08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਠੇਕੇਦਾਰ ਬਲਵੰਤ ਸਿੰਘ ਸਿਆਣਾ ਅਚਾਨਕ ਹੋਏ ਲਾਪਤਾ

ਬਲਾਚੌਰ, 8 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਠੇਕੇਦਾਰ ਬਲਵੰਤ ਸਿੰਘ ਸਿਆਣਾ-ਬਲਾਚੌਰ ਪੁੱਤਰ ਚੌਧਰੀ ਓਮ ਪ੍ਰਕਾਸ਼ ਮੁੱਖੂਪੁਰ ਦੇ ਅਚਾਨਕ ਲਾਪਤਾ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਠੇਕੇਦਾਰ ਬਲਵੰਤ ਸਿੰਘ ਸਿਆਣਾ ਸਵੇਰ ਵੇਲੇ ਆਪਣੀ ਸਕੂਟਰੀ ਨੰਬਰ ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਬਲਾਚੌਰ, 8 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਠੇਕੇਦਾਰ ਬਲਵੰਤ ਸਿੰਘ ਸਿਆਣਾ-ਬਲਾਚੌਰ ਪੁੱਤਰ ਚੌਧਰੀ ਓਮ ਪ੍ਰਕਾਸ਼ ਮੁੱਖੂਪੁਰ ਦੇ ਅਚਾਨਕ ਲਾਪਤਾ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਠੇਕੇਦਾਰ ਬਲਵੰਤ ਸਿੰਘ ਸਿਆਣਾ ਸਵੇਰ ਵੇਲੇ ਆਪਣੀ ਸਕੂਟਰੀ ਨੰਬਰ ਪੀ.ਬੀ 32 ਯੂ 3226 ‘ਤੇ ਸਵਾਰ ਹੋ ਕੇ ਘਰੋਂ ਕਿਸੇ ਕੰਮ ਗਏ ਸਨ ਕਿ ਅਚਾਨਕ ਲਾਪਤਾ ਹੋ ਗਏ ਤੇ ਵਾਪਸ ਘਰ ਨਹੀਂ ਪਰਤੇ। ਛਾਣ-ਬੀਣ ਕਰਨ ‘ਤੇ ਉਨ੍ਹਾਂ ਦੀ ਸਕੂਟਰੀ ਸੁੱਧਾ ਮਾਜਰਾ ਨਹਿਰ ਦੇ ਨਜ਼ਦੀਕ ਤੋਂ ਬਰਾਮਦ ਕੀਤੀ ਗਈ। ਉਨ੍ਹਾਂ ਦੇ ਲਾਪਤਾ ਹੋਣ ਸੰਬੰਧੀ ਵੱਖ ਵੱਖ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਨਹਿਰ ਦੇ ਨਜ਼ਦੀਕ ਤੋਂ ਸਕੂਟਰੀ ਮਿਲਣ ਕਾਰਨ ਉਹ ਕਿਸੇ ਹਾਦਸੇ ਦਾ ਸ਼ਿਕਾਰ ਵੀ ਜਾਪ ਰਹੇ ਹਨ ਜਾਂ ਕੋਈ ਹੋਰ ਕਾਰਨ ਵੀ ਸਾਹਮਣੇ ਆ ਸਕਦਾ ਹੈ। ਪਰ ਹਾਲੇ ਤੱਕ ਉਨ੍ਹਾਂ ਦੇ ਲਾਪਤਾ ਹੋਣ ਦੀ ਸੱਚਾਈ ਸੰਬੰਧੀ ਕੁੱਝ ਵੀ ਸਾਹਮਣੇ ਨਹੀਂ ਆ ਸਕਿਆ। ਪੁਲਿਸ, ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਵਲੋਂ ਉਨ੍ਹਾਂ ਦੀ ਵੱਡੇ ਪੱਧਰ ’ਤੇ ਭਾਲ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਦੋ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਅਗਲੀ ਖ਼ਬਰ ਗੱਡੀ ਦੀ ਕੀਤੀ ਭੰਨਤੋੜ ਨੂੰ ਲੈ ਕੇ ਚੱਕ ਫੁੱਲੂ ਮੁੱਖ ਸੜਕ ’ਤੇ ਪਿੰਡ ਵਾਸੀਆਂ ਕੀਤਾ ਚੱਕਾ ਜਾਮ
Ad Position 24