨ ਲੱਖ ਦੀ ਤਿਜੋਰੀ ਵਿਚ ਪਈ ਨਕਦੀ ਅਤੇ ਦੂਸਰੀ ਤਿਜੋਰੀ ਵਿਚ ਲੱਖਾਂ ਦੇ ਪਏ ਸੋਨੇ ਦੇ ਗਹਿਣੇ ਚੋਰੀ ਕਰ ਲਏ ਸਨ, ਜਿਸ ਬਾਰੇ ਪੁਲਿਸ ਚੋਰਾਂ ਦੀ ਭਾਲ ਵਿਚ ਜੁਟੀ ਹੋਈ ਹੈ। ਉਸ ਤੋਂ ਬਾਅਦ ਇਕ ਪ੍ਰਵਾਸੀ ਭਾਰਤੀ ਦੀ ਬੰਦ ਕੋਠੀ ਵਿਚ ਵੀ ਚਰਾਂ ਨੇ ਹੱਲਾ ਬੋਲਿਆ, ਉਸ ਤੋਂ ਬਾਅਦ ਸੰਧਵਾਂ- ਫਰਾਲਾ ਦੇ ਸਰਕਾਰੀ ਸਿਹਤ ਕੇਂਦਰ ਵਿਚੋਂ ਵੀ ਚੋਰ ਪਿਛਲੇ ਪਾਸੇ ਦਾ ਦਰਵਾਜ਼ਾ ਤੋੜ ਕੇ ਏ. ਸੀ. ਚੋਰੀ ਕਰਕੇ ਲੈ ਗਏ। ਉਸ ਤੋਂ ਬਾਅਦ ਸੰਧਵਾਂ ਦੀ ਪਾਣੀ ਵਾਲੀ ਟੈਂਕੀ ਤੋਂ ਚੋਰ ਮੋਟਰ ਦੀਆਂ ਕੇਬਲ ਤਾਰਾਂ ਚੋਰੀ ਕਰਕੇ ਲੈ ਗਏ। ਪਤਵੰਤੇ ਸੱਜਣਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਸੂੰਢ ਬੱਸ ਅੱਡੇ ’ਤੇ ਪੈਂਦੀ ਵਿੱਕੀ ਫਾਸਟ ਫੂਡ ਦੀ ਦੁਕਾਨ ਵਿਚੋਂ ਹਜ਼ਾਰਾਂ ਦੀ ਬਾਬੇ ਦੀ ਝੋਲੀ ਵਿਚ ਚੜ੍ਹਾਵੇ ਵਿਚੋਂ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ। ਇਸ ਤੋਂ ਬਾਅਦ ਕਿਸਾਨ ਆਗੂ ਬਲਦੇਵ ਸਿੰਘ ਮਕਸੂਦਪੁਰ ਨੇ ਦੱਸਿਆ ਕਿ ਬੀਤੀ ਰਾਤ ਚੋਰ ਉਸ ਦੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਵੱਡ ਕੇ ਲੈ ਗਏ। ਉਨ੍ਹਾਂ ਕਿਹਾ ਕਿ ਨੁਕਸਾਨ ਭਾਵੇਂ ਥੋੜਾ ਹੁੰਦਾ ਹੈ ਪਰ ਕਿਸਾਨਾਂ ਨੂੰ ਝੋਨੇ ਅਤੇ ਹੋਰ ਫਸਲਾਂ ਨੂੰ ਪਾਣੀ ਲਾਉਣ ਲਈ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਪੰਚ ਡਾ. ਜਗਨ ਨਾਥ ਹੀਰਾ, ਪ੍ਰਦੀਪ ਸਿੰਘ ਦੀਪੀ ਕੈਂਥ, ਬਲਵਿੰਦਰ ਕੁਮਾਰ ਪੰਚ, ਹਰਬੰਸ ਲਾਲ, ਪੀਟਾ, ਸੁੱਖੀ ਅਤੇ ਮੈਂਬਰ ਪੰਚਾਇਤ ਗੁਰਦੀਪ ਸਿੰਘ ਬਸਰਾ ਆਦਿ ਪਤਵੰਤੇ ਸੱਜਣਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਸਮੇਂ ਪਿੰਡਾਂ ਵਿਚ ਪੁਲਿਸ ਦੀ ਗਸ਼ਤ ਵਧਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਸਕੂਲ ਮੁਕੰਦਪੁਰ ਵਿਖੇ ਸ਼ਰਧਾ ਨਾਲ ਮਨਾਈ ਜਨਮ ਅਸ਼ਟਮੀ ਅਗਲੀ ਖ਼ਬਰ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡਾਂ ’ਚ ਮੱਲਾਂ ਮਾਰੀਆਂ
Ad Position 24