ਚਾਂਦਪੁਰ ਰੁੜਕੀ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨਾਲ ਅਜੇ ਮੰਗੂਪੁਰ।
ਚਾਂਦਪੁਰ ਰੁੜਕੀ ਵਿਚ ਕਾਂਗਰਸ ਪਾਰਟੀ ਨੂੰ ਮਿਲਿਆ ਭਰਵਾਂ ਸਮਰਥਨ
ਪੋਜੇਵਾਲ ਸਰਾਂ, 4 ਸਤੰਬਰ (ਨਵਾਂਗਰਾਈਂ)-ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਕੁਮਾਰ ਮੰਗੂਪੁਰ ਵਲੋਂ ਪਿੰਡ ਚਾਂਦਪੁਰ ਰੁੜਕੀ ਕਲਾਂ ਵਿਖੇ ਵਰਕਰ ਮਿਲਣੀ ਕੀਤੀ ਗਈ। ਵਰਕਰ ਮਿਲਣੀ ਵਿਚ ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਵਿਸ਼ੇਸ ਤੌਰ ‘ਤੇ ਸ਼ਾਮਿਲ ਹੋਏ।
ਪੋਜੇਵਾਲ ਸਰਾਂ, 4 ਸਤੰਬਰ (ਨਵਾਂਗਰਾਈਂ)-ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਕੁਮਾਰ ਮੰਗੂਪੁਰ ਵਲੋਂ ਪਿੰਡ ਚਾਂਦਪੁਰ ਰੁੜਕੀ ਕਲਾਂ ਵਿਖੇ ਵਰਕਰ ਮਿਲਣੀ ਕੀਤੀ ਗਈ। ਵਰਕਰ ਮਿਲਣੀ ਵਿਚ ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਵਿਸ਼ੇਸ ਤੌਰ ‘ਤੇ ਸ਼ਾਮਿਲ ਹੋਏ। ਵਰਕਰ ਮਿਲਣੀ ਦੌਰਾਨ ਚੌਧਰੀ ਅਜੇ ਕੁਮਾਰ ਮੰਗੂਪੁਰ ਤੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਆਪਣੇ ਸੰਬੋਧਨ ਵਿਚ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਕਾਗਰਸ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਲੋਕਾਂ ਲਈ ਹਮੇਸ਼ਾ ਅੱਗੇ ਹੋ ਕੇ ਖੜ੍ਹਦੀ ਹੈ। ਇਸ ਮੌਕੇ ਅੱਜ ਕਾਫੀ ਪਰਿਵਾਰ ਕਾਂਗਰਸ ਪਰਿਵਾਰ ਵਿਚ ਵਾਧਾ ਕਰਦੇ ਹੋਏ ਕਾਂਗਰਸ ਵਿਚ ਸ਼ਾਮਿਲ ਹੋਏ। ਇਸ ਮੌਕੇ ਕਿਰਨਦੀਪ ਕੌਰ ਚੇਅਰਮੈਨ ਬਲਾਕ ਸੰਮਤੀ ਸੜੋਆ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਚੌਧਰੀ ਸ਼ਾਮ ਸਰਪੰਚ ਛੂਛੇਵਾਲ, ਪ੍ਰੇਮ ਚੌਧਰੀ ਚੇਅਰਮੈਨ ਜਵਾਹਰ ਮੰਚ, ਜਤਿੰਦਰ ਦਿਆਲ ਪ੍ਰਧਾਨ ਕਿਸਾਨ ਸੈੱਲ, ਜਿੰਦਰ ਕੁਮਾਰ ਪ੍ਰਧਾਨ ਐਸ. ਸੀ. ਸੈੱਲ, ਉਂਕਾਰ ਚੌਧਰੀ ਸੀਨੀਅਰ ਆਗੂ, ਸੰਜੀਵ ਚੌਧਰੀ ਯੂਥ ਆਗੂ, ਹੇਮੰਤ ਚੌਧਰੀ ਮੰਡਲ ਪ੍ਰਧਾਨ, ਸ਼ਾਮ ਚੌਧਰੀ ਮੰਡਲ ਪ੍ਰਧਾਨ, ਚਰਨਜੀਤ ਜ਼ੋਨ ਇੰਚਾਰਜ, ਕਾਕੂ ਚੌਧਰੀ ਜ਼ੋਨ ਇੰਚਾਰਜ, ਪਰਵੀਨ ਕੁਮਾਰ ਭਾਟੀਆ ਨਵਾਂਗਰਾਂ ਯੂਥ ਪ੍ਰਧਾਨ ਬਲਾਚੌਰ, ਪੰਕਜ ਚੌਧਰੀ ਮੀਤ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ, ਬਲਬੀਰ ਬੀਰੀ ਭੋਲੇਵਾਲ ਯੂਥ ਆਗੂ, ਪ੍ਰਦੀਪ ਕੁਮਾਰ ਸਰਪੰਚ ਮਾਹੀਪੁਰ, ਮੋਹਿੰਦਰ ਚੌਧਰੀ ਸੀਨੀਅਰ ਮੀਤ ਪ੍ਰਧਾਨ, ਰਮੇਸ਼ ਕੁਮਾਰ ਸਰਪੰਚ, ਹਰਮੇਸ਼ ਕੁਮਾਰ ਸਾਬਕਾ ਸਰਪੰਚ ਉਧਨਵਾਲ, ਧਰਮਚੰਦ ਬਿੱਟੂ, ਧਰਮਪਾਲ ਸੀਨੀਅਰ ਆਗੂ, ਹਰਮੰਦਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ, ਸ਼ਮਸ਼ੇਰ ਸਿੰਘ, ਇੰਦਰਜੀਤ ਪਾਲ, ਗਿਰਧਾਰੀ ਲਾਲ, ਰਾਮਦਾਸ, ਈਸ਼ਵਰ ਚੌਧਰੀ, ਜੀਂਦੀ ਚੌਧਰੀ, ਰਮੇਸ਼ ਲਾਲ, ਸਰਵਣ ਪੰਜਾਬ ਪੁਲਿਸ, ਸੁਰਿੰਦਰ, ਰਾਜ ਪਾਲ ਇੰਸਪੈਕਟਰ, ਚਰਨਜੀਤ ਪਟਵਾਰੀ, ਰਾਮਪਾਲ ਪਟਵਾਰੀ, ਕਾਕਾ ਪ੍ਰਧਾਨ, ਬਿੰਦਰ ਸਾਬਕਾ ਸਰਪੰਚ, ਜੀਤ ਸਾਬਕਾ ਸਰਪੰਚ, ਹਰਪ੍ਰੀਤ ਆਦਿ ਹਾਜ਼ਰ ਸਨ।