22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਤਨਾਮ ਜਲਾਲਪੁਰ ਵਲੋਂ ਨੀਲੇਵਾੜੇ ’ਚ ‘ਲੋਕ ਮਿਲਣੀ’

ਕਾਠਗੜ੍ਹ, 21 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ ਵਲੋਂ ਨੀਲੇਵਾੜੇ ਵਿਖੇ ਹਰਮੇਸ਼ ਲਾਲ ਠੇਕੇਦਾਰ ਦੇ ਘਰ ਇਕ ਭਾਰੀ ਇਕੱਠ ਕਰਕੇ ‘ਲੋਕ ਮਿਲਣੀ’ ਕੀਤੀ ਗਈ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਤਨਾਮ ਜਲਾਲਪੁਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀ ਭਲਾਈ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ।

Ad Position 21
No active advertisement
ਅਜੀਤ ਡੈਸਕ 22-09-2026
ਕਾਠਗੜ੍ਹ, 21 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ ਵਲੋਂ ਨੀਲੇਵਾੜੇ ਵਿਖੇ ਹਰਮੇਸ਼ ਲਾਲ ਠੇਕੇਦਾਰ ਦੇ ਘਰ ਇਕ ਭਾਰੀ ਇਕੱਠ ਕਰਕੇ ‘ਲੋਕ ਮਿਲਣੀ’ ਕੀਤੀ ਗਈ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਤਨਾਮ ਜਲਾਲਪੁਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀ ਭਲਾਈ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ। ਸੂਬੇ ਦੇ ਬਜ਼ੁਰਗਾਂ ਨੂੰ ਦੇਸ਼ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਮੁਫ਼ਤ ਤੇ ਸੁਖਾਲੇ ਦਰਸ਼ਨ ਕਰਵਾਉਣ ਲਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਚਲਾਈ ਜਾ ਰਹੀ ਹੈ, ਜਿਸ ਨਾਲ ਬਜ਼ੁਰਗਾਂ ਵਿਚ ਭਾਰੀ ਖੁਸ਼ੀ ਹੈ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਿੰਡ-ਪਿੰਡ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਲੋਕ ਮਿਲਣੀ ਦੌਰਾਨ ਨੀਲੇਵਾੜੇ ਦੇ ਨਿਵਾਸੀਆਂ ਨੇ ਸਤਨਾਮ ਜਲਾਲਪੁਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸਤਨਾਮ ਜਲਾਲਪੁਰ ਨੇ ਵੀ ਲੋਕਾਂ ਦੇ ਇਸ ਅਥਾਹ ਪਿਆਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਦੇ ਹਰ ਮਸਲੇ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ‘ ਰੁੱਖ ਲਗਾਓ, ਭਵਿੱਖ ਬਚਾਓ’ ਦਾ ਸੁਨੇਹਾ ਦਿੰਦਿਆਂ ਗੁਰੂ ਨਾਨਕਪੁਰਾ ਨਹਿਰ ’ਤੇ ਲਗਾਏ 51 ਬੂਟੇ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਸਵਾਲ ਪੁੱਛਣ ਲਈ 51 ਮੈਂਬਰੀ ਸਿੱਖ ਜਥਾ 24 ਨੂੰ ਜਾਏਗਾ ਘਰ ਦੇ ਬਾਹਰ-ਅਲਾਇੰਸ ਆਫ ਸਿ...
Ad Position 24