ਸੜੋਆ ਛਿੰਝ ਮੇਲੇ ’ਚ ਰੁਸਤਮੇ ਬਾਹੜੋਵਾਲ ਦੀ ਝੰਡੀ ਰਹੀ
ਸੜੋਆ, 12 ਸਤੰਬਰ (ਹਰਮੇਲ ਸਹੂੰਗੜਾ)-ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ ਤੇ ਐਨ. ਆਰ.
ਸੜੋਆ, 12 ਸਤੰਬਰ (ਹਰਮੇਲ ਸਹੂੰਗੜਾ)-ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸੜੋਆ ਵਿਖੇ ਭਾਰੀ ਛਿੰਝ ਮੇਲਾ ਕਰਵਾਇਆ। ਮੇਲੇ ਦੌਰਾਨ 150 ਦੇ ਕਰੀਬ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਛਿੰਝ ਮੇਲੇ ਦੌਰਾਨ ਝੰਡੀ ਦੀ ਕੁਸ਼ਤੀ ਰੁਸਤਮੇ ਬਾਹੜੋਵਾਲ ਤੇ ਸਲਮਾਨ ਲਲੀਆਂ ਦੇ ਵਿਚਕਾਰ ਬਹੁਤ ਫਸਵਾਂ ਮੁਕਾਬਲਾ ਹੋਇਆ, ਜਿਸ ਵਿਚ ਰੁਸਤਮੇ ਬਾੜੋਵਾਲ ਨੇ ਹੀਰੋ ਡੀਲੈਕਸ ਮੋਟਰਸਾਈਕਲ ’ਤੇ ਕਬਜ਼ਾ ਕੀਤਾ। ਇਸ ਮੋਟਰਸਾਈਕਲ ਦੀ ਸੇਵਾ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਇੰਗਲੈਂਡ ਵਲੋਂ ਕੀਤੀ ਗਈ। ਇਸ ਤੋਂ ਇਲਾਵਾ ਸਾਈਕਲ ਵੀ ਜਿੱਤਣ ਵਾਲੇ ਪਹਿਲਵਾਨਾਂ ਨੂੰ ਦਿੱਤੇ ਗਏ। ਛਿੰਝ ਮੇਲੇ ਦੌਰਾਨ ਮੁੱਖ ਮਹਿਮਾਨ ਕਰਨਵੀਰ ਕਟਾਰੀਆ ‘ਆਪ’ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰੀਤੀ ਰਿਵਾਜ ਸੱਭਿਆਚਾਰਕ ਛਿੰਝਾਂ ਮੇਲੇ ਆਪਸੀ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ। ਇਸ ਮੌਕੇ ਸਰਪੰਚ ਰਜੀਵ ਕੁਮਾਰ ਪੁੰਨੂ, ‘ਆਪ’ ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਠੇਕੇਦਾਰ, ਚੌਧਰੀ ਸ਼ਾਮ ਲਾਲ ਸੰਮਤੀ ਮੈਂਬਰ, ਦੀਪਾ ਕੌਸ਼ਲ, ਲੱਕੀ ਕੌਸ਼ਲ, ਸੁਰਿੰਦਰ ਪਲ ਪੰਚ, ਸਿਕੰਦਰ ਰਾਣਾ, ਵੇਦ ਪ੍ਰਕਾਸ਼, ਚਮਲ ਲਾਲ ਐਸ. ਸੀ. ਸੈੱਲ ਦੇ ਬਲਾਕ ਪ੍ਰਧਾਨ, ਜਸਬੀਰ ਸਿੰਘ, ਸੂਰਮ ਸਿੰਘ, ਪੂਰਨ ਸਿੰਘ, ਬਿੰਦੂ ਪਹਿਲਵਾਨ, ਉਂਕਾਰ ਟੈਂਟ ਵਾਲਾ, ਜਸਵੀਰ ਸਿੰਘ ਪੰਚ, ਜਸਬੀਰ ਕੁਮਾਰ ਖੇਪੜ, ਰੇਸ਼ਮ ਸਿੰਘ ਫੌਜੀ, ਨਵੀਨ ਕੁਮਾਰ ਨੀਨਾ, ਸੋਹਣ ਲਾਲ ਸਹਿਜਪਾਲ, ਹੈਰੀ ਸ਼ਰਮਾ, ਕੁਲਵਿੰਦਰ ਕਿੰਦੋ, ਰਾਜ ਕੁਮਾਰ, ਤੋਤਾ ਹਲਵਾਈ, ਮਨੋਹਰ ਟੈਂਟ ਵਾਲਾ ਤੇ ਪਾਵਰ ਸਿਕਿਉਰਿਟੀ ਮੌਕੇ ’ਤੇ ਪਹੁੰਚੀ ਹੋਈ ਸੀ।