21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਨੇ 80ਵੇਂ ਜਨਮ ਦਿਨ ’ਤੇ ਫੁੱਟਬਾਲ ਮੈਚ ਕਰਵਾਇਆ

ਨਵਾਂਸ਼ਹਿਰ, 20 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ ਭਗਤ ਸਿੰਘ ਲੀਜੈਂਡ ਫੁੱਟਬਾਲ ਕਲੱਬ ਬੰਗਾ ਦੇ ਔਨਰ ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਦੇ 80ਵੇਂ ਜਨਮ ਦਿਨ ’ਤੇ ਸ਼ੋਅ ਮੈਚ ਹਰਦੇਵ ਸਿੰਘ ਕਾਹਮਾ ਖੇਡ ਸਟੇਡੀਅਮ ਵਿਖੇ ਫੁੱਟਬਾਲ ਕੋਚ ਗੁਰਨਾਮ ਸਿੰਘ ਕਾਹਮਾ ਦੇ ਸਹਿਯੋਗ ਨਾਲ ਕਰਵਾਇਆ। ਇਸ ਸੰਬੰਧੀ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਤੇ ਚੇਅਰਮੈਨ ਤਰਸੇਮ ਲਾਲ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਇਹ ਮੈਚ ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬੰਗਾ ਬਲਾਕ ਤੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੀਆਂ ਟੀਮਾਂ ਵਿਚਕਾਰ ਖੇਡਿਆ।

Ad Position 21
No active advertisement
ਅਜੀਤ ਡੈਸਕ 21-09-2026
ਨਵਾਂਸ਼ਹਿਰ, 20 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ ਭਗਤ ਸਿੰਘ ਲੀਜੈਂਡ ਫੁੱਟਬਾਲ ਕਲੱਬ ਬੰਗਾ ਦੇ ਔਨਰ ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਦੇ 80ਵੇਂ ਜਨਮ ਦਿਨ ’ਤੇ ਸ਼ੋਅ ਮੈਚ ਹਰਦੇਵ ਸਿੰਘ ਕਾਹਮਾ ਖੇਡ ਸਟੇਡੀਅਮ ਵਿਖੇ ਫੁੱਟਬਾਲ ਕੋਚ ਗੁਰਨਾਮ ਸਿੰਘ ਕਾਹਮਾ ਦੇ ਸਹਿਯੋਗ ਨਾਲ ਕਰਵਾਇਆ। ਇਸ ਸੰਬੰਧੀ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਤੇ ਚੇਅਰਮੈਨ ਤਰਸੇਮ ਲਾਲ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਇਹ ਮੈਚ ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬੰਗਾ ਬਲਾਕ ਤੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੀਆਂ ਟੀਮਾਂ ਵਿਚਕਾਰ ਖੇਡਿਆ। ਮੈਚ ਦੇ ਸ਼ੁਰੂ ਵਿਚ ਗਿਆਨ ਚੰਦ ਪਾਠਕ ਨਾਲ ਖਿਡਾਰੀਆਂ ਦੀ ਜਾਣ ਪਹਿਚਾਣ ਕਾਰਵਾਈ ਗਈ ਤੇ ਦੋਨਾਂ ਕਲੱਬ ਦੇ ਖਿਡਾਰੀਆ ਵਲੋਂ ਗਿਆਨ ਚੰਦ ਪਾਠਕ ਨੂੰ 80 ਫੁੱਲਾਂ ਵਾਲਾ ਹਾਰ ਪਹਿਨਾ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੈਚ ਦੇ ਪਹਿਲੇ ਹਾਫ ਵਿਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਖਿਡਾਰੀਆ ਅਜੇ ਸਰੀਨ, ਸਰਬਜੀਤ ਸਿੰਘ, ਤਰਸੇਮ ਲਾਲ, ਮਿੰਟਾ ਗੁੱਜਰਪੁਰਿਆ, ਪ੍ਰਧਾਨ ਅਜੇ ਮਹਿਰਾ, ਵਿਕਰਮ, ਹਰਦੀਪ, ਗੁਰਜੋਤ ਬਾਜਵਾ, ਵਰਿੰਦਰ ਸਿੰਘ, ਸੌਰਵ ਜੇਰੀਆ,ਰੋਬਿਨ, ਹਰੀਸ਼ ਭਾਟੀਆ ਨੇ ਬਾਲ ਬਨਉਦੇ ਹੋਏ ਇਕ ਦੇ ਬਾਦ ਇਕ ਦੋ ਗੋਲ ਕੀਤੇ। ਦੂਜੇ ਹਾਫ ਵਿਚ ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਦੇ ਖਿਡਾਰੀਆ ਗਿਆਨ ਚੰਦ ਪਾਠਕ, ਸੱਤੀ ਫੁੱਟਬਾਲ ਕੋਚ, ਜਸਵੀਰ ਸਿੰਘ ਜੱਸੀ ਫੁੱਟਬਾਲ ਕੋਚ, ਸੁਰਿੰਦਰ ਸਿੰਘ, ਅਵਤਾਰ ਸਿੰਘ, ਗੁਰਦੀਪ ਭੱਟੀ, ਗੁਰਨਾਮ ਸਿੰਘ, ਟੀਪੂ ਜੀ ਤੇ ਹੋਰ ਖਿਡਾਰੀਆ ਵਲੋਂ ਸ਼ੂਟਿੰਗ ਤੇ ਸ਼ੂਟਿੰਗ ਕੀਤੀ ਗਈ ਪਰ ਅਜੇ ਸਰੀਨ ਦੀ ਗੋਲ ਕੀਪਿੰਗ ਅਤੇ ਸਰਬਜੀਤ ਸਿੰਘ, ਤਰਸੇਮ ਲਾਲ, ਮਿੰਟਾ, ਅਜੇ ਮਹਿਰਾ ਦੀ ਵਧੀਆ ਡਿਫੈਂਸ ਕਰਕੇ ਉਹ ਕੋਈ ਵੀ ਗੋਲ ਨਹੀਂ ਕਰ ਸਕੇ। ਇਸ ਤਰ੍ਹਾਂ ਇਹ ਮੈਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਵਲੋਂ ਫਸਵੇਂ ਮੁਕਾਬਲੇ ਵਿਚ ਗੁਰਜੋਤ ਬਾਜਵਾ, ਵਰਿੰਦਰ ਸਿੰਘ, ਸੌਰਵ ਜੇਰੀਆ ਵਿਕਰਮ ਤੇ ਹਰੀਸ਼ ਭਾਟੀਆ ਦੇ ਯੋਗਦਾਨ ’ਤੇ 2-0 ’ਤੇ ਜਿੱਤ ਲਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਪਠਲਾਵਾ ਵਿਖੇ ਗੁਰੂ ਕਿਰਪਾ ਕਾਰ ਵਾਸ਼ ਦਾ ਉਦਘਾਟਨ ਅਗਲੀ ਖ਼ਬਰ ਬੀਰੋਵਾਲ ’ਚ ਸ਼ਾਇਰ ਕਟਾਰੀਆ ਨਾਲ ਸੰਵਾਦ ਰਚਾਇਆ ‘ਲੇਖਕ ਦੇ ਵਿਹੜੇ’ ਪ੍ਰੋਗਰਾਮ ਤਹਿਤ ਪਾਈ ਵਿਚਾਰਾਂ ਦੀ ਸਾਂਝ
Ad Position 24