21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਪਿੰਡ ਘਮੌਰ ਵਿਖੇ ਨਾਮਵਰ ਸਲਾਨਾ ਛਿੰਝ ਮੇਲਾ ਅਮਿੱਟ ਛਾਪਾਂ ਛੱਡਦਾ ਹੋਇਆ ਸਮਾਪਤ

ਬਲਾਚੌਰ, 20 ਸਤੰਬਰ (ਨਰੇਸ਼ ਧੌਲ)-ਪਿੰਡ ਘਮੌਰ ਨਜ਼ਦੀਕ ਬਲਾਚੌਰ ਵਿਖੇ ਗੁੱਗਾ ਜਾਹਰ ਬੀਰ ਨੂੰ ਸਮਰਪਿਤ ਸਲਾਨਾ ਨਾਮਵਰ ਛਿੰਝ ਮੇਲਾ ਗ੍ਰਾਮ ਪੰਚਾਇਤ, ਛਿੰਝ ਮੇਲਾ ਪ੍ਰਬੰਧਕ ਕਮੇਟੀ, ਐਨ. ਆਰ.

Ad Position 21
No active advertisement
ਹੈਰੋਇਨ ਸਮੇਤ ਕਾਬੂ ਕੀਤੇ ਦੋ ਨੌਜਵਾਨ ਪੁਲਿਸ ਪਾਰਟੀ ਨਾਲ। 21-09-2026
ਬਲਾਚੌਰ, 20 ਸਤੰਬਰ (ਨਰੇਸ਼ ਧੌਲ)-ਪਿੰਡ ਘਮੌਰ ਨਜ਼ਦੀਕ ਬਲਾਚੌਰ ਵਿਖੇ ਗੁੱਗਾ ਜਾਹਰ ਬੀਰ ਨੂੰ ਸਮਰਪਿਤ ਸਲਾਨਾ ਨਾਮਵਰ ਛਿੰਝ ਮੇਲਾ ਗ੍ਰਾਮ ਪੰਚਾਇਤ, ਛਿੰਝ ਮੇਲਾ ਪ੍ਰਬੰਧਕ ਕਮੇਟੀ, ਐਨ. ਆਰ. ਆਈ ਵੀਰਾਂ, ਫੌਜੀ ਵੀਰਾਂ, ਦੀਪ ਬਾਬਾ ਫਲਾਹੀ ਤੇ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਗਿਆ। ਛਿੰਝ ਮੇਲੇ ਦੌਰਾਨ ਨਾਮਵਾਰ ਪਹਿਲਵਾਨਾਂ ਨੇ ਆਪਣੀਆਂ ਕੁਸ਼ਤੀਆਂ ਦੇ ਜੋਹਰ ਵਿਖਾਏ, ਜਿਨ੍ਹਾਂ ਵਿਚੋਂ ਜਲਾਲ ਇਰਾਨ ਅਤੇ ਪ੍ਰਵੀਨ ਕੁਹਾਲੀ ਬਰਾਬਰ ਰਹੇ ਜਦਕਿ ਦੂਸਰੀ ਕੁਸ਼ਤੀ ਦੌਰਾਨ ਬਾਜ ਰੌਣੀ ਨੇ ਲਾਲੀ ਫਗਵਾੜਾ ਨੂੰ ਹਰਾਇਆ। ਇਸ ਤੋਂ ਇਲਾਵਾ ਪਹਿਲਵਾਨ ਬੜਾ ਜੱਸਾ, ਜੋਧਾ ਲਲੀਆਂ, ਪ੍ਰਿੰਸ ਬਾਬਾ ਫਲਾਹੀ ਆਦਿ ਪਹਿਲਵਾਨਾਂ ਵਲੋਂ ਵੀ ਜ਼ਬਰਦਸਤ ਕੁਸ਼ਤੀ ਦੇ ਜੌਹਰ ਦਿਖਾਏ ਗਏ। ਪਹਿਲਵਾਨਾਂ ਨੂੰ ਇਨਾਮ ਵਜੋਂ ਜਿਥੇ ਬੁਲਟ ਮੋਟਰਸਾਈਕਲ, ਸਪਲੈਂਡਰ ਮੋਟਰਸਾਈਕਲ ਤੇ ਹੋਰ ਨਕਦ ਇਨਾਮ ਕਮੇਟੀ ਵਲੋਂ ਦਿੱਤੇ ਗਏ ਉਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵ: