13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

2 ਦਿਨਾਂ ’ਚ ਜੇ ਬਿਜਲੀ ਸਪਲਾਈ ਨਿਰੰਤਰ ਨਾ ਮਿਲੀ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨ ਲਈ ਹੋਣਗੀਆਂ ਮਜ਼ਬੂਰ-ਭਾਕਿਯੂ ਦੁਆਬਾ

ਬਹਿਰਾਮ, 12 ਸਤੰਬਰ (ਨਛੱਤਰ ਸਿੰਘ ਬਹਿਰਾਮ)-ਬਿਜਲੀ ਸਪਲਾਈ ਦਾ ਐਨਾ ਮਾੜਾ ਹਾਲ ਹੈ ਕਿ ਲੋਕ ਤੜਫੇ ਪਏ ਹਨ। ਅਣ ਐਲਾਨੇ ਕੱਟਾਂ ਨੇ ਕਿਸਾਨੀ ਦਾ ਬੁਰਾ ਹਾਲ ਕਰ ਦਿੱਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਬਹਿਰਾਮ, 12 ਸਤੰਬਰ (ਨਛੱਤਰ ਸਿੰਘ ਬਹਿਰਾਮ)-ਬਿਜਲੀ ਸਪਲਾਈ ਦਾ ਐਨਾ ਮਾੜਾ ਹਾਲ ਹੈ ਕਿ ਲੋਕ ਤੜਫੇ ਪਏ ਹਨ। ਅਣ ਐਲਾਨੇ ਕੱਟਾਂ ਨੇ ਕਿਸਾਨੀ ਦਾ ਬੁਰਾ ਹਾਲ ਕਰ ਦਿੱਤਾ ਹੈ। ਇਹ ਸ਼ਬਦ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਸੰਧੂ ਨੇ ਇੱਥੇ ਲਿਖਤੀ ਪ੍ਰੈੱਸ ਨੋਟ ਦਿੰਦਿਆਂ ਆਖੇ। ਉਨ੍ਹਾਂ ਕਿਹਾ ਕਿ ਮੋਟਰਾਂ ਵਾਲੀ ਬਿਜਲੀ ਸਪਲਾਈ ਤੇ ਸ਼ਹਿਰੀ ਲਾਈਟ ਸੰਬੰਧੀ ਚੀਫ ਇੰਜੀਨੀਅਰ ਜਲੰਧਰ ਨੂੰ ਮਿਲੇ ਤੇ ਆਪਣਾ ਮੰਗ-ਪੱਤਰ ਦਿੱਤਾ, ਜਿਨ੍ਹਾਂ ਕਿਹਾ ਕਿ ਮੋਟਰਾਂ ਵਾਲੀ ਬਿਜਲੀ ਸਪਲਾਈ ਪਿਛਲੇ 10 ਦਿਨਾਂ ਤੋਂ ਸਿਰਫ 2-3 ਘੰਟੇ ਹੀ ਮਿਲਦੀ ਹੈ। ਜੋ ਝੋਨੇ ਦੀ ਫਸਲ ਲਈ ਨਾ ਕਾਫੀ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਘੱਟੋ ਘੱਟ 8 ਘੰਟੇ ਨਿਰੰਤਰ ਬਿਜਲੀ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇ 2 ਦਿਨਾਂ ਦੇ ਅੰਦਰ ਬਿਜਲੀ ਪੂਰੀ ਨਹੀਂ ਦਿੱਤੀ ਜਾਂਦੀ ਤਾਂ ਕਿਸਾਨ ਜਥੇਬੰਦੀਆਂ ਤੇ ਪਿੰਡਾਂ ਦੇ ਲੋਕ ਟੋਲ ਪਲਾਜ਼ਾ ਬਹਿਰਾਮ ਵਿਖੇ ਵੱਡੀ ਪੱਧਰ ’ਤੇ ਧਰਨਾ ਦੇਣਗੇ। ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਚੱਕ ਮੰਡੇਰ, ਸੂਬਾ ਮੀਤ ਪ੍ਰਧਾਨ ਿਪਾਲ ਸਿੰਘ ਮੂਸਾਪੁਰ, ਗੁਰਿੰਦਰ ਸਿੰਘ ਚੱਕ ਮੰਡੇਰ ਪ੍ਰਧਾਨ ਸਹਿਕਾਰੀ ਸਭਾ ਜੱਸੋਮਜਾਰਾ, ਰਵਿੰਦਰ ਸਿੰਘ ਕਲੇਰ ਫਰਾਲਾ, ਤਰਸੇਮ ਸਿੰਘ ਢਿੱਲੋਂ, ਦੀਪਾ ਲੱਖਪੁਰ, ਸੰਦੀਪ ਸਿੰਘ ਲਾਲੀ ਗਦਾਣੀ, ਅਮਨਪ੍ਰੀਤ ਅਟਵਾਲ ਅਨੋਖਰਵਾਲ, ਮਨਦੀਪ ਸਿੰਘ ਦੀਪਾ ਤਲਵੰਡੀ ਜੱਟਾਂ, ਹਰਜੀਤ ਸਿੰਘ ਸੰਧਵਾਂ, ਹਰਭਜਨ ਸਿੰਘ ਭਰੋਲੀ , ਮੁਖਤਿਆਰ ਸਿੰਘ ਜੱਸੋਮਜਾਰਾ, ਕੁਲਵੀਰ ਸਿੰਘ, ਹਰਜੀਤ ਸਿੰਘ ਸਰਹਾਲ ਰਾਣੂੰਆਂ, ਪ੍ਰੇਮ ਸਿੰਘ ਸਰਹਾਲਾ ਰਾਣੂੰਆਂ, ਇਕਬਾਲ ਸਿੰਘ ਸੰਧੂ ਬਹਿਰਾਮ, ਦਿਨੇਸ਼ ਭੰਡਾਰੀ, ਚਰਨਜੀਤ ਸਿੰਘ ਰੰਧਾਵਾ ਬਹਿਰਾਮ, ਹਰਮਿੰਦਰ ਸਿੰਘ ਸਰਕਲ ਪ੍ਰਧਾਨ, ਜਗਦੀਪ ਸਿੰਘ ਬਿੱਟੂ ਢੰਢੂਹਾ, ਬੂਟਾ ਸਿੰਘ ਪ੍ਰਧਾਨ ਢੰਢੂਹਾ, ਗੁਰਮਿੰਦਰ ਸਿੰਘ ਸਰਪੰਚ ਮੱਲ੍ਹਾ ਸੋਢੀਆਂ, ਚਰਨਜੀਤ ਸਿੰਘ ਸ਼ੇਰਗਿੱਲ, ਬਲਕਾਰ ਕਟਾਰੀਆ ਆਦਿ ਦੇ ਨਾਂਅ ਜ਼ਿਕਰਯੋਗ ਹਨ।
Ad Position 22
No active advertisement
ਪਿਛਲੀ ਖ਼ਬਰ ਸਾਹਿਬਾ ਦੇ ਛਿੰਝ ਮੇਲੇ ’ਚ ਝੰਡੀ ਦੀ ਕੁਸ਼ਤੀ ਲਾਲੀ ਫਗਵਾੜਾ ਨੇ ਜਿੱਤੀ ਅਗਲੀ ਖ਼ਬਰ ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ ਦੇ ਦਿਹਾਂਤ ’ਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਵਲੋਂ ਪਰਿਵਾਰ ਨਾਲ ਦੁੱਖ...
Ad Position 24