ਬੱਸ ਅੱਡਾ ਬਹਿਰਾਮ ਵਿਖੇ ਬੱਸਾਂ ਨਾ ਰੁਕਣ ਕਾਰਨ ਲੋਕ ਪ੍ਰੇਸ਼ਾਨ
ਬਹਿਰਾਮ, 17 ਸਤੰਬਰ (ਨਛੱਤਰ ਸਿੰਘ ਬਹਿਰਾਮ)-ਪਿੰਡ ਬਹਿਰਾਮ ਨਾਲ ਕਾਫੀ ਪਿੰਡ ਲੱਗਦੇ ਹਨ। ਕਾਫੀ ਗਿਣਤੀ ਵਿਚ ਰੋਜ਼ਾਨਾਂ ਇਥੋ ਬੱਸਾਂ ਰਾਹੀਂ ਲੋਕ ਆਪਣੇ ਕੰਮਾਂ ਕਾਰਾਂ ਲਈ ਵੱਖ-ਵੱਖ ਸ਼ਹਿਰਾਂ ਨੂੰ ਜਾਂਦੇ ਪਰ ਬੱਸ ਅੱਡਾ ਬਹਿਰਾਮ ਵਿਖੇ ਸਵੇਰ ਸਮੇਂ ਸਰਕਾਰੀ ਬੱਸਾਂ ਨਹੀਂ ਰੁਕਦੀਆ, ਜਿਸ ਕਰਕੇ ਵੱਖ-ਵੱਖ ਸਕੂਲਾਂ, ਕਾਲਜਾਂ ’ਚ ਜਾਣ ਵਾਲੇ ਵਿਦਿਆਰਥੀਆਂ ਤੇ ਨੌਕਰੀ ਪੇਸ਼ੇ ’ਤੇ ਜਾਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਹਿਰਾਮ, 17 ਸਤੰਬਰ (ਨਛੱਤਰ ਸਿੰਘ ਬਹਿਰਾਮ)-ਪਿੰਡ ਬਹਿਰਾਮ ਨਾਲ ਕਾਫੀ ਪਿੰਡ ਲੱਗਦੇ ਹਨ। ਕਾਫੀ ਗਿਣਤੀ ਵਿਚ ਰੋਜ਼ਾਨਾਂ ਇਥੋ ਬੱਸਾਂ ਰਾਹੀਂ ਲੋਕ ਆਪਣੇ ਕੰਮਾਂ ਕਾਰਾਂ ਲਈ ਵੱਖ-ਵੱਖ ਸ਼ਹਿਰਾਂ ਨੂੰ ਜਾਂਦੇ ਪਰ ਬੱਸ ਅੱਡਾ ਬਹਿਰਾਮ ਵਿਖੇ ਸਵੇਰ ਸਮੇਂ ਸਰਕਾਰੀ ਬੱਸਾਂ ਨਹੀਂ ਰੁਕਦੀਆ, ਜਿਸ ਕਰਕੇ ਵੱਖ-ਵੱਖ ਸਕੂਲਾਂ, ਕਾਲਜਾਂ ’ਚ ਜਾਣ ਵਾਲੇ ਵਿਦਿਆਰਥੀਆਂ ਤੇ ਨੌਕਰੀ ਪੇਸ਼ੇ ’ਤੇ ਜਾਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਲੋਕਾਂ ਨੇ ਦੱਸਿਆ ਕਿ ਕਈ ਬੱਸਾਂ ਤਾਂ ਅੱਗੇ-ਪਿੱਛੇ ਰੋਕ ਕੇ ਖੜ੍ਹੀਆਂ ਸਵਾਰੀਆਂ ਕੋਲੋ ਡਰਾਇਵਰ ਸਿੰਗਲ ਸਰਵਿਸ ਸੜਕਾਂ ਤੋਂ ਭਜਾ ਕੇ ਲੈ ਜਾਂਦੇ ਹਨ। ਦੱਸਣਾ ਬਣਦਾ ਹੈ ਕਿ ਬਹਿਰਾਮ ਪੁਲ ਚਾਲੂ ਨਾ ਹੋਣ ਕਾਰਨ ਹਾਦਸੇ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਨਜ਼ਦੀਕੀ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਿਊਟੀ ਕਰ ਰਹੀਆਂ ਲੜਕੀਆਂ, ਦਵਾਈ ਲੈਣ ਜਾਣ ਵਾਲੇ ਮਰੀਜ਼ਾਂ ਨੂੰ ਵੀ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਪ੍ਰਸ਼ਾਸਨ, ਟਰਾਂਸਪੋਰਟ ਮਹਿਕਮੇ ਤੋਂ ਮੰਗ ਕੀਤੀ ਕਿ ਹਰ ਬੱਸ ਉਕਤ ਅੱਡੇ ’ਤੇ ਰੁਕ ਕੇ ਜਾਵੇ, ਹੌਲੀ ਕੀਤੀ ਜਾਵੇ ਅਤੇ ਸਵਾਰੀਆਂ ਨੂੰ ਲਿਜਾਇਆ ਜਾਵੇ।