11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ

ਨਵਾਂਸ਼ਹਿਰ, 10 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਦਫ਼ਤਰ ਨਵਾਂਸ਼ਹਿਰ ਵਿਖੇ ਅਜੀਤ ਨਈਅਰ ਜੁਆਇੰਟ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਇਕ ਸ਼ੋਕ ਮਤੇ ਰਾਹੀਂ ਸ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਨਵਾਂਸ਼ਹਿਰ, 10 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਦਫ਼ਤਰ ਨਵਾਂਸ਼ਹਿਰ ਵਿਖੇ ਅਜੀਤ ਨਈਅਰ ਜੁਆਇੰਟ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਇਕ ਸ਼ੋਕ ਮਤੇ ਰਾਹੀਂ ਸ. ਰਾਵਲ ਸਿੰਘ ਸੂਬਾ ਕਮੇਟੀ ਮੈਂਬਰ ਪੰਜਾਬ ਰਾਜ ਪੈਨਸ਼ਨਰ ਮਹਾਂ ਸੰਘ ਦੇ ਨੌਜਵਾਨ ਲੜਕੇ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸੇ ਤਰ੍ਹਾਂ ਮੱਖਣ ਸਿੰਘ ਡਰਾਈਵਰ ਰਾਹੋਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮੀਟਿੰਗ ਵਿਚ ਬਹੁਤ ਸਾਥੀਆਂ ਨੇ ਦੱਸਿਆ ਕਿ ਜੋ ਛੇਵੇਂ ਪੇਅ ਕਮਿਸ਼ਨ ਦੇ ਬਕਾਇਆ ਅਪ੍ਰੈਲ 2026 ਤੋਂ ਮਿਲਣਾ ਸੀ, ਉਹ ਅਜੇ ਤੱਕ ਸਿਰਫ ਇਕ ਕਿਸ਼ਤ ਮਿਲੀ ਹੈ, ਜਦ ਕਿ ਸਤੰਬਰ ਤੱਕ ਪੰਜ ਕਿਸ਼ਤਾਂ ਪੈਂਡਿੰਗ ਹਨ, ਜਿਸ ਕਾਰਨ ਪੈਨਸ਼ਨਰਾਂ ਵਿਚ ਬਹੁਤ ਰੋਸ ਹੈ। ਇਸੇ ਤਰ੍ਹਾਂ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਜੋ ਸਲੂਕ ਕਰ ਰਹੀ ਕਰ ਰਹੀ ਹੈ ਬਹੁਤ ਮੰਦਭਾਗਾ ਹੈ। 18 ਫੀਸਦੀ ਡੀ. ਏ. ਜੋ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਹੀ ਦੇਣ ਦੇ ਹੁਕਮ ਕੀਤੇ ਹਨ, ਉਸ ਦੇ ਬਾਵਜੂਦ ਸੁਪਰੀਮ ਕੋਰਟ ਵਿਚ ਸਰਕਾਰ ਵਲੋਂ ਅਪੀਲ ਕਰਨੀ ਇਹ ਸਾਬਤ ਕਰਦਾ ਹੈ ਕਿ ਸਰਕਾਰ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਕੁਝ ਵੀ ਦੇਣ ਨੂੰ ਤਿਆਰ ਨਹੀਂ ਹੈ। 12 ਸਤੰਬਰ ਨੂੰ ਜੋ ਐਕਸ਼ਨ ਪ੍ਰੋਗਰਾਮ ਜੈ ਕਿਸ਼ਨ ਰੌੜੀ ਡਿਪਟੀ ਸਪੀਕਰ ਪੰਜਾਬ ਦੇ ਘਰ ਅੱਗੇ ਰੱਖਿਆ ਗਿਆ ਹੈ,ਉਸ ਵਿਚ ਸਾਰੇ ਸਾਥੀ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨ। ਮੀਟਿੰਗ ਵਿਚ ਸੁਰਿੰਦਰ ਸਿੰਘ ਪ੍ਰਧਾਨ, ਦਵਿੰਦਰ ਸਿੰਘ ਥਾਂਦੀ, ਹਰੀ ਸਿੰਘ, ਨਰੇਸ਼ ਕੁਮਾਰ, ਗੁਲਸ਼ਨ ਕੁਮਾਰ ਜਨਰਲ ਸਕੱਤਰ, ਅਜੀਤ ਸਿੰਘ ਬਰਨਾਲਾ ਮੀਤ ਪ੍ਰਧਾਨ, ਸ਼ਿੰਗਾਰਾ ਸਿੰਘ ਕੈਸ਼ੀਅਰ, ਜੋਗਿੰਦਰ ਸਿੰਘ ਦਫ਼ਤਰ ਸਕੱਤਰ, ਕਮਲਦੇਵ ਮੀਤ ਪ੍ਰਧਾਨ, ਚਮਨ ਲਾਲ, ਅਸ਼ਵਨੀ ਕੁਮਾਰ, ਅਵਤਾਰ ਸਿੰਘ, ਗੁਰਬਚਨ ਸਿੰਘ, ਹਰਬੰਸ ਸਿੰਘ, ਸੰਤੋਖ ਸਿੰਘ, ਮੇਜਰ ਸਿੰਘ, ਮਹਿੰਦਰ ਰਾਮ, ਪਾਖਰ ਸਿੰਘ, ਨਿਰਮਲ ਸਿੰਘ, ਕਸ਼ਮੀਰੀ ਲਾਲ, ਪੁਸ਼ਪਿੰਦਰ ਕੁਮਾਰ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਕੇਵਲ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਲੇਖ ਰਾਜ, ਸਰੂਪ ਚੰਦ, ਮੱਖਣ ਸਿੰਘ, ਊਧਮ ਸਿੰਘ, ਹਰੀਸ਼ ਚੰਦਰ, ਪਵਿਤਰ ਸਿੰਘ, ਕਾਲੂ ਰਾਮ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਸਾਥੀ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਦੋ ਜ਼ਿਲ੍ਹਿਆਂ ਨੂੰ ਜੋੜਨ ਵਾਲਾ ਪੁਲ ਬਣਿਆ ‘ਮੁਸੀਬਤ ਦਾ ਪੁਲ’ ਅਗਲੀ ਖ਼ਬਰ ਬੋਇਲ ਪਰਿਵਾਰ ਦਾ ਮੁੱਢਲਾ ਫਰਜ਼ ਲੋੜਵੰਦਾਂ ਦੀ ਮਦਦ ਕਰਨਾ - ਜਥੇ . ਜਸਕਰਨ ਸਿੰਘ ਬੋਇਲ
Ad Position 24