13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸਾਹਿਬਾ ਦੇ ਛਿੰਝ ਮੇਲੇ ’ਚ ਝੰਡੀ ਦੀ ਕੁਸ਼ਤੀ ਲਾਲੀ ਫਗਵਾੜਾ ਨੇ ਜਿੱਤੀ

ਮਜਾਰੀ/ਸਾਹਿਬਾ, 12 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਾਹਿਬਾ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਤੇ ਨਗਰ ਦੇ ਮਾਲ ਜਾਨ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਵਾਸਤੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਵਲੋਂ ਪੰਚਾਇਤ, ਸਮੂਹ ਨਗਰ ਤੇ ਐਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਮਜਾਰੀ/ਸਾਹਿਬਾ, 12 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਾਹਿਬਾ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਤੇ ਨਗਰ ਦੇ ਮਾਲ ਜਾਨ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਵਾਸਤੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਵਲੋਂ ਪੰਚਾਇਤ, ਸਮੂਹ ਨਗਰ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ਵਿਚ ਸੱਦੇ ਹੋਏ ਅਖਾੜਿਆਂ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਚੋਟੀ ਦੇ ਪਹਿਲਵਾਨਾਂ ਦੀਆਂ 60 ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ। ਪਟਕੇ ਦੀ ਕੁਸ਼ਤੀ ਲਾਲੀ ਫਗਵਾੜਾ ਨੇ ਠਾਕੁਰ ਮਾਹਾਂਰਾਸ਼ਟਰ ਨੂੰ ਹਰਾ ਕੇ ਜਿੱਤੀ। ਪ੍ਰਬੰਧਕ ਕਮੇਟੀ ਵਲੋਂ ਦੋਵਾਂ ਪਹਿਲਵਾਨਾਂ ਨੂੰ 21000 ਤੇ 20000ਰੁ. ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਸਪੈਸ਼ਲ ਕੁਸ਼ਤੀ ਵਿੱਚ ਜੇਤੂ ਪਹਿਲਵਾਨ ਕਰਨਦੀਪ ਸਾਹਿਬਾ ਦਾ ਸੁਰਜੀਤ ਸਿੰਘ ਸਰਪੰਚ ਕਾਨਪੁਰ ਖੂਹੀ, ਨਰਿੰਦਰ ਤੇ ਦੁੱਲਾ ਯੂ. ਐਸ. ਏ. ਸਾਹਦੜਾ ਤੇ ਜਸਵੀਰ ਸਿੰਘ ਭਲਾਣ ਵਲੋਂ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ। ਬਾਕੀ ਪਹਿਲਵਾਨਾਂ ਨੂੰ ਵੀ ਪ੍ਰਬੰਧਕਾਂ ਵਲੋਂ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ। ਛਿੰਝ ਮੇਲੇ ਵਿਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ, ‘ਆਪ’ ਆਗੂ ਜਸਵਿੰਦਰ ਸਿੰਘ ਸਿਆਣ, ਅਵਤਾਰ ਸਿੰਘ ਸਾਹਦੜਾ, ਢਾਡੀ ਜਸਦੀਪ ਸਿੰਘ ਨਾਗਰਾ, ਭਾਜਪਾ ਆਗੂ ਅਸ਼ੋਕ ਨਾਨੋਵਾਲ, ਜੋਗਿੰਦਰ ਸਿੰਘ ਅਟਵਾਲ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਹਾਜ਼ਰੀ ਲਗਵਾਈ। ਇਸ ਮੌਕੇ ਮਾ. ਚੰਨਣ ਰਾਮ, ਸਰਪੰਚ ਚਮਨ ਲਾਲ, ਠੇਕੇਦਾਰ ਕੇਸ਼ਵ ਰਾਏ ਪਾਂਧੀ, ਜੋਗਿੰਦਰ ਪਾਲ ਬੱਸੀ ਸਾਬਕਾ ਸੰਮਤੀ ਮੈਂਬਰ, ਠੇਕੇਦਾਰ ਮਨੋਜ ਸ਼ਰਮਾ, ਲਾਲਾ ਰਾਮ ਮੂਰਤੀ ਧੰਮ, ਆਤਮਾ ਰਾਮ ਐਸ. ਡੀ. ਓ., ਪ੍ਰਿੰ. ਪ੍ਰੇਮ ਕੁਮਾਰ, ਸੁਚਿੰਦਰ ਰਾਣਾ, ਨਵੀਨ ਕੌਸ਼ਲ, ਮੁਹਿੰਦਪਾਲ, ਸੂਭਾਸ਼ ਚੰਦਰ, ਗੁਰਚੈਨ ਸੁਨਿਆਰਾ ਯੂ. ਕੇ., ਮਾ. ਰਵਿੰਦਰ ਕੁਮਾਰ ਲਾਲੀ, ਗੁਰਸੇਵਕ ਤੇ ਅਮਰਜੀਤ ਦੋਵੇਂ ਏ. ਐਸ. ਆਈ. ਪੀ. ਪੀ., ਅਭਿਨੰਦਨ ਪਾਂਧੀ, ਗੁਰਪ੍ਰੀਤ, ਦੀਪਕ ਸ਼ਰਮਾਂ ਪੰਚ, ਗੁਰਮੁੱਖ ਸਿੰਘ ਅਟਾਲ ਮਜਾਰਾ, ਹਰਮੇਸ਼ ਲਾਲ, ਹੈਪੀ ਕੈਂਨ, ਤੋਤਾ, ਰਾਣਾ ਬਲਜੀਤ ਸਿੰਘ, ਰਾਮ ਕੁਮਾਰ, ਬਾਂਕਾ ਕੈਨ, ਅਮਨ ਭਾਰਦਵਾਜ ਸੈਕਟਰੀ, ਬੀਰਾ ਰੈਲ ਮਾਜਰਾ ਤੇ ਅਵਤਾਰ ਸਿੰਘ ਰਾਏ ਦੋਵੇਂ ਕੁਮੈਂਟਰ ਤੇ ਇਲਾਕੇ ਭਰ ਤੋਂ ਦਰਸ਼ਕ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਜਾ ਸਾਹਿਬ ਦੀ ਬਰਸੀ ਮੌਕੇ ਉਸਮਾਨਪੁਰ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ 2 ਦਿਨਾਂ ’ਚ ਜੇ ਬਿਜਲੀ ਸਪਲਾਈ ਨਿਰੰਤਰ ਨਾ ਮਿਲੀ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨ ਲਈ ਹੋਣਗੀਆਂ ਮਜ਼ਬੂਰ-ਭਾਕਿਯੂ ਦੁਆਬਾ
Ad Position 24