ਬਾਰ ਐਸੋਸੀਏਸ਼ਨ ਚੋਣ ਫ਼ਸਵੇਂ ਮੁਕਾਬਲੇ ਵਿਚ ਗੁਰਪਾਲ ਸਿੰਘ ਕਾਹਲੋਂ ਚੌਥੀ ਵਾਰ ਪ੍ਰਧਾਨ ਚੁਣੇ
ਨਵਾਂਸ਼ਹਿਰ, 12 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੀ ਚੋਣ ਵਿਚ ਗੁਰਪਾਲ ਸਿੰਘ ਕਾਹਲੋਂ ਚੌਥੀ ਵਾਰ ਪ੍ਰਧਾਨ ਬਣੇ। ਪਲਵਿੰਦਰ ਸਿੰਘ ਢਿੱਲੋਂ ਨੂੰ 13 ਵੋਟਾਂ ਮਿਲੀਆਂ ਜਦਕਿ ਚੁਣੇ ਗਏ ਪ੍ਰਧਾਨ ਕਾਹਲੋਂ ਨੂੰ 197 ਵੋਟਾਂ ਮਿਲੀਆਂ ਅਤੇ ਪ੍ਰਧਾਨ ਚੁਣੇ ਗਏ।
ਨਵਾਂਸ਼ਹਿਰ, 12 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੀ ਚੋਣ ਵਿਚ ਗੁਰਪਾਲ ਸਿੰਘ ਕਾਹਲੋਂ ਚੌਥੀ ਵਾਰ ਪ੍ਰਧਾਨ ਬਣੇ। ਪਲਵਿੰਦਰ ਸਿੰਘ ਢਿੱਲੋਂ ਨੂੰ 13 ਵੋਟਾਂ ਮਿਲੀਆਂ ਜਦਕਿ ਚੁਣੇ ਗਏ ਪ੍ਰਧਾਨ ਕਾਹਲੋਂ ਨੂੰ 197 ਵੋਟਾਂ ਮਿਲੀਆਂ ਅਤੇ ਪ੍ਰਧਾਨ ਚੁਣੇ ਗਏ। ਸੀਨੀਅਰ ਵਾਈਸ ਪ੍ਰਧਾਨ ਕ੍ਰਿਸਨ ਭੁੱਟਾ, ਸੈਕਟਰੀ ਲਈ ਤ੍ਰਿਭੁਵਨ ਸ਼ਰਮਾ 197 ਵੋਟਾਂ ਲੈ ਕੇ ਸੈਕਟਰੀ ਚੁਣੇ ਗਏ। ਇਸ ਤੋਂ ਇਲਾਵਾ ਵਕੀਲਾਂ ਦੀ ਚੋਣ ਵਿਚ ਮੀਤ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸਪਨਾ ਜੱਗੀ, ਸੰਯੁਕਤ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਰੋਹਿਤ ਕੁਮਾਰ ਬਾਲੀ, ਖਜ਼ਾਨਚੀ ਲਈ ਐਡਵੋਕੇਟ ਇਸਰਾਨਾ ਖਾਨ, ਲਾਇਬ੍ਰੇਰੀਅਨ ਲਈ ਐਡਵੋਕੇਟ ਊਸ਼ਾ ਰਾਣੀ ਬੱਗਾ ਤੇ ਕਾਰਜਕਾਰਨੀ ਮੈਂਬਰਾਂ ਦੇ ਅਹੁਦੇ ਲਈ ਐਡਵੋਕੇਟ ਪ੍ਰਵੀਨ ਕੁਮਾਰ, ਐਡਵੋਕੇਟ ਕਲਪਨਾ ਅਤੇ ਐਡਵੋਕੇਟ ਜਸਜੀਤ ਕੌਰ ਬਿਨਾ ਮੁਕਾਬਲਾ ਚੁਣੇ ਗਏ ਹਨ। ਇਸ ਮੌਕੇ ਵਰਿੰਦਰ ਸਿੰਘ ਪਾਹਵਾ ਸਾਬਕਾ ਪ੍ਰਧਾਨ, ਐਡਵੋਕੇਟ ਵਿਕਰਮ ਸ਼ਰਮਾ, ਰਾਜਨ ਸਰੀਨ, ਸ਼ਮਸ਼ੇਰ ਸਿੰਘ ਝਿੱਕਾ ਸਾਬਕਾ ਪ੍ਰਧਾਨ, ਵਿਸ਼ਾਲ ਸ਼ਰਮਾ, ਅਨਿਲ ਕਟਾਰੀ, ਤਜਿੰਦਰ ਕਾਹਲੋਂ, ਸੁਰੇਸ ਕਟਾਰੀਆ, ਐਮ. ਪੀ. ਨਈਅਰ, ਧੀਰਜ ਸਹਿਜਪਾਲ, ਹਰਦੀਪ ਸਿੰਘ ਝਿੱਕਾ, ਕਰਨ ਸਿੰਘ ਕਾਹਲੋਂ, ਨਮਨੀਤ ਲੱਠ, ਅਮੂਲ ਸੋਨੀ, ਪਰਮਿੰਦਰ ਸਿੰਘ ਬੰਗੜ, ਅੰਸ਼ ਸ਼ਰਮਾ, ਕੁਨਾਲ ਸ਼ਰਮਾ, ਬਲਦੇਵ ਰਾਜ ਬਾਲੂ, ਰਿਸ਼ਵ ਤਨੇਜਾ ਆਦਿ ਵੱਡੀ ਗਿਣਤੀ ’ਚ ਵਕੀਲ ਅਤੇ ਮੁਨਸ਼ੀ ਹਾਜ਼ਰ ਸਨ।