07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਕਰੀਮਪੁਰ ਧਿਆਨੀ ’ਚ ਛਿੰਝ ਮੇਲਾ ਕਰਵਾਇਆ

ਸੜੋਆ, 7 ਸਤੰਬਰ (ਹਰਮੇਲ ਸਹੂੰਗੜਾ)-ਗੁੱਗਾ ਜਾਹਰ ਪੀਰ ਕਮੇਟੀ ਤੇ ਸਮੂਹ ਗ੍ਰਾਮ ਪੰਚਾਇਤ ਕਰੀਮਪੁਰ ਧਿਆਨੀ ਤੇ ਸਮੂਹ ਐਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਸੜੋਆ, 7 ਸਤੰਬਰ (ਹਰਮੇਲ ਸਹੂੰਗੜਾ)-ਗੁੱਗਾ ਜਾਹਰ ਪੀਰ ਕਮੇਟੀ ਤੇ ਸਮੂਹ ਗ੍ਰਾਮ ਪੰਚਾਇਤ ਕਰੀਮਪੁਰ ਧਿਆਨੀ ਤੇ ਸਮੂਹ ਐਨ. ਆਰ. ਆਈ. ਨਗਰ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਰੀਮਪੁਰ ਧਿਆਨੀ ਵਿਖੇ ਛਿੰਝ ਮੇਲਾ ਕਰਵਾਇਆ। ਮੇਲੇ ’ਚ ਵੱਖ-ਵੱਖ 200 ਦੇ ਕਰੀਬ ਪਹਿਲਵਾਨ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਮੇਲੇ ਦੌਰਾਨ ਇਕ ਨੰਬਰ ਝੰਡੀ ਦੀ ਕੁਸ਼ਤੀ ਗਗਨ ਖਜਾਲਾ ਤੇ ਚਿਰਾਗ ਮਿਰਚੀਪੁਰ ਅਕੈਡਮੀ ਹਰਿਆਣਾ ਦੇ ਵਿਚਕਾਰ ਗਹਿਗੱਚ ਮੁਕਾਬਲਾ ਹੋਇਆ। ਅਖੀਰ ਟਾਸ ਪਾ ਕੇ ਗਗਨ ਖਜਾਲਾ ਬੁਲਟ ਮੋਟਰਸਾਈਕਲ ਲੈਣ ’ਚ ਕਾਮਯਾਬ ਹੋ ਗਿਆ ਅਤੇ ਪਿੰਡ ਦੀਆਂ ਸਮੂਹ ਸੰਗਤਾਂ ਤੇ ਸਾਰੇ ਵਿਦੇਸ਼ਾਂ ’ਚ ਬੈਠੇ ਐਨ. ਆਰ. ਆਈ. ਭਰਾ, ਸਮੂਹ ਗ੍ਰਾਮ ਪੰਚਾਇਤ ਵਲੋਂ ਗੂੰਗੇ ਪਹਿਲਵਾਨ ਦਾ ਵਿਸ਼ੇਸ਼ ਸਨਮਾਨ ਕੀਤਾ। ਇਕ ਨੰਬਰ ਝੰਡੀ ਦੀ ਕੁਸ਼ਤੀ ਦੀ ਸੇਵਾ ਬਲਜਿੰਦਰ ਸਿੰਘ ਕੈਨੇਡਾ ਪੁੱਤਰ ਦਿਲਵਾਰਾ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਹਿਆਤਪੁਰ ਜੱਟਾਂ ਵਲੋਂ ਕੀਤੀ ਗਈ ਤੇ ਪਿੰਡ ਕਰੀਮਪੁਰ ਦੇ ਹਰੀਸ਼ ਕੁਮਾਰ ਰੀਸਾਂ ਅਮਰੀਕਾ ਤੇ ਇੰਦਰਜੀਤ ਪੰਮਾ ਵਾਸੀ ਕਰੀਮਪੁਰ ਧਿਆਨੀ ਵਲੋਂ ਗੂੰਗੇ ਪਹਿਲਵਾਨ ਦੀ ਸਪੈਸ਼ਲ ਕੁਸ਼ਤੀ 52 ਹਜ਼ਾਰ ਰੁਪਏ ਦੀ ਕਰਵਾਈ ਗਈ, ਜਿਸ ਵਿਚ ਗੂੰਗੇ ਨੇ ਸੰਦੇਸ਼ ਮਹਾਰਾਸ਼ਟਰ ਨੂੰ ਹਰਾ ਕੇ ਇਹ ਕੁਸ਼ਤੀ ਜਿੱਤੀ ਤੇ ਵਾਹ-ਵਾਹ ਖੱਟੀ। ਇਸ ਮੌਕੇ ਸਰਪੰਚ ਬਲਜੀਤ ਕੌਰ ਵਲੋਂ ਸਾਰੇ ਹੀ ਨਗਰ ਨਿਵਾਸੀ ਵਿਦੇਸ਼ਾਂ ’ਚ ਬੈਠੀ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਦੀ ਸੇਵਾ ਵਾਸਤੇ ਚਾਟ ਫਰੂਟ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਪਿੰਡ ਦੀਆਂ ਮਹਾਨ ਸ਼ਖਸ਼ੀਅਤਾਂ ਨੰਬਰਦਾਰ ਸਰਪੰਚ ਸਾਰੇ ਪਹੁੰਚੇ ਹੋਏ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਡੋਲੂ ਵਾਲੇ ਦੇ ਦਰਬਾਰ ਪੰਡੋਰੀ ਬੀਤ ਵਿਖੇ ਗੁੱਗਾ ਨੌਮੀ ਦਾ ਭੰਡਾਰਾ ਕਰਵਾਇਆ ਅਗਲੀ ਖ਼ਬਰ ਪਿੰਡ ਮੋਹਰ ਵਿਖੇ ਲੋੜਵੰਦਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਸਕੀਮ ਦਾ ਦਿੱਤਾ ਜਾਵੇ ਲਾਭ-ਸਰਪੰਚ ਪਰਮਜੀਤ ਸਿੰਘ
Ad Position 24