08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਠਠਿਆਲਾ ਢਾਹਾਂ ਵਿਖੇ ਹੋਈ ਚੋਰੀ ਸੰਬੰਧੀ ਦਰਖਾਸਤ ਦੇਣ ਦੇ ਬਾਵਜੂਦ ਪੁਲਿਸ ਨੇ ਮੌਕਾ ਵੇਖਣਾ ਮੁਨਾਸਿਬ ਨਹੀਂ ਸਮਝਿਆ

ਬਲਾਚੌਰ, 7 ਸਤੰਬਰ (ਨਰੇਸ਼ ਧੌਲ)-ਨਜ਼ਦੀਕੀ ਪਿੰਡ ਠਠਿਆਲਾ ਢਾਹਾਂ ਵਿਖੇ ਵਿਦੇਸ਼ ਰਹਿ ਰਹੇ ਤਾਰਾ ਸਿੰਘ ਦੇ ਘਰ ਵਿਚ ਬੀਤੇ ਦਿਨੀਂ ਹੋਈ ਚੋਰੀ ਦੇ ਸੰਬੰਧ ਵਿਚ ਸਦਰ ਥਾਣਾ ਬਲਾਚੌਰ ਨੂੰ ਦਰਖਾਸਤ ਦੇਣ ਦੇ ਦੋ ਦਿਨ ਬਾਅਦ ਵੀ ਪੁਲਿਸ ਨੇ ਮੌਕਾ ਵੇਖਣਾ ਵੀ ਮੁਨਾਸਬ ਨਹੀਂ ਸਮਝਿਆ। ਜਦਕਿ ਦਰਖਾਸਤ ਦੇਣ ਸਮੇਂ ਪੁਲਿਸ ਵਲੋਂ ਦਰਖਾਸਤ ਕਰਤਾ ਨੂੰ ਛੇਤੀ ਹੀ ਮੌਕਾ ਵੇਖ ਕੇ ਕਾਰਵਾਈ ਕਰਨ ਦਾ ਭਰੋਸਾ ਦਵਾਇਆ ਗਿਆ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਬਲਾਚੌਰ, 7 ਸਤੰਬਰ (ਨਰੇਸ਼ ਧੌਲ)-ਨਜ਼ਦੀਕੀ ਪਿੰਡ ਠਠਿਆਲਾ ਢਾਹਾਂ ਵਿਖੇ ਵਿਦੇਸ਼ ਰਹਿ ਰਹੇ ਤਾਰਾ ਸਿੰਘ ਦੇ ਘਰ ਵਿਚ ਬੀਤੇ ਦਿਨੀਂ ਹੋਈ ਚੋਰੀ ਦੇ ਸੰਬੰਧ ਵਿਚ ਸਦਰ ਥਾਣਾ ਬਲਾਚੌਰ ਨੂੰ ਦਰਖਾਸਤ ਦੇਣ ਦੇ ਦੋ ਦਿਨ ਬਾਅਦ ਵੀ ਪੁਲਿਸ ਨੇ ਮੌਕਾ ਵੇਖਣਾ ਵੀ ਮੁਨਾਸਬ ਨਹੀਂ ਸਮਝਿਆ। ਜਦਕਿ ਦਰਖਾਸਤ ਦੇਣ ਸਮੇਂ ਪੁਲਿਸ ਵਲੋਂ ਦਰਖਾਸਤ ਕਰਤਾ ਨੂੰ ਛੇਤੀ ਹੀ ਮੌਕਾ ਵੇਖ ਕੇ ਕਾਰਵਾਈ ਕਰਨ ਦਾ ਭਰੋਸਾ ਦਵਾਇਆ ਗਿਆ ਸੀ। ਹੋਈ ਚੋਰੀ ਦੇ ਸੰਬੰਧ ਵਿਚ ਤਾਰਾ ਸਿੰਘ ਦੇ ਵੱਡੇ ਭਰਾ ਬਲਦੇਵ ਸਿੰਘ ਤੇ ਤਾਰਾ ਸਿੰਘ ਦੇ ਸਪੁੱਤਰ ਰਣਜੀਤ ਸਿੰਘ ਵਲੋਂ ਬਲਾਚੌਰ ਪੁਲਿਸ ਨੂੰ ਦਰਖਾਸਤ ਰਾਹੀਂ ਸੂਚਿਤ ਕਰ ਦਿੱਤਾ ਗਿਆ ਸੀ ਪਰ ਪੁਲਿਸ ਵਲੋਂ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਦੀ ਗਈ। ਉਨ੍ਹਾਂ ਦੇ ਦੱਸਣ ਅਨੁਸਾਰ ਚੋਰ ਚਾਰਦੀਵਾਰੀ ਟੱਪ ਕੇ ਕੁੰਡਿਆਂ ਦੀਆਂ ਹੁੱਕਾਂ ਤੋੜ ਕੇ ਘਰ ਅੰਦਰ ਦਾਖਲ ਹੋਏ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਵੇਲੇ ਉਸ ਘਰ ਵਿਚ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਹਿ ਰਹੇ ਹਨ ਤੇ ਉਨ੍ਹਾਂ ਦਾ ਹੀ ਕੁੱਝ ਘਰੇਲੂ ਸਾਮਾਨ ਤੇ ਨਕਦੀ ਚੋਰੀ ਹੋਈ ਹੈ, ਜਦਕਿ ਉਨ੍ਹਾਂ ਦੇ ਬਾਕੀ ਸਾਮਾਨ ਦੀ ਕਾਫੀ ਫਰੋਲਾ ਫਰਾਲੀ ਕਰਕੇ ਇੱਧਰ ਉੱਧਰ ਖਿਲਾਰਿਆ ਹੋਇਆ ਹੈ। ਦਰਖਾਸਤਕਰਤਾ ਨੇ ਕਿਹਾ ਕਿ ਜੇਕਰ ਪੁਲਿਸ ਨੇ ਚੋਰਾਂ ਖ਼ਿਲਾਫ਼ ਕਾਰਵਾਈ ਹੀ ਨਹੀਂ ਕਰਨੀ ਤਾਂ ਫਿਰ ਚੋਰਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋਣਗੇ ਤੇ ਇਲਾਕੇ ਵਿਚ ਚੋਰੀਆਂ ਦੀ ਹੋਰ ਵੀ ਭਰਮਾਰ ਹੋਵੇਗੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਮੌਕਾ ਵੇਖ ਕੇ ਚੋਰਾਂ ਦੀ ਭਾਲ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਰੈਲਮਾਜਰਾ ਨਿਵਾਸੀ ਦੀਪਕ ਕੁਮਾਰ ਦੀ ਭੇਦ ਭਰੀ ਹਾਲਤ ’ਚ ਮੌਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਚੱਕਦਾਨਾ ਵਿਖੇ ਮੀਟਿੰਗ
Ad Position 24