21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਬੀਰੋਵਾਲ ’ਚ ਸ਼ਾਇਰ ਕਟਾਰੀਆ ਨਾਲ ਸੰਵਾਦ ਰਚਾਇਆ ‘ਲੇਖਕ ਦੇ ਵਿਹੜੇ’ ਪ੍ਰੋਗਰਾਮ ਤਹਿਤ ਪਾਈ ਵਿਚਾਰਾਂ ਦੀ ਸਾਂਝ

ਨਵਾਂਸ਼ਹਿਰ, 20 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਵਜੋਤ ਸਾਹਿਤ ਸੰਸਥਾ ਔੜ ਵਲੋਂ ਪਿੰਡ ਬੀਰੋਵਾਲ ਵਿਖੇ ਸ਼ਾਇਰ ਪ੍ਰਿੰਸੀਪਲ ਰਾਮ ਨਾਥ ਕਟਾਰੀਆ ਨਾਲ ਰੂਬਰੂ ਸਮਾਗਮ ਕਰਵਾਇਆ। ਇਹ ਸਮਾਗਮ ਸੰਸਥਾ ਵਲੋਂ ਆਰੰਭੀ ‘ਲੇਖਕ ਦੇ ਵਿਹੜੇ’ ਸਮਾਗਮਾਂ ਦੀ ਲੜੀ ਤਹਿਤ ਕੀਤਾ।

Ad Position 21
No active advertisement
ਅਜੀਤ ਡੈਸਕ 21-09-2026
ਨਵਾਂਸ਼ਹਿਰ, 20 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਵਜੋਤ ਸਾਹਿਤ ਸੰਸਥਾ ਔੜ ਵਲੋਂ ਪਿੰਡ ਬੀਰੋਵਾਲ ਵਿਖੇ ਸ਼ਾਇਰ ਪ੍ਰਿੰਸੀਪਲ ਰਾਮ ਨਾਥ ਕਟਾਰੀਆ ਨਾਲ ਰੂਬਰੂ ਸਮਾਗਮ ਕਰਵਾਇਆ। ਇਹ ਸਮਾਗਮ ਸੰਸਥਾ ਵਲੋਂ ਆਰੰਭੀ ‘ਲੇਖਕ ਦੇ ਵਿਹੜੇ’ ਸਮਾਗਮਾਂ ਦੀ ਲੜੀ ਤਹਿਤ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਹੁਣ ਤੱਕ ਦੇ ਸੰਘਰਸ਼ਸ਼ੀਲ ਜੀਵਨ ਤੇ ਲਿਖਣ ਸਫ਼ਰ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੀ ਅਗਵਾਈ ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਮਾਜ ਸੇਵੀ ਡਾ. ਬਖਸ਼ੀਸ਼ ਸਿੰਘ ਨੇ ਸਨਮਾਨ ਰਸਮ ਨਿਭਾਈ। ਪ੍ਰਿੰ. ਰਾਮ ਨਾਥ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਦੇ ਹੁਣ ਤੱਕ ਦੇ ਸਾਥ ਵਜੋ ਉਨ੍ਹਾਂ ਦੀ ਜੀਵਨ ਸਾਥਣ ਅਵਤਾਰ ਕੌਰ ਕਟਾਰੀਆ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਾਹਿਤ ਸੰਸਥਾ ਨਾਲ ਜੁੜ ਕੇ ਉਨ੍ਹਾਂ ਦੀ ਲਿਖਣ ਕਲਾ ਨੂੰ ਹੋਰ ਬਲ ਮਿਲਿਆ ਹੈ ਅਤੇ ਉਹ ਸੰਸਥਾ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਾਵਿ ਰੰਗ ’ਚ ਜ਼ਿਆਦਾ ਪਕੜ ਹੈ ਪਰ ਵਾਰਤਕ ਵਿਚ ਵੀ ਉੁਹ ਸਮੇਂ ‘ਤੇ ਸਮੇਂ ਰਚਨਾਵਾਂ ਲਿਖਦੇ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਵਿਸ਼ਿਆ ਦੀ ਵੰਨ ਸੁਵੰਨਤਾ ਤੇ ਸਮਾਜ ਲਈ ਪ੍ਰੇਰਨਾ ਦਾ ਉਦੇਸ਼ ਪ੍ਰਿੰਸੀਪਲ ਰਾਮ ਨਾਥ ਕਟਾਰੀਆ ਦੀਆਂ ਰਚਨਾਵਾਂ ’ਚ ਸਦਾ ਹਾਜ਼ਰ ਰਹਿੰਦਾ ਹੈ। ਇਸ ਮੌਕੇ ਮੰਚ ਦਾ ਸੰਚਾਲਨ ਕਰਦਿਆਂ ਸੰਸਥਾ ਦੇ ਸਕੱਤਰ ਡਾ. ਕੇਵਲ ਰਾਮ ਨਵਾਂਸ਼ਹਿਰ ਨੇ ਪ੍ਰਿੰਸੀਪਲ ਰਾਮ ਨਾਥ ਕਟਾਰੀਆ ਦੀਆਂ ਸਮਾਜਿਕ ਤੇ ਸਾਹਿਤਕ ਸੇਵਾਵਾਂ ਦੀ ਸਾਂਝ ਪਾਈ ਅਤੇ ਨਵਜੋਤ ਪਰਿਵਾਰ ਵਲੋਂ ਸਾਹਿਤਕ ਖੇਤਰ ਵਿਚ ਵੱਡੇ ਪੱਧਰ ਦੀਆਂ ਸਰਗਮਰੀਆਂ ਨੂੰ ਸਮਾਜ ਦਾ ਮਾਣ ਦੱਸਿਆ। ਸੰਸਥਾ ਦੇ ਸਾਬਕਾ ਪ੍ਰਧਾਨ ਸਤਪਾਲ ਸਾਹਲੋਂ, ਗੁਰਨੇਕ ਸ਼ੇਰ ਤੇ ਸੁਰਜੀਤ ਮਜਾਰੀ ਨੇ ਆਪੋ ਆਪਣੇ ਵਿਚਾਰਾਂ ਵਿਚ ਪ੍ਰਿੰ. ਰਾਮ ਨਾਥ ਕਟਾਰੀਆ ਦੀ ਲਿਖਤਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਸਦਾ ਚੜ੍ਹਦੀਕਲਾ ਦੀ ਕਾਮਨਾ ਕੀਤੀ। ਇਸ ਮੌਕੇ ਸੰਸਥਾ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ। ਸਮਾਗਮ ਦੌਰਾਨ ਹਰੀ ਕ੍ਰਿਸ਼ਨ ਪਟਵਾਰੀ, ਦੇਸ ਰਾਜ ਬਾਲੀ, ਮਨਪ੍ਰੀਤ ਕੌਰ, ਗੁਰਨੇਕ ਸ਼ੇਰ, ਸਤਪਾਲ ਸਾਹਲੋਂ, ਸ਼ਿਵ ਵਿਛੋੜੀ, ਬੀਬੀਤਾ ਅਤੇ ਭਾਵਨਾ ਨੇ ਕਾਵਿ ਰਚਨਾਵਾਂ ਸੁਣਾਈਆਂ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਨੇ 80ਵੇਂ ਜਨਮ ਦਿਨ ’ਤੇ ਫੁੱਟਬਾਲ ਮੈਚ ਕਰਵਾਇਆ ਅਗਲੀ ਖ਼ਬਰ ਗੜ੍ਹਸ਼ੰਕਰ ਬੰਗਾ ਰੋਡ ’ਤੇ ਖੜ੍ਹੇ ਟਿੱਪਰ ’ਚ ਵੱਜਿਆ ਦੂਜਾ ਟਿੱਪਰ, ਜਾਨੀ ਨੁਕਸਾਨ ਤੋਂ ਬਚਾ
Ad Position 24