ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੇ ਹੋਣਹਾਰ ਵਿਦਿਆਰਥੀ ਮਨਪ੍ਰੀਤ ਕੌਰ, ਕਨਿਕਾ, ਮਨਜੋਤ ਸਿਆਣ, ਮੋਹਿਤ ਸਿੰਘ।
ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਬੀ.ਕਾਮ ਸਮੈਸਟਰ ਚੌਥਾ ਦਾ ਨਤੀਜਾ ਰਿਹਾ ਸ਼ਾਨਦਾਰ
ਬੰਗਾ, 12 ਸਤੰਬਰ (ਧਰਮਵੀਰ ਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਬੀ. ਕਾਮ ਸਮੈਸਟਰ ਚੌਥੇ ਦੇ ਨਤੀਜਿਆਂ ਦੌਰਾਨ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦਾ ਨਤੀਜਾ ਸ਼ਾਨਦਾਰ ਰਿਹਾ।
ਬੰਗਾ, 12 ਸਤੰਬਰ (ਧਰਮਵੀਰ ਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਬੀ. ਕਾਮ ਸਮੈਸਟਰ ਚੌਥੇ ਦੇ ਨਤੀਜਿਆਂ ਦੌਰਾਨ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸੰਬੰਧੀ ਕਾਲਜ ਪ੍ਰਿੰਸੀਪਲ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਤੀਜਿਆਂ ਦੌਰਾਨ ਕਾਲਜ ਦੀ ਵਿਦਿਆਰਥਣ ਮਨਪ੍ਰੀਤ ਕੌਰ ਤੇ ਕਨਿਕਾ ਨੇ 7.36 ਐਸ. ਜੀ. ਪੀ. ਏ. ਹਾਸਿਲ ਕਰਕੇ ਕਾਲਜ ਵਿਚੋਂ ਪਹਿਲਾ, ਮਨਜੋਤ ਸਿਆਣ ਨੇ 7.09 ਐਸ. ਜੀ. ਪੀ. ਏ. ਹਾਸਿਲ ਕਰਕੇ ਕਾਲਜ ਵਿਚੋਂ ਦੂਜਾ ਤੇ ਮੋਹਿਤ ਸਿੰਘ ਨੇ 6.55 ਐਸ. ਜੀ. ਪੀ. ਏ. ਹਾਸਿਲ ਕਰਕੇ ਕਾਲਜ ਵਿਚੋਂ ਤੀਜਾ ਸਥਾਨ ਹਾਸਿਲ ਕਰਕੇ ਸੰਸਥਾ ਦਾ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਸ ਸੰਸਥਾ ਨੇ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਮੱਲਾਂ ਮਾਰ ਕੇ ਸੰਸਥਾ ਦਾ ਨਾਂਅ ਵਿਸ਼ਵ ਪੱਧਰ ’ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਐਸ. ਸੀ., ਬੀ. ਸੀ., ਘੱਟ ਗਿਣਤੀ ਤੋਂ ਇਲਾਵਾ ਅੰਮ੍ਰਿਤਧਾਰੀ ਵਿਦਿਆਰਥੀਆਂ ਤੇ ਖਿਡਾਰੀਆਂ ਲਈ ਇਹ ਸੰਸਥਾ ਵਿਸ਼ੇਸ਼ ਰਿਆਇਤਾਂ ਦੇ ਕੇ ਇਲਾਕੇ ਦੀ ਮੋਹਰੀ ਸੰਸਥਾ ਸਾਬਤ ਹੋਈ ਹੈ, ਜਿਸ ਦਾ ਫਾਇਦਾ ਇਲਾਕੇ ਦੇ ਵਿਦਿਆਰਥੀਆਂ ਨੂੰ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਵਿਭਾਗ ਦੇ ਅਧਿਆਪਕ ਸਹਿਬਾਨ ਪ੍ਰੋ. ਗੁਰਸ਼ਾਨ ਸਿੰਘ, ਪ੍ਰੋ. ਰਵਿੰਦਰ ਕੌਰ ਤੇ ਪ੍ਰੋ. ਪ੍ਰਭਦੀਪ ਕੌਰ ਨੂੰ ਜਾਂਦਾ ਹੈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਮੁਬਾਰਕਬਾਦ ਵੀ ਦਿੱਤੀ।