ਹਰਜੀਤ ਸਿੰਘ ਥਾਂਦੀ ਦੀ ਯਾਦ ਵਿਚ ਮੋਹਣ ਸਿੰਘ ਮਹਿੰਦਪੁਰ ਯੂ. ਐਸ. ਏ. ਤੇ ਹਰਪ੍ਰੀਤ ਸਿੰਘ ਥਾਂਦੀ ਵਲੋਂ ਤਿੰਨ ਪਲੈਟੀਨਾ ਮੋਟਰਸਾਈਕਲ ਦਿੱਤੇ ਗਏ। ਛਿੰਝ ਮੇਲੇ ਦੌਰਾਨ ਲੰਗਰ ਅਤੁੱਟ ਵਰਤਾਇਆ। ਕੁਮੈਂਟਰੀ ਦੀ ਸੇਵਾ ਬਲਜਿੰਦਰ ਘੁੰਮਣ ਤੇ ਪਵਨ ਹੈਡੋਂ ਬੇਟ ਵਲੋਂ ਕੀਤੀ ਗਈ। ਪ੍ਰਬੰਧਕਾਂ ਵਲੋਂ ਸਹਿਯੋਗੀਆਂ ਤੇ ਪਤਵੰਤਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਚੌਧਰੀ ਹਨੀ ਟੌਂਸਾ, ਯੂਥ ਆਪ ਆਗੂ ਕਰਨਵੀਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਖੇਡ ਪ੍ਰਮੋਟਰ ਸੁਰਜੀਤ ਸਿੰਘ ਯੂ. ਕੇ. ਖੰਡੂਪੁਰ, ਸਰਦਾਰ ਮੋਹਣ ਸਿੰਘ ਯੂ. ਐਸ. ਏ., ਡਾ. ਭੁਪਿੰਦਰਜੀਤ ਸਿੰਘ ਸੂਰੀ, ਡਾ. ਬਿੱਟੂ ਐਸ. ਐਮ. ਓ. ਗੜ੍ਹਸ਼ੰਕਰ, ਸਰਪੰਚ ਕੁਲਵਿੰਦਰ ਸਿੰਘ ਅਜੀਮਲ, ਨੰਬਰਦਾਰ ਪ੍ਰੀਤਮ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਕਾਬਲ ਸਿੰਘ ਪੰਚ, ਗੁਰਦਿਆਲ ਸਿੰਘ ਬੈਂਸ, ਗੁਰਨਾਮ ਸਿੰਘ ਹੁੰਦਲ, ਬਲਵਿੰਦਰ ਸਿੰਘ ਬੈਂਸ, ਸਰਪੰਚ ਗੁਰਨਾਮ ਸਿੰਘ ਖੰਡੂਪੁਰ, ਪਰਮਿੰਦਰ ਸਿੰਘ ਬੈਂਸ, ਸੁਖਦੇਵ ਸਿੰਘ ਬੈਂਸ, ਸ਼ਮਸ਼ੇਰ ਸਿੰਘ ਪੰਚ, ਸੂਬੇਦਾਰ ਜਸਪਾਲ ਸਿੰਘ, ਠੇਕੇਦਾਰ ਦਿਲਬਾਗ ਰਾਮ, ਰਵਿੰਦਰ ਕੁਮਾਰ ਠੇਕੇਦਾਰ, ਸਮੂਹ ਪਿੰਡ ਵਾਸੀ ਤੇ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਿਰਫ ਕਾਗਜ਼ਾਂ ਤੱਕ ਹੀ ਸੀਮਤ-ਮੰਗੂਪੁਰ ਅਗਲੀ ਖ਼ਬਰ ਅਮਰਦੀਪ ਕਾਲਜ ਦੇ ਐੱਮ. ਏ ਪੰਜਾਬੀ ਦੂਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24