ਛੋਟੀ ਉਮਰ ’ਚ ਵੱਡੀਆਂ ਮੱਲਾਂ ਮਾਰ ਕੇ ਰਵੀ ਇੰਦਰ ਸਿੰਘ ਬਾਗੋਵਾਲ ਨੇ ਬਣਾਈ ਵੱਖਰੀ ਪਛਾਣ
ਕਾਠਗੜ੍ਹ, 10 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਗੁੱਗਾ ਜਾਹਰ ਵੀਰ ਦੀ ਅਪਾਰ ਕਿਰਪਾ ਸਦਕਾ ਪਿੰਡ ਬਾਗੋਵਾਲ ਵਿਖੇ ਛਿੰਝ ਮੇਲਾ ਕਰਵਾਇਆ ਗਿਆ। ਮੇਲੇ ਦੀ ਸਫਲਤਾ ਲਈ ਪਿੰਡ ਦੇ ਸਤਿਕਾਰਯੋਗ ਬਜ਼ੁਰਗਾਂ, ਨੌਜਵਾਨਾਂ ਤੇ ਬੱਚਿਆਂ ਵਲੋਂ ਮਿਲੇ ਪਿਆਰ, ਸਹਿਯੋਗ ਅਤੇ ਆਪਣਾਪਣ ਲਈ ਰਵੀ ਇੰਦਰ ਸਿੰਘ ਬਾਗੋਵਾਲ ਨੇ ਸਮੂਹ ਪਿੰਡ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਕਾਠਗੜ੍ਹ, 10 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਗੁੱਗਾ ਜਾਹਰ ਵੀਰ ਦੀ ਅਪਾਰ ਕਿਰਪਾ ਸਦਕਾ ਪਿੰਡ ਬਾਗੋਵਾਲ ਵਿਖੇ ਛਿੰਝ ਮੇਲਾ ਕਰਵਾਇਆ ਗਿਆ। ਮੇਲੇ ਦੀ ਸਫਲਤਾ ਲਈ ਪਿੰਡ ਦੇ ਸਤਿਕਾਰਯੋਗ ਬਜ਼ੁਰਗਾਂ, ਨੌਜਵਾਨਾਂ ਤੇ ਬੱਚਿਆਂ ਵਲੋਂ ਮਿਲੇ ਪਿਆਰ, ਸਹਿਯੋਗ ਅਤੇ ਆਪਣਾਪਣ ਲਈ ਰਵੀ ਇੰਦਰ ਸਿੰਘ ਬਾਗੋਵਾਲ ਨੇ ਸਮੂਹ ਪਿੰਡ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਰਵੀ ਇੰਦਰ ਸਿੰਘ ਬਾਗੋਵਾਲ ਨੇ ਕਿਹਾ ਕਿ ਬਜ਼ੁਰਗਾਂ ਦਾ ਅਸ਼ੀਰਵਾਦ, ਨੌਜਵਾਨਾਂ ਦਾ ਸਾਥ ਤੇ ਬੱਚਿਆਂ ਦਾ ਪਿਆਰ ਉਨ੍ਹਾਂ ਲਈ ਹਮੇਸ਼ਾ ਹੌਂਸਲੇ ਤੇ ਪ੍ਰੇਰਣਾ ਦਾ ਸਰੋਤ ਰਿਹਾ ਹੈ। ਰਵੀ ਇੰਦਰ ਸਿੰਘ ਬਾਗੋਵਾਲ ਨੇ ਛੋਟੀ ਉਮਰ ਵਿਚ ਹੀ ਆਪਣੀ ਮਿਹਨਤ, ਮਿਲਾਪੜੇ ਸੁਭਾਅ ਤੇ ਨਿਮਰਤਾ ਭਰੇ ਵਿਹਾਰ ਸਦਕਾ ਪਿੰਡ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਅਤੇ ਛੋਟੇ ਬੱਚਿਆਂ ਤੱਕ ਹਰ ਵਰਗ ਨਾਲ ਉਨ੍ਹਾਂ ਦਾ ਸਨੇਹੀ ਰਿਸ਼ਤਾ ਉਨ੍ਹਾਂ ਦੀ ਲੋਕਾਂ ਨਾਲ ਨੇੜਤਾ ਨੂੰ ਦਰਸਾਉਂਦਾ ਹੈ।