08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਬਲਾਚੌਰ ਸਿਟੀ ਪੁਲਿਸ ਵਲੋਂ ਸਾਢੇ ਤਿੰਨ ਕਿੱਲੋਗ੍ਰਾਮ ਅਫੀਮ ਤਹਿਤ ਦੋ ਗ੍ਰਿਫ਼ਤਾਰ

ਬਲਾਚੌਰ, 7 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਜਾਰੀ ਮੁਹਿੰਮ ਤਹਿਤ ਬਲਾਚੌਰ ਸਿਟੀ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਸਾਢੇ ਤਿੰਨ ਕਿਲੋਗ੍ਰਾਮ ਅਫੀਮ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇੰਸਪੈਕਟਰ ਰਾਜਪਰਵਿੰਦਰ ਕੌਰ ਮੁੱਖ ਥਾਣਾ ਅਫਸਰ ਬਲਾਚੌਰ ਸਿਟੀ ਅਨੁਸਾਰ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਬਲਾਚੌਰ, 7 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਜਾਰੀ ਮੁਹਿੰਮ ਤਹਿਤ ਬਲਾਚੌਰ ਸਿਟੀ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਸਾਢੇ ਤਿੰਨ ਕਿਲੋਗ੍ਰਾਮ ਅਫੀਮ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇੰਸਪੈਕਟਰ ਰਾਜਪਰਵਿੰਦਰ ਕੌਰ ਮੁੱਖ ਥਾਣਾ ਅਫਸਰ ਬਲਾਚੌਰ ਸਿਟੀ ਅਨੁਸਾਰ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਡੀ. ਐਸ. ਪੀ. ਬਲਾਚੌਰ ਹੇਮੰਤ ਮਲਹੋਤਰਾ ਦੀ ਅਗਵਾਈ ਤਹਿਤ ਯੁੱਧ ਨਸ਼ਿਆਂ ਵਿਰੁੱਧ ਜਾਰੀ ਮੁਹਿੰਮ ਤਹਿਤ ਜਦੋਂ ਏ. ਐਸ. ਆਈ. ਭੂਸ਼ਣ ਲਾਲ ਸਮੇਤ ਪੁਲਿਸ ਪਾਰਟੀ ਏ. ਐਸ. ਆਈ. ਨਰੇਸ਼ ਕੁਮਾਰ ਤੇ ਹੋਰ ਦੌਰਾਨੇ ਗਸ਼ਤ ਗੁਰਦੁਆਰਾ ਠੇਰੀ ਸਾਹਿਬ ਨੇੜੇ ਇਕ ਬੈਲੀਨੋ ਕਾਰ ਦੀ ਤਲਾਸ਼ੀ ਲਈ ਤਾਂ ਦੋ ਨੌਜਵਾਨਾਂ ਕੋਲੋ ਸਾਢੇ ਤਿੰਨ ਕਿਲੋ ਅਫੀਮ ਬਰਾਮਦ ਕੀਤੀ ਗਈ, ਜਿਹੜੀ ਮੱਧ ਪ੍ਰਦੇਸ਼ ਤੋਂ ਲੈ ਕੇ ਆ ਰਹੇ ਸਨ। ਥਾਣਾ ਮੁਖੀ ਰਾਜਪਰਵਿੰਦਰ ਕੌਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਆਕਤੀਆਂ ਦੀ ਪਹਿਚਾਣ ਭੂਪਿੰਦਰ ਸਿੰਘ ਗੋਲਡੀ ਨਿਵਾਸੀ ਵਾਰਡ ਨੰਬਰ 11 ਬਲਾਚੌਰ ਤੇ ਮੱਧ ਪ੍ਰਦੇਸ਼ ਦੇ ਨਿਵਾਸੀ ਲਸ਼ਿੰਦਰ ਪੁੱਤਰ ਗੋਪਾਲ ਵਜੋਂ ਕੀਤੀ ਗਈ ਹੈ, ਜਿਨ੍ਹਾਂ ਖ਼ਿਲਾਫ਼ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਵਿਖੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਿਤਰਾਜ ਜੰਡੀ ਦੀ ਅਗਵਾਈ ਹੇਠ ਜ਼ਿਲ੍ਹਾ ਕਾਰਜਕਾਰਨੀ ਮੀਟਿੰਗ ਅਗਲੀ ਖ਼ਬਰ ਰੇਹੜੀ ਵਰਕਰ ਯੂਨੀਅਨ 26 ਦੀ ਮੋਗਾ ਰੈਲੀ ’ਚ ਕਰੇਗੀ ਭਰਵੀਂ ਸ਼ਮੂਲੀਅਤ
Ad Position 24