ਸ਼ਨੀ ਦੇਵ ਮੰਦਰ ਝਿੰਗੜਾਂ ਵਿਖੇ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ
ਔੜ/ਝਿੰਗੜਾਂ, 7 ਸਤੰਬਰ (ਕੁਲਦੀਪ ਸਿੰਘ ਝਿੰਗੜ)-ਸ਼ਨੀ ਦੇਵ ਮੰਦਰ ਝਿੰਗੜਾਂ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਪੰਡਤ ਕਾਸੀ ਰਾਮ ਬੰਗਿਆਂ ਵਾਲਿਆਂ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਰੀ ਉਤਸ਼ਾਹ ਨਾਲ ਮਨਾਇਆ। ਸਵੇਰ ਵੇਲੇ ਹਵਨ ਪੂਜਾ ਕੀਤੀ ਤੇ ਰਾਤ ਨੂੰ ਪੰਡਾਲ ਸਜਾਏ ਗਏ, ਜਿਸ ਵਿਚ ਗਾਇਕ ਅਰੁਨ ਰਸੀਲਾ ਫਗਵਾੜਾ ਵਾਲਿਆਂ ਵਲੋਂ ਸ੍ਰੀ ਕ੍ਰਿਸ਼ਨ ਭਗਵਾਨ ਦੀ ਉਪਮਾ ਦਾ ਗੁਣਗਾਨ ਕੀਤਾ।
ਔੜ/ਝਿੰਗੜਾਂ, 7 ਸਤੰਬਰ (ਕੁਲਦੀਪ ਸਿੰਘ ਝਿੰਗੜ)-ਸ਼ਨੀ ਦੇਵ ਮੰਦਰ ਝਿੰਗੜਾਂ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਪੰਡਤ ਕਾਸੀ ਰਾਮ ਬੰਗਿਆਂ ਵਾਲਿਆਂ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਰੀ ਉਤਸ਼ਾਹ ਨਾਲ ਮਨਾਇਆ। ਸਵੇਰ ਵੇਲੇ ਹਵਨ ਪੂਜਾ ਕੀਤੀ ਤੇ ਰਾਤ ਨੂੰ ਪੰਡਾਲ ਸਜਾਏ ਗਏ, ਜਿਸ ਵਿਚ ਗਾਇਕ ਅਰੁਨ ਰਸੀਲਾ ਫਗਵਾੜਾ ਵਾਲਿਆਂ ਵਲੋਂ ਸ੍ਰੀ ਕ੍ਰਿਸ਼ਨ ਭਗਵਾਨ ਦੀ ਉਪਮਾ ਦਾ ਗੁਣਗਾਨ ਕੀਤਾ। ਉਪਰੰਤ ਪੰਡਤ ਛੱਜੂ ਰਾਮ ਵਲੋਂ ਸਭ ਜੀਵਾਂ ਦੇ ਭਲੇ ਵਾਸਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਦਿਆਂ ਉਨ੍ਹਾਂ ਸਮਾਗਮ ਵਿਚ ਪੁੱਜੀਆਂ ਸਮੂਹ ਸੰਗਤਾਂ ਨੂੰ ਜਨਮ ਅਸ਼ਟਮੀ ਦੀ ਮੁਬਾਰਕਬਾਦ ਦਿੱਤੀ। ਅੰਤ ਵਿਚ ਪੰਡਤ ਵੀ. ਕੇ. ਜੌਹਲ ਵਲੋਂ ਗਾਇਕ ਤੇ ਸਹਿਯੋਗੀ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਡਤ ਕਾਸੀ ਰਾਮ, ਪੰਡਤ ਪ੍ਰਦੀਪ ਫਗਵਾੜਾ, ਸਰੋਜ ਰਾਣੀ, ਰਾਜਨ ਸ਼ਰਮਾ, ਸਕੱਤਰ ਜਸਵਿੰਦਰ ਸਿੰਘ ਢੰਡਾ, ਰੁਦਰਾ ਸ਼ਰਮਾ, ਅਮਿਤ ਸ਼ਰਮਾ, ਅਰਮਾਨ ਸ਼ਰਮਾ, ਡਾ. ਪ੍ਰਸ਼ੋਤਮ ਲਾਲ ਗੁਣਾਚੌਰ, ਸੰਤੋਖ ਸਿੰਘ ਝਿੰਗੜਾਂ, ਕੁਲਦੀਪ ਸਿੰਘ ਰੱਲ੍ਹ, ਲੈਫਟੀਨੈਂਟ ਅਸ਼ੋਕ ਕੁਮਾਰ, ਕ੍ਰਿਸ਼ਨ ਕੁਮਾਰ ਹਲਵਾਈ, ਹਰਦੀਪ ਸਿੰਘ, ਪਰਮਜੀਤ ਕੌਰ, ਅਮਨਦੀਪ ਕੌਰ, ਜਸ਼ਮਨਦੀਪ ਸਿੰਘ, ਮਹਿਕਦੀਪ ਕੌਰ, ਚਰਨਜੀਤ ਕੌਰ, ਰਾਜਵੰਤ ਕੌਰ, ਤੀਰਥ ਕੌਰ, ਜਗਿਆਸਾ, ਨਵ, ਗਰੀਮਾ ਸ਼ਰਮਾ, ਦੀਪਕਾ ਸ਼ਰਮਾ, ਪ੍ਰੀਤਕਾ ਆਦਿ ਹਾਜ਼ਰ ਸਨ।