14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਡਾ. ਅੰਬੇਡਕਰ ਦੀ ਨਿਡਰ ਸੋਚ ’ਤੇ ਪਹਿਰਾ ਦੇਣਾ ਸਾਡਾ ਫ਼ਰਜ਼-ਮਨਜੀਤ ਸਿੰਘ ਐਡਵੋਕੇਟ

ਕਟਾਰੀਆਂ, 12 ਸਤੰਬਰ (ਪ੍ਰੇਮੀ ਸੰਧਵਾਂ)-ਡਾ. ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਕਟਾਰੀਆਂ, 12 ਸਤੰਬਰ (ਪ੍ਰੇਮੀ ਸੰਧਵਾਂ)-ਡਾ. ਬੀ. ਆਰ ਅੰਬੇਡਕਰ ਦੀ ਵਿਚਾਰਧਾਰਾ ’ਤੇ ਸਦਾ ਹੀ ਪਹਿਰਾ ਦੇਣ ਵਾਲੇ ਸਮਾਜ ਸੇਵੀ ਮਨਜੀਤ ਸਿੰਘ ਐਡਵੋਕੇਟ ਫਰਾਲਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੱਬੇ ਕੁਚਲੇ ਤੇ ਸਦੀਆਂ ਤੋਂ ਲਤਾੜੇ ਦਲਿਤ ਕੌਮ ਦੇ ਲੋਕਾਂ ਨੂੰ ਗੁਲਾਮੀ ਦੀਆਂ ਬੰਦਿਸ਼ਾਂ ਵਿਚੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਬਰਾਬਰਤਾ ਦੇ ਹੱਕ ਦਿਵਾਉਣਾ ਬਾਬਾ ਸਾਹਿਬ ਦੀ ਨਿਡਰ ਸੋਚ ਦੀ ਦੇਣ ਹੈ ਕਿਉਂਕਿ ਧਰਮ ਦੇ ਠੇਕੇਦਾਰ ਦਲਿਤ ਸਮਾਜ ਨਾਲ ਬਹੁਤ ਹੀ ਬੁਰਾ ਵਰਤਾਓ ਕਰਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਬਾਬਾ ਸਾਹਿਬ ਤੋਂ ਦਲਿਤ ਸਮਾਜ ’ਤੇ ਹੁੰਦੇ ਜੁਲਮਾਂ ਦਾ ਦਰਦ ਨਾ ਝੱਲਿਆ ਗਿਆ ਤਾਂ ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਸੰਵਿਧਾਨ ਦੀ ਰਚਨਾ ਕਰਕੇ ਹਰ ਵਰਗ ਦੇ ਗਰੀਬ ਲੋਕਾਂ ਨੂੰ ਬਰਾਬਰਤਾ ਦੇ ਉਹ ਹੱਕ ਦਿਵਾਏ ਜੋ ਅੱਜ ਤੱਕ ਕੋਈ ਹੋਰ ਨਹੀਂ ਦਿਵਾ ਸਕਿਆ। ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀ ਨਿਡਰ ਸੋਚ ’ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਕਾਲਜ ਦਾ ਬੀ. ਐਸ. ਸੀ. ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24