21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਬੀ. ਆਈ. ਐਸ. ਵਲੋਂ ਪਿੰਡ ਜੰਡੀ ਵਿਖੇ ਗ੍ਰਾਮ ਚੌਪਾਲ ਪ੍ਰੋਗਰਾਮ, ਖਪਤਕਾਰਾਂ ਨੂੰ ਕੀਤਾ ਜਾਗਰੂਕ

ਕਾਠਗੜ੍ਹ, 20 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ. ਆਈ.

Ad Position 21
No active advertisement
ਅਜੀਤ ਡੈਸਕ 21-09-2026
ਕਾਠਗੜ੍ਹ, 20 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ. ਆਈ. ਐਸ.), ਚੰਡੀਗੜ੍ਹ ਬ੍ਰਾਂਚ ਦਫ਼ਤਰ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜੰਡੀ ਵਿਖੇ ਖਪਤਕਾਰ ਜਾਗਰੂਕਤਾ ਲਈ ਗ੍ਰਾਮ ਚੌਪਾਲ ਪ੍ਰੋਗਰਾਮ ਕਰਵਾਇਆ। ਇਹ ਪ੍ਰੋਗਰਾਮ ਸ੍ਰੀਮਤੀ ਸ਼ਾਲੂ ਵਰਸ਼ਨੇ, ਨਿਰਦੇਸ਼ਕ ਤੇ ਮੁਖੀ, ਬੀ. ਆਈ. ਐਸ. ਚੰਡੀਗੜ੍ਹ ਬ੍ਰਾਂਚ ਦਫ਼ਤਰ ਦੀ ਅਗਵਾਈ ਹੇਠ ਕਰਵਾਇਆ। ਪਿੰਡ ਤੇ ਆਸ-ਪਾਸ ਦੇ ਖੇਤਰਾਂ ਦੇ ਕਰੀਬ 45 ਵਸਨੀਕਾਂ ਨੇ ਇਸ ਪ੍ਰੋਗਰਾਮ ਵਿਚ ਵੱਡੇ ਉਤਸ਼ਾਹ ਨਾਲ ਭਾਗ ਲਿਆ। ਬੀ. ਆਈ. ਐਸ. ਸੀ. ਐਚ. ਬੀ. ਓ. ਦੇ ਸਰੋਤ ਵਿਅਕਤੀ ਫੋਰਨ ਚੰਦ ਨੇ ਭਾਗੀਦਾਰਾਂ ਨੂੰ ਆਈ. ਐਸ. ਆਈ. ਮਾਰਕ ਤੇ ਸੀ. ਆਰ. ਐਸ. ਮਾਰਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਉਤਪਾਦਾਂ ਦੀ ਗੁਣਵੱਤਾ ਤੇ ਸੁਰੱਖਿਆ ਦੇ ਪ੍ਰਤੀਕ ਹਨ। ਉਨ੍ਹਾਂ ਨੇ ਹਾਲਮਾਰਕ ਬਾਰੇ ਵੀ ਦੱਸਿਆ, ਜੋ ਸੋਨੇ ਤੇ ਚਾਂਦੀ ਦੇ ਗਹਿਣਿਆਂ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਂਦਾ ਹੈ। ਇਸ ਦੌਰਾਨ ਬੀ. ਆਈ. ਐਸ. ਕੇਅਰ ਐਪ ਦੀ ਵਰਤੋਂ ਬਾਰੇ ਵਿਸਥਾਰ ਨਾਲ ਡੈਮੋ ਦਿੱਤਾ ਗਿਆ। ਖਪਤਕਾਰਾਂ ਨੂੰ ਦੱਸਿਆ ਗਿਆ ਕਿ ਕਿਸੇ ਵੀ ਉਤਪਾਦ ਜਾਂ ਗਹਿਣਾ ਖਰੀਦਣ ਤੋਂ ਪਹਿਲਾਂ ਉਹ ਸੀ. ਐਮ. ਐਲ. ਨੰਬਰ, ਆਰ-ਨੰਬਰ ਅਤੇ ਐਚ. ਯੂ. ਆਈ. ਡੀ. ਦੀ ਜਾਂਚ ਕਰਕੇ ਆਈ. ਐਸ. ਆਈ. ਮਾਰਕ, ਸੀ. ਆਰ. ਐਸ. ਮਾਰਕ ਤੇ ਹਾਲਮਾਰਕ ਦੀ ਪੁਸ਼ਟੀ ਕਰ ਸਕਦੇ ਹਨ। ਭਾਗੀਦਾਰਾਂ ਨੂੰ ਉਨ੍ਹਾਂ ਦੇ ਖਪਤਕਾਰ ਅਧਿਕਾਰਾਂ ਤੇ ਸੁਰੱਖਿਅਤ ਖਰੀਦਦਾਰੀ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪਿੰਡ ਦੇ ਪਤਵੰਤੇ ਤੇ ਸਮਾਜ ਦੇ ਹੋਰ ਮੈਂਬਰ ਵੀ ਇਸ ਮੌਕੇ ਮੌਜੂਦ ਸਨ। ਭਾਗੀਦਾਰਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਬੀ. ਆਈ. ਐਸ. ਮਾਪਦੰਡਾਂ ਬਾਰੇ ਪ੍ਰਾਪਤ ਕੀਤੀ ਜਾਣਕਾਰੀ ਨੂੰ ਭਾਈਚਾਰੇ ਦੇ ਹੋਰ ਮੈਂਬਰਾਂ ਨਾਲ ਵੀ ਸਾਂਝਾ ਕਰਨ। ਪ੍ਰੋਗਰਾਮ ਦੇ ਅੰਤ ਵਿਚ ਸਾਰੇ ਹਾਜ਼ਰੀਨ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ। ਪਿੰਡ ਵਾਸੀਆਂ ਨੇ ਬੀ. ਆਈ. ਐਸ. ਸੀ. ਐਚ. ਬੀ. ਓ. ਦਾ ਕੀਮਤੀ ਤੇ ਵਿਹਾਰਕ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਇਸ ਪਹਿਲ ਦਾ ਉਦੇਸ਼ ਮਿਆਰੀਕਰਨ ਤੇ ਖਪਤਕਾਰ ਸੁਰੱਖਿਆ ਬਾਰੇ ਜਾਗਰੂਕਤਾ ਨੂੰ ਸਿੱਧਾ ਪੇਂਡੂ ਖੇਤਰਾਂ ਤੱਕ ਲੈ ਜਾਣਾ ਸੀ, ਤਾਂ ਜੋ ਪਿੰਡ ਵਾਸੀ ਸੂਚਨਾ ਦੇ ਆਧਾਰ ’ਤੇ ਸੁਰੱਖਿਅਤ ਖਰੀਦਦਾਰੀ ਦੇ ਫੈਸਲੇ ਲੈ ਸਕਣ। ਇਸ ਮੌਕੇ ਪਿੰਡ ਦੇ ਸਰਪੰਚ ਗੁਰਚੈਨ ਸਿੰਘ, ਪੰਚਾਇਤ ਮੈਂਬਰ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੀ. ਕੇ. ਛਾਬੜਾ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਲੋਕਾਂ ਨੂੰ ਫਲਦਾਰ ਬੂਟੇ ਵੰਡੇ ਅਗਲੀ ਖ਼ਬਰ ਪੰਜਾਬ ਸਰਕਾਰ ਸਮੇਂ ਹੀ ਸੂਬਾ ਤਰੱਕੀ ਦੀਆਂ ਲੀਹਾਂ ’ਤੇ ਚੜ੍ਹਿਆ-ਸਰਪੰਚ ਡਾ. ਜਗਨ ਨਾਥ ਹੀਰਾ
Ad Position 24